ਨਿਊਯਾਰਕ/ਰਿਚਮੰਡ (ਰਾਜ ਗੋਗਨਾ)— ਬੀਤੇ ਦਿਨੀਂ ਅਮਰੀਕਾ 'ਚ ਇਕ ਸਿੱਖ ਟੈਕਸੀ ਡਰਾਈਵਰ ਬਲਜੀਤ ਸਿੰਘ ਸਿੱਧੂ 'ਤੇ ਹੋਏ ਹਮਲੇ ਦੀ ਜਾਂਚ ਜਲਦ ਹੀ ਕੌਂਟਰਾ ਕੋਸਟਾ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਸਪੁਰਦ ਕੀਤੀ ਜਾ ਰਹੀ ਹੈ। ਰਿਚਮੰਡ ਪੁਲਸ ਦੇ ਲੈਫਟੀਨੈਂਟ ਮੈਟ ਸਟੋਨਬਰੇਕਰ ਨੇ ਕਿਹਾ ਕਿ ਹਮਲਾਵਰ ਨੂੰ ਕਾਬੂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਧਰ ਕੌਂਸਲ ਆਨ ਅਮੈਰਿਕਨ-ਇਸਲਾਮਿਕ ਰਿਲੇਸ਼ਨਜ਼ ਨੇ ਬੇਅ ਏਰੀਆ ਦੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਸਾਨ ਫਰਾਂਸਿਸਕੋ ਬੇਅ ਏਰੀਆ 'ਚ ਕੌਂਸਲ ਦੀ ਕਾਰਜਕਾਰੀ ਡਾਇਰੈਕਟਰ ਜ਼ਾਹਰਾ ਬੀਲੂ ਨੇ ਕਿਹਾ ਕਿ ਬਲਜੀਤ ਸਿੰਘ ਸਿੱਧੂ ਬੇਹੱਦ ਨਰਮ ਸੁਭਾਅ ਵਾਲਾ ਸ਼ਖਸ ਹੈ ਅਤੇ ਇਸ ਮੁਸ਼ਕਲ ਦੀ ਘੜੀ 'ਚ ਅਸੀਂ ਉਸ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਸਿੱਧੂ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ, ਜਦੋਂ ਉਹ ਆਪਣੀ ਟੈਕਸੀ ਪਾਰਕ ਕਰ ਰਿਹਾ ਸੀ। ਇਕ ਅਣਜਾਣ ਸ਼ਖਸ ਸਿੱਧੂ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਕੋਲ ਸਿਰਫ 5 ਡਾਲਰ ਹਨ ਅਤੇ ਉਹ ਸ਼ਹਿਰ ਵਿਚ ਕਿਸੇ ਥਾਂ 'ਤੇ ਜਾਣਾ ਚਾਹੁੰਦਾ ਹੈ। ਬਲਜੀਤ ਸਿੰਘ ਵੱਲੋਂ ਇਨਕਾਰ ਕਰਨ 'ਤੇ ਉਹ ਸ਼ਖਸ ਚਲਾ ਗਿਆ ਪਰ ਕੁਝ ਮਿੰਟ ਬਾਅਦ ਪਰਤ ਆਇਆ ਅਤੇ ਬਾਰਬੀਕਿਊ ਗ੍ਰਿਲ ਨਾਲ ਹਮਲਾ ਕਰਦਿਆਂ ਸ. ਸਿੱਧੂ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਬਗਦਾਦ 'ਚ ਦੂਜੇ ਹਵਾਈ ਹਮਲੇ ਨੂੰ ਨਹੀਂ ਦਿੱਤਾ ਅੰਜਾਮ: ਅਮਰੀਕੀ ਬਲ
NEXT STORY