ਮੁਨਰੋ— ਅਮਰੀਕਾ ਦੇ ਦੱਖਣੀ ਵਿਸਕੋਨਸਿਨ ਵਿਚ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਹੈ। 'ਗ੍ਰੀਨ ਕਾਊਂਟੀ ਸ਼ੈਰਿਫ ਦਫਤਰ' ਨੇ ਕਿਹਾ ਕਿ ਘਟਨਾ ਅੱਜ 'ਮੁਨਰੋ ਮਿਊਂਸੀਪਲ ਹਵਾਈਅੱਡੇ' ਤੋਂ ਕਰੀਬ ਇਕ ਮੀਲ ਦੂਰ ਵਾਪਰੀ।
ਸ਼ੈਰਿਫ ਮਾਰਕ ਰੁਹਲਾਫ ਨੇ ਕਿਹਾ ਕਿ ਇੰਜਣ ਵਾਲਾ 'ਸੇਸਨਾ 1882 ਟੀ' ਹੇਠਾਂ ਡਿੱਗਿਆ ਅਤੇ ਕੁੱਝ ਦਰਖਤਾਂ ਵਿਚ ਅਟਕ ਗਿਆ। ਇਕ ਟੀਵੀ ਚੈਨਲ ਦੀ ਖਬਰ ਮੁਤਾਬਕ ਰੁਹਲਾਫ ਨੇ ਦੱਸਿਆ ਕਿ ਮਹਿਲਾ ਪਾਇਲਟ, ਉਸ ਦੀ ਇਕ ਧੀ ਅਤੇ 2 ਦੋਹਤਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 'ਕੇਨੋਸ਼ਾ ਰਿਜਨਲ ਹਵਾਈਅੱਡੇ' ਤੋਂ ਅੱਜ ਸਵੇਰੇ ਉਡਾਣ ਭਰ ਕਰ ਇਹ ਜਹਾਜ਼ ਮੁਨਰੋ ਵੱਲ ਜਾ ਰਿਹਾ ਸੀ। ਸੰਘੀ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।
ਇਟਲੀ : ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68ਵੀਂ ਬਰਸੀ ਮਨਾਈ ਗਈ
NEXT STORY