ਟੋਰਾਂਟੋ/ਕੈਨੇਡਾ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਵੀਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਕੋਵਿਡ-19 ਪਾਬੰਦੀਆਂ ਵਿਰੁੱਧ ਕੈਨੇਡੀਅਨ ਨਾਗਰਿਕਾਂ ਵੱਲੋਂ ਟਰੱਕਾਂ ਨੂੰ ਰੋਕ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਲਈ ਆਪਣੇ ਸੰਘੀ ਅਧਿਕਾਰਾਂ ਦੀ ਵਰਤੋਂ ਕਰੇ। ਇਸ ਪ੍ਰਦਰਸ਼ਨ ਨੇ ਸਰਹੱਦ ਦੇ ਦੋਵੇਂ ਪਾਸੇ ਆਟੋ ਪਲਾਂਟਾਂ ਨੂੰ ਆਪਣੇ ਉਤਪਾਦਨ ਨੂੰ ਬੰਦ ਕਰਨ ਜਾਂ ਘਟਾਉਣ ਲਈ ਮਜ਼ਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਦ
ਕੈਨੇਡਾ ਵਿਚ ਲਗਾਤਾਰ ਚੌਥੇ ਦਿਨ ਸੈਂਕੜੇ ਟਰੱਕ ਡਰਾਈਵਰ ਆਪਣੇ ਵਾਹਨਾਂ ਨਾਲ ਪ੍ਰਦਰਸ਼ਨਾਂ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਓਨਟਾਰੀਓ ਵਿਚ ਵਿੰਡਸਰ ਨੂੰ ਅਮਰੀਕੀ ਸ਼ਹਿਰ ਡੇਟਰਾਇਟ ਨਾਲ ਜੋੜਨ ਵਾਲੇ ਅੰਬੈਸਡਰ ਬ੍ਰਿਜ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਟੋ ਪਾਰਟਸ ਅਤੇ ਹੋਰ ਉਤਪਾਦਾਂ ਦੇ ਆਯਾਤ-ਨਿਰਯਾਤ ਵਿਚ ਵਿਘਨ ਪਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਹੋਮਲੈਂਡ ਸੁਰੱਖਿਆ ਮੰਤਰੀ ਅਲੇਜੈਂਡਰੋ ਮੇਅਰਕਸ ਅਤੇ ਟਰਾਂਸਪੋਰਟੇਸ਼ਨ ਮੰਤਰੀ ਪੀਟੇ ਬੁਟੀਗੀਗ ਨੇ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਰੁਕਾਵਟ ਨੂੰ ਸੁਲਝਾਉਣ ਵਿਚ ਮਦਦ ਕਰਨ ਲਈ ਬੇਨਤੀ ਕੀਤੀ।
ਇਹ ਵੀ ਪੜ੍ਹੋ: ਮੁੰਬਈ ਹਮਲਾ: ਪਾਕਿਸਤਾਨੀ ਏਜੰਸੀ ਨੇ ਭਗੌੜੇ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦਾ ਮੰਗਿਆ ਵੇਰਵਾ
ਕੈਨੇਡਾ ਦੇ ਫੈਡਰਲ ਪਬਲਿਕ ਸੇਫਟੀ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਕਿ ਰਾਇਲ ਕੈਨੇਡੀਅਨ ਪੁਲਸ ਨੂੰ ਵਿੰਡਸਰ, ਓਟਾਵਾ ਅਤੇ ਕਾਉਟਸ ਭੇਜਿਆ ਜਾ ਰਿਹਾ ਹੈ, ਜਿੱਥੇ ਵੀ ਸਰਹੱਦੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟਰੂਡੋ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਆਨਲਾਈਨ ਮੀਟਿੰਗ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਵਿੰਡਸਰ ਦੇ ਮੇਅਰ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੋਵਾਂ ਪਾਸਿਆਂ ਦੇ ਮਜ਼ਦੂਰਾਂ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ: ਜਸਟਿਨ ਟਰੂਡੋ ਵੱਲੋਂ ਟਰੱਕ ਡਰਾਈਵਰਾਂ ਦੀ ਆਲੋਚਨਾ, ਕਿਹਾ- 'ਚੱਕਾਜਾਮ' ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ ਦੀ ਘਟੀ ਲੋਕਪ੍ਰਿਅਤਾ, ਕਰੀਬ 58 ਫੀਸਦੀ ਲੋਕਾਂ ਨੇ ਕੀਤਾ ਅਸਵੀਕਾਰ
NEXT STORY