ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਸਿਖਰ 'ਤੇ ਹੈ। ਤਾਈਵਾਨ 'ਤੇ ਚੀਨ ਦੇ ਹਮਲੇ ਦੇ ਖਦਸ਼ੇ ਦੇ ਵਿਚ ਅਮਰੀਕਾ ਨੇ ਆਪਣੇ ਤਾਕਤਵਰ ਜੰਗੀ ਜਹਾਜ਼ ਅਤੇ ਏਅਰਕ੍ਰਾਫਟ ਕੈਰੀਅਰ ਯੂ.ਐੱਸ.ਐੱਸ ਰੋਨਾਲਡ ਰੀਗਨ ਨੂੰ ਇਕ ਵਾਰ ਫਿਰ ਦੱਖਣੀ ਚੀਨ ਸਾਗਰ ਵਿਚ ਤਾਇਨਾਤ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਤਾਈਵਾਨ ਦੀ ਸਰਹੱਦ 'ਤੇ ਚੀਨੀ ਸੈਨਿਕਾਂ ਅਤੇ ਜੰਗੀ ਜਹਾਜ਼ਾਂ ਦਾ ਇਕੱਤਰ ਹੋਣਾ ਲਗਾਤਾਰ ਵਧਦਾ ਜਾ ਰਿਹਾ ਹੈ।
ਅਮਰੀਕੀ ਫੌਜਾਂ ਦੱਖਣੀ ਚੀਨ ਸਾਗਰ ਵਿਚ ਯੁੱਧ ਅਭਿਆਸ ਕਰ ਰਹੀਆਂ ਹਨ ਜਦਕਿ ਇਸੇ ਖੇਤਰ ਵਿਚ ਚੀਨੀ ਨੇਵੀ ਵੀ ਮਿਲਟਰੀ ਅਭਿਆਸ ਕਰ ਰਹੀ ਹੈ। ਅਜਿਹੇ ਵਿਚ ਇਕ ਟਕਰਾਅ ਦੇ ਹੋਰ ਵਧਣ ਦਾ ਖਦਸ਼ਾ ਹੈ। ਦੱਖਣੀ ਚੀਨ ਸਾਗਰ ਵਿਚ ਯੁੱਧ ਅਭਿਆਸ ਨੂੰ ਲੈ ਕੇ ਅਮਰੀਕਾ ਏਅਰਕ੍ਰਾਫਟ ਕੈਰੀਅਰ ਦੇ ਏਅਰ ਆਪਰੇਸ਼ਨ ਅਧਿਕਾਰੀ ਜੋਸ਼ੁਆ ਫਗਨ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਖੇਤਰ ਵਿਚ ਹਰੇਕ ਦੇਸ਼ ਨੂੰ ਉਡਾਣ ਭਰਨ, ਸਮੁੰਦਰੀ ਇਲਾਕੇ ਵਿਚੋਂ ਲੰਘਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਸੰਚਾਲਨ ਵਿਚ ਮਦਦ ਕਰਨਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ-19 ਦੇ 13 ਨਵੇਂ ਮਾਮਲੇ ਦਰਜ, ਦੇਸ਼ ਭਰ 'ਚ ਤਾਲਾਬੰਦੀ
ਇੱਥੇ ਦੱਸ ਦਈਏ ਕਿ ਦੱਖਣੀ ਚੀਨ ਸਾਗਰ ਵਿਚ ਚੀਨ ਦਾ ਜਾਪਾਨ, ਤਾਈਵਾਨ, ਇੰਡੋਨੇਸ਼ੀਆ, ਫਿਲੀਪੀਨਸ ਸਮੇਤ ਕਈ ਦੇਸ਼ਾਂ ਦੇ ਨਾਲ ਵਿਵਾਦ ਚੱਲ ਰਿਹਾ ਹੈ। ਚੀਨ ਇਸ ਪੂਰੇ ਖੇਤਰ 'ਤੇ ਕਬਜ਼ੇ ਦੀ ਨੀਯਤ ਰੱਖਦਾ ਹੈ।ਚੀਨ ਨੇ ਤਾਈਵਾਨ ਸਰਹੱਦ 'ਤੇ ਵੱਡੀ ਗਿਣਤੀ ਵਿਚ ਮਰੀਨ ਕਮਾਂਡੋ, ਮਿਲਟਰੀ ਹੈਲੀਕਾਪਟਰ ਅਤੇ ਲੈਡਿੰਗ ਸ਼ਿਪਸ ਹੋਵਰਕ੍ਰਾਫਟ ਦੀ ਤਾਇਨਾਤੀ ਕੀਤੀ ਹੈ। ਰਿਪੋਰਟਾਂ ਮੁਤਾਬਕ ਚੀਨੀ ਫੌਜ ਤਾਈਵਾਨ ਦੇ ਕੰਟਰੋਲ ਵਾਲੇ ਟਾਪੂਆਂ 'ਤੇ ਕਬਜ਼ੇ ਦੀ ਕੋਸ਼ਿਸ਼ ਕਰ ਸਕਦੀ ਹੈ। ਇਸ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਹੈਨਾਨ ਟਾਪੂ 'ਤੇ ਮਿਲਟਰੀ ਸਿਖਲਾਈ ਅਭਿਆਸ ਕਰਨ ਦੀ ਯੋਜਨਾ ਬਣਾ ਰਹੀ ਹੈ।
ਪੀ.ਐੱਲ.ਏ. ਦੇ ਦੱਖਣੀ ਥੀਏਟਰ ਕਮਾਂਡ ਨੂੰ ਇਹ ਮਿਲਟਰੀ ਅਭਿਆਸ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਥੇ ਦੱਸ ਦਈਏ ਕਿ ਚੀਨ ਤਾਈਵਾਨ 'ਤੇ ਸਾਲ 1949 ਦੇ ਬਾਅਦ ਤੋਂ ਹੀ ਆਪਣਾ ਦਾਅਵਾ ਕਰਦਾ ਆਇਆ ਹੈ। ਮਾਓਤਸੇ ਤੁੰਗ ਦੀ ਅਗਵਾਈ ਵਿਚ ਕਮਿਊਨਿਸਟ ਪਾਰਟੀ ਨੇ ਚਿਆਂਗ ਕਾਈ ਸ਼ੇਕ ਦੀ ਸਰਕਾਰ ਦਾ ਤਖਤਾਪਲਟ ਕਰ ਦਿੱਤਾ ਸੀ। ਇਸ ਦੇ ਬਾਅਦ ਚਿਆਂਗ ਨੇ ਤਾਈਵਾਨ ਟਾਪੂ 'ਤੇ ਜਾ ਕੇ ਆਪਣੀ ਸਰਕਾਰ ਦਾ ਗਠਨ ਕਰ ਲਿਆ ਸੀ ਅਤੇ ਉਸ ਨੂੰ ਰੀਪਬਲਿਕ ਆਫ ਚਾਈਨਾ ਦਾ ਨਾਮ ਦੇ ਦਿੱਤਾ ਸੀ। ਉਸ ਸਮੇਂ ਚੀਨ ਦੀ ਜਲ ਸੈਨਾ ਜ਼ਿਆਦਾ ਮਜ਼ਬੂਤ ਨਹੀਂ ਸੀ ਅਤੇ ਇਸ ਲਈ ਉਹ ਸਮੁੰਦਰ ਪਾਰ ਕਰ ਕੇ ਉਸ ਟਾਪੂ 'ਤੇ ਨਹੀਂ ਜਾ ਸਕੇ ਸਨ।
ਨਿਆਗਰਾ ਫਾਲਜ਼ 'ਤੇ ਦਿਖੇ ਤਿਰੰਗੇ ਦੇ ਰੰਗ, ਕੈਨੇਡਾ 'ਚ ਮਨਾਇਆ ਗਿਆ ਆਜ਼ਾਦੀ ਦਿਹਾੜਾ
NEXT STORY