ਨੈਸ਼ਵਿਲੇ (ਏਜੰਸੀ)- ਦੱਖਣੀ ਪੱਛਮ ਏਅਰਲਾਈਨਜ਼ ਵਿਚ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਹਨ। ਇਕ ਏਅਰ ਹੋਸਟੈਸ ਜਹਾਜ਼ ਵਿਚ ਸਾਮਾਨ ਰੱਖਣ ਦੇ ਉਪਰੀ ਕੰਪਾਰਟਮੈਂਟ ਵਿਚ ਲੇਟੀ ਹੋਈ ਮਿਲੀ, ਜਿਸ ਨੂੰ ਦੇਖ ਕੇ ਯਾਤਰੀ ਹੈਰਾਨ ਰਹਿ ਗਏ। ਟਵਿੱਟਰ 'ਤੇ ਇਸ ਫੋਟੋ ਨੂੰ ਯਾਤਰੀ ਵੇਰੋਨਿਕਾ ਲਾਇਡ ਨੇ ਸ਼ੇਅਰ ਕੀਤਾ ਹੈ। ਜਹਾਜ਼ ਨੇ ਨੈਸ਼ਵਿਲੇ ਤੋਂ ਫਿਲਾਡੇਲਫੀਆ ਲਈ ਉਡਾਣ ਭਰੀ ਸੀ। ਵੇਰੋਨਿਕਾ ਲਾਇਡ ਨੇ ਸੋਮਵਾਰ ਨੂੰ ਟਵਿੱਟਰ 'ਤੇ ਏਅਰਲਾਈਨਜ਼ ਨੂੰ ਟੈਗ ਕਰਦੇ ਲਿਖਿਆ- ਮੈਂ ਮਹਿਲਾ ਵਲੋਂ ਅਜਿਹਾ ਕਰਨ ਤੋਂ ਕਾਫੀ ਹੈਰਾਨ ਸੀ। ਉਹ ਤਕਰੀਬਨ 10 ਮਿੰਟ ਤੱਕ ਉਥੇ ਲੇਟੀ ਰਹੀ। ਮੈਨੂੰ ਲੱਗਦਾ ਹੈ ਕਿ ਉਹ ਮਜ਼ਾਕ ਦੇ ਮੂਡ ਵਿਚ ਹੋਵੇਗੀ ਜਾਂ ਤਾਂ ਯਾਤਰੀਆਂ ਨੂੰ ਹਸਾਉਣ ਲਈ ਅਜਿਹਾ ਕਰ ਰਹੀ ਸੀ।
ਸਾਊਥ ਏਅਰਲਾਈਨਜ਼ ਨੇ ਕਿਹਾ ਕਿ ਸਾਡੇ ਮੁਲਾਜ਼ਮ ਯਾਤਰੀਆਂ ਨੂੰ ਹਸਾਉਣ ਦੀ ਭਾਵਨਾ ਲਈ ਜਾਣਿਆ ਜਾਂਦਾ ਹੈ ਅਤੇ ਏਅਰਹੋਸਟੇਸ ਨੇ ਜੋ ਕੀਤਾ ਉਹ ਉਸੇ ਦਾ ਇਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ-ਪੱਛਮ ਏਅਰਲਾਈਨਜ਼ ਦੇ ਮੁਲਾਜ਼ਮ ਆਪਣੀ ਸਮਝਦਾਰੀ ਅਤੇ ਵਿਲੱਖਣ ਸ਼ਖਸੀਅਤ ਦਾ ਪ੍ਰਦਰਸ਼ਨ ਕਰਨ ਲਈ ਜਾਣੇ ਜਾਂਦੇ ਹਨ। ਸਾਡੇ ਇਕ ਫਲਾਈਟ ਅਟੈਂਡੈਂਟ ਨੇ ਬੋਰਡਿੰਗ ਦੌਰਾਨ ਗਾਹਕਾਂ ਦੇ ਨਾਲ ਮੌਜ-ਮਸਤੀ ਕਰਨ ਦੀ ਕੋਸ਼ਿਸ਼ ਕੀਤੀ। ਬੇਸ਼ੱਕ, ਇਹ ਸਾਡੀ ਆਮ ਪ੍ਰਕਿਰਿਆ ਨਹੀਂ ਹੈ। ਸਾਊਥਵੇਸਟ ਕਰੂ ਸੁਰੱਖਿਆ ਦਾ ਪੂਰਾ ਧਿਆਨ ਰੱਖਦਾ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਦੀ 15 ਅਗਸਤ ਤੱਕ ਵਧੀ ਰਿਮਾਂਡ
NEXT STORY