ਟੋਰਾਂਟੋ— ਉਂਝ ਤਾਂ ਕੈਨੇਡਾ ਵਿਚ ਹਰ ਸਾਲ ਵਿਸਾਖੀ ਦੇ ਨਗਰ ਕੀਰਤਨ ਬੜੀ ਸ਼ਰਧਾ ਭਾਵਨਾ ਨਾਲ ਕੱਢੇ ਜਾਂਦੇ ਹਨ ਪਰ ਇਸ ਵਾਰ ਟੋਰਾਂਟੋ ਡਾਊਨ ਟਾਊਨ ਵਿਚ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਉਸ ਦੀ ਗੱਲ ਹੀ ਕੁਝ ਵੱਖਰੀ ਹੋਵੇਗੀ। ਇਸ ਵਾਰ ਇਸ ਨਗਰ ਕੀਰਤਨ ਵਿਚ ਇਕ ਵੱਖਰਾ ਅਤੇ ਨਿਵੇਕਲਾ ਉਪਰਾਲਾ ਕੀਤਾ ਜਾਵੇਗਾ। ਨਗਰ ਕੀਰਤਨ ਦਾ ਆਯੋਜਨ ਕਰਨ ਵਾਲੀ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਅਤੇ ਸੰਗਤ ਨੇ ਫੈਸਲਾ ਕੀਤਾ ਹੈ ਕਿ ਇਸ ਨਗਰ ਕੀਰਤਨ ਵਿਚ ਇਸ ਵਾਰ ਜੋ ਵੀ ਭੇਟਾ ਇਕੱਠੀ ਹੋਵੇਗੀ, ਉਸ ਦੀ ਸਾਰੀ ਰਕਮ 'ਸਿੱਕ ਕਿਡਸ' ਹਸਪਤਾਲ ਨੂੰ ਦਾਨ ਦੇ ਰੂਪ ਵਿਚ ਦਿੱਤੀ ਜਾਵੇਗੀ। ਇਹ ਸਾਰਾ ਪੈਸਾ ਲੋੜਵੰਦ ਬੀਮਾਰ ਬੱਚਿਆਂ 'ਤੇ ਖਰਚਿਆ ਜਾਵੇਗਾ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਵਧ ਤੋਂ ਵਧ ਯੋਗਦਾਨ ਪਾਇਆ ਜਾਵੇ।
ਕੈਨੇਡਾ 'ਚ ਟਿਕਟ ਚੈੱਕਰ ਦੀ ਗਲਤੀ ਕਾਰਨ ਭਾਰਤੀ ਵਿਅਕਤੀ ਨੂੰ ਝੱਲਣਾ ਪਿਆ ਇਹ ਨੁਕਸਾਨ
NEXT STORY