ਰੋਮ (ਬਿਊਰੋ): ਕੁਝ ਮਹੀਨੇ ਪਹਿਲਾਂ ਦਿਲ ਨੂੰ ਛੂਹ ਲੈਣ ਵਾਲੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀ ਗਈ ਸੀ। ਇਹ ਐਵਾਰਡ ਜੇਤੂ ਫੋਟੋ ਸੀਰੀਆ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਪੈਰ ਗੁਆਉਣ ਵਾਲੇ ਵਿਅਕਤੀ ਦੀ ਸੀ, ਜੋ ਇਕ ਪੈਰ ਦੇ ਸਹਾਰੇ ਆਪਣੇ ਬੇਟੇ ਨੂੰ ਹਵਾ ਵਿੱਚ ਚੁੱਕੇ ਹੋਏ ਸੀ। ਉਸ ਦਾ ਬੱਚਾ ਕਿਸੇ ਬੀਮਾਰੀ ਕਾਰਨ ਅੰਗਾਂ ਤੋਂ ਬਿਨਾਂ ਪੈਦਾ ਹੋਇਆ ਸੀ। ਇਹ ਤਸਵੀਰ ਪਿਛਲੇ ਸਾਲ ਤੁਰਕੀ ਵਿੱਚ ਲਈ ਗਈ ਸੀ। ਸ਼ੁੱਕਰਵਾਰ ਨੂੰ ਮੁੰਜਿਰ ਐੱਲ ਨੇਜ਼ਲ ਅਤੇ ਉਹਨਾਂ ਦਾ ਬੇਟਾ ਮੁਸਤਫਾ ਪਰਿਵਾਰ ਸਮੇਤ ਇਟਲੀ ਪਹੁੰਚ ਗਏ।
ਸਿਏਨਾ ਇੰਟਰਨੈਸ਼ਨਲ ਫੋਟੋ ਐਵਾਰਡਜ਼ ਦੇ ਆਯੋਜਕਾਂ ਦੀਆਂ ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਤੁਰਕੀ ਤੋਂ ਇਟਲੀ ਲਿਆਂਦਾ ਗਿਆ, ਜਿਥੋਂ ਉਹ ਸੀਰੀਆ ਤੋਂ ਭੱਜ ਕੇ ਗਏ ਸਨ। 6 ਸਾਲਾ ਮੁਸਤਫਾ ਨੇ ਇਟਲੀ ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਤੋਂ ਪਹਿਲਾਂ ਲੰਬੀ ਮੁਸਕਰਾਹਟ ਨਾਲ ਕਿਹਾ ਕਿ ਅਸੀਂ ਆ ਰਹੇ ਹਾਂ, ਧੰਨਵਾਦ'। ਮੁਸਤਫਾ ਅਤੇ ਉਸਦੇ ਪਰਿਵਾਰ, ਉਸਦੀ ਮਾਂ ਐਲ ਨੇਜ਼ਲ ਅਤੇ 1 ਅਤੇ 4 ਸਾਲ ਦੀਆਂ ਦੋ ਛੋਟੀਆਂ ਭੈਣਾਂ ਨੇ ਇੱਕ ਵੀਡੀਓ ਸੰਦੇਸ਼ ਰਿਕਾਰਡ ਕੀਤਾ,'ਅਸੀਂ ਇਟਾਲੀਆ ਨੂੰ ਪਿਆਰ ਕਰਦੇ ਹਾਂ।' ਸਾਰੇ ਅੰਕਾਰਾ ਤੋਂ ਇਟਲੀ ਲਈ ਜਹਾਜ਼ ਵਿੱਚ ਸਵਾਰ ਹੋ ਗਏ। ਨੇਜ਼ਲ ਅਤੇ ਉਸ ਦਾ ਪੁੱਤਰ ਮੁਸਤਫਾ ਪਰਿਵਾਰ ਸਮੇਤ ਇਟਲੀ ਪਹੁੰਚ ਗਏ।
ਹਾਰਡਸ਼ਿਪ ਅਤੇ ਲਾਈਫ
ਮੁਸਤਫਾ ਅਤੇ ਉਸ ਦੇ ਪਿਤਾ ਦੀ ਤਸਵੀਰ ਜਨਵਰੀ 2021 ਵਿਚ ਤੁਰਕੀ ਦੇ ਫੋਟੋਗ੍ਰਾਫਰ ਮਹਿਮੇਤ ਅਸਲਾਨ ਨੇ ਖਿੱਚੀ, ਜਿਸ 'ਚ ਦੋਵੇਂ ਪਿਆਰ ਭਰੀ ਮੁਸਕਰਾਹਟ ਨਾਲ ਨਜ਼ਰ ਆ ਰਹੇ ਸਨ। ਮਹਿਮੇਤ ਨੇ ਫੋਟੋ ਨੂੰ 'ਹਾਰਡਸ਼ਿਪ ਆਫ ਲਾਈਫ' ਕਿਹਾ। ਫੋਟੋ ਨੂੰ ਪਿਛਲੇ ਸਾਲ ਸਿਏਨਾ ਅਵਾਰਡਸ ਵਿੱਚ ਫੋਟੋ ਆਫ ਦਿ ਈਅਰ ਘੋਸ਼ਿਤ ਕੀਤਾ ਗਿਆ ਸੀ। ਮਹਿਮੇਤ ਨੇ ਸੀਰੀਆ-ਤੁਰਕੀ ਸਰਹੱਦ 'ਤੇ ਹਤਾਏ ਸੂਬੇ ਦੇ ਰੇਹਾਨਲੀ 'ਚ ਇਕ ਸ਼ਰਨਾਰਥੀ ਬੱਚੇ ਅਤੇ ਉਸ ਦੇ ਪਿਤਾ ਦੀ ਫੋਟੋ ਖਿਚਵਾਈ ਸੀ।
ਸੀਰੀਆ ਦੇ ਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ ਪਿਤਾ ਦੇ ਆਪਣਾ ਪੈਰ ਗਵਾ ਦਿੱਤਾ ਸੀ। ਬੱਚੇ ਦੀ ਮਾਂ ਸੀਰੀਆ ਵਿੱਚ ਜੰਗ ਦੌਰਾਨ ਨਿਕਲੀ ਨਰਵ ਗੈਸ ਕਾਰਨ ਬਿਮਾਰ ਹੋ ਗਈ ਸੀ। ਇਸ ਦੌਰਾਨ ਜੋ ਦਵਾਈਆਂ ਉਸ ਨੇ ਲਈਆਂ, ਉਸ ਕਾਰਨ ਬੱਚੇ ਦਾ ਜਮਾਂਦਰੂ ਵਿਕਾਰ ਹੋ ਗਿਆ ਅਤੇ ਉਹ ਸਰੀਰ ਦੇ ਹੇਠਲੇ ਹਿੱਸੇ ਤੋਂ ਬਿਨਾਂ ਪੈਦਾ ਹੋਇਆ। ਇਸ ਤਸਵੀਰ ਅਤੇ ਕਹਾਣੀ ਨੂੰ ਲਿੰਜ਼ੀ ਬਿਲਿੰਗ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਲਿਨਜ਼ੀ ਇੱਕ ਫੋਟੋਗ੍ਰਾਫਰ ਅਤੇ ਖੋਜੀ ਪੱਤਰਕਾਰ ਹੈ। ਉਸ ਨੇ ਟਵਿੱਟਰ 'ਤੇ ਲਿਖਿਆ ਕਿ ਸਵੇਰੇ ਇਸ ਤਸਵੀਰ ਨੂੰ ਦੇਖ ਕੇ ਇਕ ਦੋਸਤ ਨੇ ਕਿਹਾ ਕਿ ਜੇਕਰ ਮੈਂ ਦੁਬਾਰਾ ਕਿਸੇ ਚੀਜ਼ ਦੀ ਸ਼ਿਕਾਇਤ ਕਰਦਾ ਹਾਂ ਤਾਂ ਮੇਰੇ ਚਿਹਰੇ 'ਤੇ ਜ਼ੋਰਦਾਰ ਮੁੱਕਾ ਮਾਰੋ। ਫੋਟੋ ਨੂੰ ਦੇਖ ਕੇ ਲੋਕਾਂ ਦਾ ਵੀ ਅਜਿਹਾ ਹੀ ਪ੍ਰਤੀਕਰਮ ਸੀ। ਇਕ ਯੂਜ਼ਰ ਨੇ ਲਿਖਿਆ ਕਿ ਇਸ ਸਮੇਂ ਮੈਂ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਹਾਂ ਪਰ ਇਸ ਫੋਟੋ ਨੂੰ ਦੇਖਣ ਤੋਂ ਬਾਅਦ ਮੈਂ ਆਪਣੀ ਸਥਿਤੀ ਬਾਰੇ ਸ਼ਿਕਾਇਤ ਨਹੀਂ ਕਰਾਂਗਾ। ਕਦੇ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ- MP ਬਰੈਡ ਵਿਸ ਵਲੋਂ ਸੰਸਦ 'ਚ ਉਠਾਈ ਜਾਵੇਗੀ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ
2014 ਵਿੱਚ ਮਰਨ ਵਾਲਿਆਂ ਦੀ ਗਿਣਤੀ 1,91,369
ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫਤਰ ਨੇ ਲੰਬੇ ਸਮੇਂ ਤੋਂ ਕਿਹਾ ਹੈ ਕਿ ਸੀਰੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਅਸਲ ਜਾਣਕਾਰੀ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਹਨ ਅਤੇ ਇਸਨੇ 2014 ਦੇ ਸ਼ੁਰੂ ਵਿੱਚ ਸੀਰੀਆ ਵਿੱਚ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੂੰ ਅਪਡੇਟ ਕਰਨਾ ਬੰਦ ਕਰ ਦਿੱਤਾ ਹੈ। ਉਸ ਸਮੇਂ ਮਰਨ ਵਾਲਿਆਂ ਦੀ ਗਿਣਤੀ 1,91,369 ਸੀ।
ਯੂਰਪੀ ਏਜੰਸੀ ਦਾ ਪਾਕਿਸਤਾਨ ਨੂੰ ਝਟਕਾ, ਉਡਾਣਾਂ 'ਤੇ ਪਾਬੰਦੀ ਹਟਾਉਣ ਤੋਂ ਕੀਤਾ ਇਨਕਾਰ
NEXT STORY