ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਾ ਹੋਣ।
ਬਾਈਡੇਨ ਦੀ ਆਪਣੀ ਆਯੋਜਨ ਕਮੇਟੀ ਨੇ ਇਸ ਤੋਂ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਕੈਪੀਟੋਲ ਬਿਲਡਿੰਗ ਦੇ ਬਾਹਰ ਆਯੋਜਿਤ ਹੋਵੇਗਾ। ਉੱਥੇ ਹੀ, ਸਹੁੰ ਚੁੱਕ ਸਮਾਰੋਹ ਨਾਲ ਸਬੰਧਤ ਸਾਂਝੀ ਕਾਂਗਰੇਸ਼ਨਲ ਕਮੇਟੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਸਬੰਧਤ ਸਾਵਧਾਨੀਆਂ ਕਾਰਨ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਕਮੀ ਕੀਤੀ ਜਾਵੇਗੀ।
ਆਮ ਤੌਰ 'ਤੇ ਇਸ ਸਮਾਗਮ ਲਈ ਕਾਂਗਰਸ ਦੇ ਮੈਂਬਰਾਂ ਤੇ ਖੇਤਰ ਦੇ ਵੋਟਰਾਂ ਵਿਚਕਾਰ 2 ਲੱਖ ਟਿਕਟਾਂ ਵੰਡੀਆਂ ਜਾਂਦੀਆਂ ਹਨ ਪਰ ਇਸ ਵਾਰ ਸਿਰਫ ਇਕ ਹਜ਼ਾਰ ਟਿਕਟਾਂ ਵੰਡੀਆਂ ਜਾਣਗੀਆਂ। ਇਸ ਲਈ ਲੋਕਾਂ ਨੂੰ ਘਰਾਂ ਬੈਠ ਕੇ ਟੀ. ਵੀ. 'ਤੇ ਇਹ ਸਮਾਗਮ ਦੇਖਣ ਦੀ ਅਪੀਲ ਕੀਤੀ ਗਈ ਹੈ।
ਅਮਰੀਕਾ 'ਚ ਤੇਜ਼ ਬਰਫ਼ਬਾਰੀ, ਟੀਕਾਕਰਣ ਮੁਹਿੰਮ ਹੋ ਸਕਦੀ ਪ੍ਰਭਾਵਿਤ
NEXT STORY