ਵਾਸ਼ਿੰਗਟਨ (ਬਿਊਰੋ) ਅਮਰੀਕੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਦਾ ਸੰਵਿਧਾਨਿਕ ਅਧਿਕਾਰ ਖ਼ਤਮ ਕਰਨ ਦੇ ਬਾਅਦ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।ਅਮਰੀਕੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਦਾ ਸੰਵਿਧਾਨਕ ਅਧਿਕਾਰ ਖ਼ਤਮ ਕਰਨ ਦੇ ਕੁਝ ਘੰਟਿਆਂ ਬਾਅਦ ਫੀਨਿਕਸ ਵਿਚ ਇਕ ਪਾਦਰੀ ਜੇਫ ਡਰਬਿਨ ਨੇ ਮੋਬਾਇਲ ਫੋਨ 'ਤੇ ਆਪਣੇ ਚੇਲਿਆਂ ਨਾਲ ਲਾਈਵ ਚਰਚਾ ਸ਼ੁਰੂ ਕੀਤੀ। ਉਹਨਾਂ ਨੇ ਕਿਹਾ ਕਿ ਸਾਡਾ ਕੰਮ ਹੁਣ ਸ਼ੁਰੂ ਹੋਇਆ ਹੈ। ਔਰਤਾਂ ਗਰਭ ਵਿਚ ਆਪਣੇ ਬੱਚੇ ਦਾ ਕਤਲ ਕਰ ਰਹੀਆਂ ਹਨ। ਸਾਨੂੰ ਇਸ ਸਬੰਧ ਵਿਚ ਕੁਝ ਕਰਨਾ ਪਵੇਗਾ। ਉਂਝ ਗਰਭਪਾਤ ਵਿਰੋਧੀ ਮੁਹਿੰਮ ਚਲਾਉਣ ਵਾਲਿਆਂ ਵਿਚ ਅਗਲੇ ਕਦਮ ਨੂੰ ਲੈ ਕੇ ਮਤਭੇਦ ਹੈ। ਡਰਬਿਨ ਜਿਹੇ ਲੋਕ ਗਰਭਪਾਤ ਨੂੰ ਕਤਲ ਮੰਨ ਕੇ ਉਸ ਨੂੰ ਅਪਰਾਧਿਕ ਬਣਾਉਣ ਦੇ ਪੱਖ ਵਿਚ ਹਨ। ਜੇਕਰ ਇਸ ਤਰਕ ਨੂੰ ਮੰਨ ਲਿਆ ਗਿਆ ਤਾਂ ਕੁਝ ਰਾਜ ਔਰਤਾਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਰ ਸਕਦੇ ਹਨ। ਦੂਜੇ ਪਾਸੇ ਗਰਭਪਾਤ ਵਿਰੋਧੀ ਮੁਹਿੰਮ ਦੀ ਮੁੱਖ ਧਾਰਾ ਨਾਲ ਜੁੜੇ ਲੋਕ ਔਰਤਾਂ ਨੂੰ ਸਜ਼ਾ ਦੇਣ ਦੇ ਖ਼ਿਲਾਫ਼ ਹਨ। ਉਹਨਾਂ ਦਾ ਕਹਿਣਾ ਹੈ ਕਿ ਗਰਭਪਾਤ ਦੀ ਪ੍ਰਕਿਰਿਆ ਨੂੰ ਅੰਜਾਮ ਦੇਣ ਵਾਲਿਆਂ 'ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਗਰਭਪਾਤ ਵਿਰੋਧੀ ਕਈ ਲੋਕਾਂ ਦਾ ਵਿਸ਼ਵਾਸ ਹੈ ਕਿ ਗਰਭਧਾਰਨ ਨਾਲ ਜੀਵਨ ਸ਼ੁਰੂ ਹੋ ਜਾਂਦਾ ਹੈ। ਇਸ ਲਈ ਗਰਭਪਾਤ ਕਤਲ ਹੈ। ਗਰਭਪਾਤ ਸਮਰਥਕ ਚਾਹੁੰਦੇ ਹਨ ਕਿ ਭਰੂਣ ਨੂੰ ਅਮਰੀਕੀ ਸੰਵਿਧਾਨ ਦੇ ਤਹਿਤ ਸੁਰੱਖਿਆ ਦਾ ਪੂਰਾ ਅਧਿਕਾਰ ਮਿਲੇ। ਲੰਬੇ ਸਮੇਂ ਤੱਕ ਗਰਭਪਾਤ ਵਿਰੋਧੀ ਗੁੱਟ ਹਾਸ਼ੀਏ 'ਤੇ ਰਹੇ ਹਨ। ਉਹਨਾਂ ਦਾ ਜ਼ਿਆਦਾ ਪ੍ਰਭਾਵ ਨਹੀਂ ਸੀ ਪਰ ਪਿਛਲੇ ਸਾਲ ਤੋਂ ਭੜਕਾਊ ਗੁਟਾਂ ਦੀ ਪਹੁੰਚ ਵਧ ਰਹੀ ਹੈ। ਆਨਲਾਈਨ ਮੁਹਿੰਮ ਅਤੇ ਕੁਝ ਰਾਜ ਵਿਧਾਨ ਸਭਾਵਾਂ, ਚਰਚਾਂ ਨੇ ਨਵੇਂ ਸਿਰੇ ਤੋਂ ਕੋਸ਼ਿਸ਼ਾਂ ਕੀਤੀਆਂ ਹਨ। ਡਰਬਿਨ ਦੇ ਗਰੁੱਪ-ਅਬਾਰਸ਼ਨ ਤੁਰੰਤ ਬੰਦ ਕਰੋ ਨੇ ਇਦਾਹੋ, ਪੇਨਸਿਲਵੇਨੀਆ ਜਿਹੇ ਰਾਜਾਂ ਅਤੇ ਸਮਾਨ ਵਿਚਾਰਧਾਰਾ ਵਾਲੇ 21 ਹੋਰ ਸਮੂਹਾਂ ਨਾਲ ਗਰਭਪਾਤ 'ਤੇ ਰੋਕ ਲਈ ਸੁਪਰੀਮ ਕੋਰਟ ਵਿਚ ਦਖਲ ਅੰਦਾਜ਼ੀ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੀਤਾ ਵੱਡਾ ਐਲਾਨ
ਗਰਭਪਾਤ ਵਿਰੋਧੀਆਂ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਪ੍ਰੋਟੇਸਟੇਂਟ ਚਰਚ-ਸਰਦਰਨ ਬੇਪਟਿਸਟ ਕਨਵੈਨਸ਼ਨ ਦੇ ਰੂੜ੍ਹੀਵਾਦੀ ਗੁਟ ਦਾ ਸਮਰਥਨ ਮਿਲਿਆ ਹੈ। ਚਰਚ ਦੇ ਪ੍ਰਮੁੱਖ ਪਾਦਰੀ ਟਾਮ ਐਸਕੋਲ ਦਾ ਕਹਿਣਾ ਹੈ ਕਿ ਗਰਭਪਾਤ ਕਰਾਉਣ ਵਾਲੀਆਂ ਸਾਰੀਆਂ ਮਾਵਾਂ ਕਿਸੇ ਪੱਧਰ 'ਤੇ ਦੋਸ਼ੀ ਤਾਂ ਹਨ ਪਰ ਉਹ ਕਤਲ ਦੀ ਦੋਸ਼ੀ ਨਹੀਂ ਹਨ। ਅਪੋਲੋਜਿਆ ਚਰਚ ਦੇ ਪ੍ਰਮੁੱਖ ਡਰਬਿਨ ਨੇ ਕੁਝ ਸਮਾਂ ਪਹਿਲਾਂ ਲੁਸੀਆਨਾ ਰਾਜ ਇਕ ਬਿੱਲ ਅਗੇ ਵਧਾਇਆ ਸੀ। ਇਸ ਵਿਚ ਗਰਭਪਾਤ ਨੂੰ ਕਤਲ ਮੰਨਣ ਅਤੇ ਗਰਭ ਖ਼ਤਮ ਕਰਾਉਣ ਵਾਲੀਆਂ ਔਰਤਾਂ ਖ਼ਿਲਾਫ਼ ਅਪਰਾਧਿਕ ਮਾਮਲਾ ਚਲਾਉਣ ਦੀ ਵਿਵਸਥਾ ਸੀ। ਵਿਧਾਨ ਸਭਾ ਵਿਚ ਬਿਲ ਪਾਸ ਨਹੀਂ ਹੋ ਸਕਿਆ। ਪਿਛਲੇ ਦੋ ਸਾਲਾਂ ਵਿਚ ਗਰਭਪਾਤ ਵਿਰੋਧੀਆਂ ਨੇ ਇਕ ਦਰਜਨ ਰਾਜਾਂ ਵਿਚ ਅਜਿਹੇ ਹੀ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਰਭਪਾਤ ਸਮਰਥਕ ਸਮੂਹਾਂ ਨੇ ਬਿੱਲ ਦਾ ਵਿਰੋਧ ਕੀਤਾ। ਇਕ ਖੁੱਲ੍ਹੇ ਪੱਤਰ ਵਿਚ 70 ਸਮੂਹਾਂ ਨੇ ਸਾਰੀਆਂ ਰਾਜ ਵਿਧਾਨ ਸਭਾਵਾਂ ਵਿਚ ਅਜਿਹੇ ਬਿੱਲ ਨੂੰ ਮਨਜ਼ੂਰੀ ਨਾ ਦੇਣ ਦੀ ਅਪੀਲ ਕੀਤੀ ਹੈ।
ਤਿੰਨ ਵਿਚੋਂ ਇਕ ਅਮਰੀਕੀ ਔਰਤਾਂ ਨੂੰ ਸਜ਼ਾ ਦੇਣ ਦੇ ਪੱਖ ਵਿਚ
2016 ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਅਮਰੀਕਾ ਵਿਚ ਗਰਭਪਾਤ ਵਿਰੋਧੀ ਅੰਦੋਲਨ ਨੇ ਜੋਰ ਫੜਿਆ ਹੈ। ਟਰੰਪ ਨੇ ਉਸ ਸਮੇਂ ਕਿਹਾ ਸੀ ਕਿ ਜੇਕਰ ਅਮਰੀਕਾ ਵਿਚ ਗਰਭਪਾਤ 'ਤੇ ਪਾਬੰਦੀ ਲਗ ਜਾਂਦੀ ਹੈ ਤਾਂ ਗਰਭਪਾਤ ਕਰਾਉਣ ਵਾਲੀਆਂ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਰੀਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਵਿਰੋਧ ਦੇ ਬਾਅਦ ਟਰੰਪ ਨੇ ਆਪਣੇ ਬਿਆਨ 'ਤੇ ਪਛਤਾਵਾ ਜਾਹਿਰ ਕੀਤਾ ਸੀ। ਪਿਊ ਰਿਸਰਚ ਸੈਂਟਰ ਦੇ ਮਾਰਚ ਵਿਚ ਇਕ ਅਧਿਐਨ ਦੇ ਮੁਤਾਬਕ ਤਿੰਨ ਵਿਚੋਂ ਇਕ ਬਾਲਗ ਅਮਰੀਕੀ ਦੀ ਸੋਚ ਹੈ ਕਿ ਜੇਕਰ ਗਰਭਪਾਤ ਗੈਰ ਕਾਨੂੰਨੀ ਘੋਸ਼ਿਤ ਹੋ ਜਾਂਦਾ ਹੈ ਤਾਂ ਅਜਿਹਾ ਕਰਾਉਣ ਵਾਲੀ ਔਰਤ ਨੂੰ ਜੇਲ੍ਹ ਦੀ ਸਜ਼ਾ ਜਾ ਜੁਰਮਾਨਾ ਜਾਂ ਸਮਾਜਿਕ ਸੇਵਾ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਇਲਾਵਾ ਕੁਝ ਸਰਕਾਰੀ ਵਕੀਲਾਂ ਨੇ ਗਰਭਪਾਤ ਲਈ ਪ੍ਰੇਰਿਤ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਕਤਲ ਦੇ ਦੋਸ਼ ਲਗਾਏ ਹਨ। ਨੈਸ਼ਨਲ ਐਕਵੋਕੇਟਸ ਫੋਰ ਪ੍ਰੈਗਨੈਂਟ ਵੁਮਨ ਸੰਗਠਨ ਮੁਤਾਬਕ 2006 ਦੇ ਬਾਅਦ 1300 ਔਰਤਾਂ ਨੂੰ ਅਜਿਹੇ ਦੋਸ਼ਾਂ ਜਾਂ ਗ੍ਰਿਫ਼ਤਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਪਾਕਿਸਤਾਨ 'ਚ ਬਿਜਲੀ ਸੰਕਟ ਨਾਲ ਨਜਿੱਠਣ ਲਈ ਬੰਦ ਪਏ ਪਾਵਰ ਪਲਾਂਟਾਂ ਨੂੰ ਖੋਲ੍ਹਣ ਦਾ ਹੁਕਮ
NEXT STORY