ਮਾਸਕੋ (ਏ. ਪੀ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਫ਼ਗਾਨਿਸਤਾਨ ’ਚ ਅਮਰੀਕਾ ਦੀ ਭਾਈਵਾਲੀ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਉਥੇ ਉਸ ਦੀ 20 ਸਾਲਾਂ ਦੀ ਲੰਮੀ ਫੌਜੀ ਮੌਜੂਦਗੀ ਤੋਂ ਬਾਅਦ ਅਮਰੀਕਾ ਦੇ ਪੱਲੇ ਕੁਝ ਵੀ ਨਹੀਂ ਪਿਆ। ਪੁਤਿਨ ਨੇ ਬੁੱਧਵਾਰ ਕਿਹਾ ਕਿ 20 ਸਾਲਾਂ ਤੱਕ ਅਮਰੀਕੀ ਫੌਜ ਅਫ਼ਗਾਨਿਸਤਾਨ "...ਉੱਥੇ ਰਹਿਣ ਵਾਲੇ ਲੋਕਾਂ ਨੂੰ ਸੱਭਿਅਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੇ ਨਤੀਜੇ ਵਜੋਂ ਵੱਡੀ ਪੱਧਰ ’ਤੇ ਤ੍ਰਾਸਦੀ ਤੇ ਨੁਕਸਾਨ ਹੋਇਆ, ਇਹ ਸਭ ਕਰਨ ਵਾਲੇ ਅਮਰੀਕਾ ਨੂੰ ਤੇ ਇਸ ਤੋਂ ਵੀ ਵੱਧ ਅਫਗਾਨਿਸਤਾਨੀਆਂ ਨੂੰ। ਨਤੀਜਾ, ਜੇ ਨਕਾਰਾਤਮਕ ਨਹੀਂ ਤਾਂ ਜ਼ੀਰੋ ਹੈ।’’ ਪੁਤਿਨ ਨੇ ਕਿਹਾ ਕਿ ਬਾਹਰੋਂ ਕੁਝ ਥੋਪਣਾ ਅਸੰਭਵ ਹੈ।
ਇਹ ਵੀ ਪੜ੍ਹੋ : ਪੰਜ ਪਿਆਰਿਆਂ ਵਾਲੇ ਬਿਆਨ ਨੂੰ ਲੈ ਕੇ ਹਰੀਸ਼ ਰਾਵਤ ’ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ
ਜੇ ਕੋਈ ਕਿਸੇ ਲਈ ਕੁਝ ਕਰਦਾ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਇਤਿਹਾਸ, ਸੱਭਿਆਚਾਰ, ਜੀਵਨ ਦਰਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈ....ਉਨ੍ਹਾਂ ਦੀਆਂ ਪ੍ਰੰਪਰਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਰੂਸ 10 ਸਾਲ ਤੱਕ ਅਫ਼ਗਾਨਿਸਤਾਨ ’ਚ ਲੜਾਈ ਲੜਦਾ ਰਿਹਾ ਅਤੇ 1989 ’ਚ ਸੋਵੀਅਤ ਫ਼ੌਜਾਂ ਪਿੱਛੇ ਹਟ ਗਈਆਂ। ਰੂਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਇੱਕ ਵਿਚੋਲੇ ਵਜੋਂ ਡਿਪਲੋਮੈਟਿਕ ਵਾਪਸੀ ਕੀਤੀ ਹੈ।
ਬ੍ਰਿਟੇਨ ਦੀ ਲੋਕਾਂ ਨੂੰ ਅਫਗਾਨਿਸਤਾਨ 'ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਜਾਰੀ
NEXT STORY