ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿਉਂਕਿ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਕਰੀਬ ਪਹੁੰਚ ਰਿਹਾ ਹੈ, ਅਜਿਹੇ ਵਿਚ ਅਮਰੀਕਾ ਦੇ ਨਾਲ ਉਸ ਦੀ ਰਣਨੀਤਕ ਭਾਈਵਾਲੀ ਦੀ ਤਾਕਤ ਆਉਣ ਵਾਲੇ ਦੌਰ ਵਿਚ ਮਹੱਤਵਪੂਰਨ ਹੋਵੇਗੀ।ਉਹਨਾਂ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਕਰੀਬ ਪਹੁੰਚਣ 'ਤੇ ਭਾਰਤ ਲਗਾਤਾਰ ਰਾਸ਼ਟਰ-ਨਿਰਮਾਣ ਦੀ ਪ੍ਰਕਿਰਿਆ ਵਿਚ ਲੱਗਾ ਹੋਇਆ ਹੈ, ਨਿੱਜੀ ਆਜ਼ਾਦੀ ਦਾ ਵਿਸਥਾਰ ਕਰ ਰਿਹਾ ਹੈ ਅਤੇ ਨਾਲ ਹੀ ਆਰਥਿਕ ਤੇ ਰਾਜਨੀਤਕ ਮਜ਼ਬੂਤੀਕਰਨ ਦੀ ਦਿਸ਼ਾ ਵਿਚ ਵੱਧ ਰਿਹਾ ਹੈ।
ਸੰਧੂ ਨੇ 'ਨਿਊਜ਼ਵੀਕ' ਪੱਤਰਿਕਾ ਵਿਚ ਬੁੱਧਵਾਰ ਨੂੰ ਲਿਖੇ ਸੰਪਾਦਕੀ ਵਿਚ ਕਿਹਾ ਕਿ ਅਮਰੀਕਾ ਦੇ ਨਾਲ ਭਾਰਤ ਦੀ ਸੁਭਾਵਿਕ ਹਿੱਸੇਦਾਰੀ ਤਾਕਤ ਦਾ ਸਰੋਤ ਹੋਵੇਗੀ। ਉਹਨਾਂ ਨੇ ਕਿਹਾ,''ਭਾਰਤ ਦੇ ਸਾਡੇ ਲੋਕਤੰਤਰ ਦੇ 75ਵੇਂ ਸਾਲ ਦੇ ਵੱਲ ਵਧਣ ਦੇ ਨਾਲ ਅਸੀਂ ਆਪਣੇ ਸੰਸਥਾਪਕਾਂ ਦੀ ਪ੍ਰਤਿਭਾ ਨੂੰ ਯਾਦ ਕਰਦੇ ਹਾਂ, ਜਿਹਨਾਂ ਵਿਚੋਂ ਕਈ ਅਮਰੀਕੀ ਸੰਵਿਧਾਨ ਦੇ ਆਦਰਸ਼ਾਂ ਤੋਂ ਪ੍ਰੇਰਿਤ ਸਨ।'' ਸੰਧੂ ਨੇ ਕਿਹਾ,''ਉਹ ਪਲ ਅੰਤ ਨਹੀਂ ਸੀ, ਸਗੋਂ ਰਾਸਟਰ ਨਿਰਮਾਣ ਦੀ ਲਗਾਤਾਰ ਪ੍ਰਕਿਰਿਆ, ਨਿੱਜੀ ਆਜ਼ਾਦੀ ਦੇ ਵਿਸਥਾਰ ਅਤੇ ਭਾਰਤ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਮਜ਼ਬੂਤੀਕਰਨ ਦੀ ਸ਼ੁਰੂਆਤ ਸੀ। ਇਸ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਾਰਤ ਦੀ ਅਮਰੀਕਾ ਦੇ ਨਾਲ ਸੁਭਾਵਿਕ ਹਿੱਸੇਦਾਰੀ ਤਾਕਤ ਦਾ ਸਰੋਤ ਬਣੇਗੀ।''
ਪੜ੍ਹੋ ਇਹ ਅਹਿਮ ਖਬਰ- ਸਿੱਖਸ ਆਫ ਅਮਰੀਕਾ ਸੰਸਥਾ ਨੇ ਰਾਮ ਮੰਦਿਰ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਰਾਮ ਭਗਤਾਂ ਨੂੰ ਦਿੱਤੀਆਂ ਵਧਾਈਆਂ
ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਨਾਲ ਭਾਰਤ ਦੀ ਰਣਨੀਤਕ ਹਿੱਸੇਦਾਰੀ ਦੀ ਤਾਕਤ ਆਉਣ ਵਾਲੇ ਦੌਰ ਵਿਚ ਮਹੱਤਵਪੂਰਨ ਹੋਵੇਗੀ। ਸੰਧੂ ਨੇ ਕਿਹਾ,''ਮਹਾਮਾਰੀ ਦੇ ਦੌਰਾਨ ਅਸੀਂ ਮੈਡੀਕਲ ਸਾਮਾਨ ਦੀ ਕਮੀ ਜਾਂ ਇਕ ਦੇਸ਼ 'ਤੇ ਨਿਰਭਰਤਾ ਦੇ ਦਬਾਅ ਦੇ ਤਹਿਤ ਆਪਣੇ ਉਤਪਾਦਾਂ ਦੀ ਸਪਲਾਈ ਬਣਾਈ ਰੱਖਣ ਦੇ ਲਈ ਇਕੱਠੇ ਮਿਲ ਕੇ ਕੰਮ ਕੀਤਾ।'' ਭਾਰਤੀ ਰਾਜਦੂਤ ਨੇ ਕਿਹਾ ਕਿ ਜ਼ਿੰਮੇਵਾਰ ਦਵਾਈ ਨਿਰਮਾਤਾ ਹੋਣ ਦੇ ਨਾਤੇ ਭਾਰਤ ਨੇ ਮੈਡੀਕਲ ਸਪਲਾਈ ਲੜੀ ਖੁੱਲ੍ਹੀ ਰੱਖੀ ਅਤੇ ਇਹ ਯਕੀਨੀ ਕੀਤਾ ਕਿ ਭਾਰਤ ਤੋਂ ਲੋੜੀਂਦੀਆਂ ਦਵਾਈਆਂ ਅਮਰੀਕਾ ਅਤੇ ਹੋਰ ਹਿੱਸੇਦਾਰ ਦੇਸ਼ਾਂ ਤੱਕ ਪਹੁੰਚਣ। ਉਹਨਾਂ ਨੇ ਕਿਹਾ ਕਿ ਜਦੋਂ ਦੁਨੀਆ ਟੀਕਾ ਵਿਕਸਿਤ ਕਰਨ ਵੱਲ ਵੱਧ ਰਹੀ ਹੈ ਤਾਂ ਭਾਰਤ ਦੀਆਂ ਅਨੁਸੰਧਾਨ ਪ੍ਰਯੋਗਸ਼ਾਲਾਵਾਂ ਅਤੇ ਟੀਕਾ ਨਿਰਮਾਤਾ ਕੇਂਦਰ ਗਲੋਬਲ ਕੋਸ਼ਿਸ਼ਾਂ ਦਾ ਹਿੱਸਾ ਹਨ। ਸੰਧੂ ਨੇ ਕਿਹਾ ਕਿ ਸਿਹਤ ਖੇਤਰ ਵਿਚ ਭਾਰਤ-ਅਮਰੀਕਾ ਹਿੱਸੇਦਾਰੀ ਇਸ ਸਬੰਧ ਦੀ ਡੂੰਘਾਈ ਦਾ ਉਦਾਹਰਨ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ATM ਲੁੱਟਣ ਲਈ ਚੋਰਾਂ ਨੇ ਘਰੇਲੂ ਬੰਬ ਨਾਲ ਕੀਤਾ ਧਮਾਕਾ
ਨਿਊਜ਼ੀਲੈਂਡ 'ਚ ATM ਲੁੱਟਣ ਲਈ ਚੋਰਾਂ ਨੇ ਘਰੇਲੂ ਬੰਬ ਨਾਲ ਕੀਤਾ ਧਮਾਕਾ
NEXT STORY