ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ 'ਚ ਕੈਦੀ ਰਹੇ ਅਮਰੀਕੀ ਵਿਦਿਆਰਥੀ ਓਟੋ ਬਾਰਮਬੀਅਰ ਦੀ ਮੌਤ ਦੀ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਅਤੇ ਅਮਰੀਕੀ ਵਿਦਿਆਰਥੀ ਨੂੰ ਸਮਾਂ ਰਹਿੰਦੇ ਵਾਪਸ ਨਾ ਲਿਆਉਣ ਨੂੰ ਲੈ ਕੇ ਓਬਾਮਾ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਿਆ। ਬਾਰਮਬੀਅਰ ਨੂੰ ਉੱਤਰੀ ਕੋਰੀਆਈ ਹੋਟਲ ਤੋਂ ਸਿਆਸੀ ਪੋਸਟਰ ਚੋਰੀ ਕਰਨ ਦੇ ਮਾਮਲੇ 'ਚ ਕੈਦ ਦੀ ਸਜ਼ਾ ਸੁਣਾਈ ਗਈ ਸੀ। 22 ਸਾਲਾ ਬਾਰਮਬੀਅਰ ਨੂੰ ਤਕਰੀਬਨ 18 ਮਹੀਨੇ ਬਾਅਦ ਪਿਛਲੇ ਹਫਤੇ ਉੱਤਰੀ ਕੋਰੀਆ ਤੋਂ ਕੱਢਿਆ ਗਿਆ ਪਰ ਉਸ ਸਮੇਂ ਉਹ ਕੋਮਾ ਵਿਚ ਸੀ। ਦਿਮਾਗ ਨੂੰ ਨੁਕਸਾਨ ਹੋਣ ਕਾਰਨ ਉਸ ਦੀ ਉਸ ਦੇ ਗ੍ਰਹਿ ਨਗਰ ਸਿਨਸਿਨਾਟੀ 'ਚ ਬੀਤੇ ਸੋਮਵਾਰ ਨੂੰ ਮੌਤ ਹੋ ਗਈ।
ਬਾਰਮਬੀਅਰ ਉੱਤਰੀ ਕੋਰੀਆ 'ਚ ਇਕ ਟੂਰ 'ਤੇ ਗਿਆ ਸੀ। ਉੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਿਛਲੇ ਸਾਲ ਮਾਰਚ 'ਚ 15 ਸਾਲ ਦੀ ਸਜ਼ਾ ਸੁਣਾਈ ਗਈ। ਉੱਤਰੀ ਕੋਰੀਆ ਦੇ ਇਸ ਕਦਮ ਦੀ ਅਮਰੀਕਾ ਨੇ ਸਖਤ ਨਿੰਦਾ ਕੀਤੀ ਸੀ। ਟਰੰਪ ਨੇ ਓਵਲ ਦਫਤਰ 'ਚ ਇਕ ਸਮਾਰੋਹ 'ਚ ਕਿਹਾ, ''ਓਟੋ ਨਾਲ ਜੋ ਹੋਇਆ, ਉਹ ਬੇਹੱਦ ਸ਼ਰਮਨਾਕ ਹੈ। ਅਜਿਹਾ ਕਦੇ ਹੋਣ ਨਹੀਂ ਦੇਣਾ ਚਾਹੀਦਾ ਸੀ। ਮੈਨੂੰ ਲੱਗਦਾ ਹੈ ਕਿ ਜੇਕਰ ਉਸ ਨੂੰ ਪਹਿਲਾਂ ਘਰ ਲਿਆਂਦਾ ਜਾਂਦਾ ਤਾਂ ਨਤੀਜਾ ਇਸ ਤੋਂ ਵੱਖ ਹੁੰਦਾ।''
ਟਰੰਪ ਨੇ ਬਾਰਮਬੀਅਰ ਦੇ ਪਰਿਵਾਰ ਨਾਲ ਵਿਅਕਤੀਗਤ ਰੂਪ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ, ''ਤੁਹਾਡੇ ਨਾਲ ਜੋ ਹੋਇਆ ਉਹ ਅਸਾਧਾਰਨ ਹੈ। ਅਗਲੇ ਹਫਤੇ ਵ੍ਹਾਈਟ ਹਾਊਸ ਦੀ ਯਾਤਰਾ 'ਤੇ ਆਉਣ ਵਾਲੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਵੀ ਕਿਹਾ ਕਿ ਅਸੀਂ ਪੂਰੇ ਵਿਸ਼ਵਾਸ ਨਾਲ ਇਹ ਨਹੀਂ ਕਹਿ ਸਕਦੇ ਕਿ ਉੱਤਰੀ ਕੋਰੀਆ ਨੇ ਬਾਰਮਬੀਅਰ ਦੀ ਹੱਤਿਆ ਕੀਤੀ ਪਰ ਇਹ ਸਪੱਸ਼ਟ ਹੈ ਕਿ ਉਸ ਦੀ ਮੌਤ ਜਿਸ ਕਾਰਨ ਹੋਈ, ਉਸ ਲਈ ਉੱਤਰੀ ਕੋਰੀਆ ਜ਼ਿੰਮੇਵਾਰ ਹੈ।''
ਦੁਨੀਆ ਦਾ ਪਹਿਲਾ ਹੈ ਇਹ ਏ.ਟੀ.ਐੱਮ, ਜਿਸ 'ਚੋਂ ਪੈਸੇ ਨਹੀਂ ਸਗੋਂ ਮਿਲਦੀ ਬੀਅਰ
NEXT STORY