ਬੇਰੂਤ : ਇਜ਼ਰਾਈਲ ਨਾਲ ਜੰਗ ਦੌਰਾਨ ਲੇਬਨਾਨ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਾਂ ਰਹਿਣ ਯੋਗ ਨਹੀਂ ਰਹੇ, ਉਨ੍ਹਾਂ ਲਈ ਹਿਜ਼ਬੁੱਲਾ ਨੇ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਹਿਜ਼ਬੁੱਲਾ ਦੀ ਕਾਰਜਕਾਰੀ ਕੌਂਸਲ ਦੇ ਮੁਖੀ ਅਲੀ ਦਾਮੌਸ਼ ਨੇ ਐਲਾਨ ਕੀਤਾ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ 14,000 ਅਮਰੀਕੀ ਡਾਲਰ ਤੱਕ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਜਾਣਕਾਰੀ ਮੁਤਾਬਕ, ਬੇਰੂਤ ਅਤੇ ਇਸ ਦੇ ਦੱਖਣੀ ਉਪ-ਨਗਰਾਂ (ਸਬ-ਅਰਬਸ) ਵਿੱਚ ਜਿਨ੍ਹਾਂ ਪਰਿਵਾਰਾਂ ਦੇ ਘਰ ਤਬਾਹ ਹੋਏ ਹਨ, ਉਨ੍ਹਾਂ ਨੂੰ 14,000 ਡਾਲਰ ਦਿੱਤੇ ਜਾਣਗੇ, ਜਦਕਿ ਲੇਬਨਾਨ ਦੇ ਬਾਕੀ ਹਿੱਸਿਆਂ ਦੇ ਪੀੜਤ ਪਰਿਵਾਰਾਂ ਨੂੰ 12,000 ਡਾਲਰ ਮਿਲਣਗੇ। ਇਸ ਕੁੱਲ ਰਕਮ ਵਿੱਚੋਂ 8,000 ਡਾਲਰ ਫਰਨੀਚਰ ਲਈ ਅਤੇ ਬਾਕੀ ਰਕਮ ਕਿਰਾਏ ਦਾ ਖਰਚਾ ਚੁੱਕਣ ਲਈ ਦਿੱਤੀ ਜਾ ਰਹੀ ਹੈ। ਮੁਆਵਜ਼ਾ ਪ੍ਰਾਪਤ ਕਰਨ ਲਈ ਪ੍ਰਭਾਵਿਤ ਲੋਕਾਂ ਨੂੰ ਹਿਜ਼ਬੁੱਲਾ ਵੱਲੋਂ ਬਣਾਏ ਗਏ ਕੇਂਦਰਾਂ 'ਚ ਜਾ ਕੇ ਅਰਜ਼ੀ ਦੇਣੀ ਪਵੇਗੀ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਲੀ ਦਾਮੌਸ਼ ਨੇ ਲੇਬਨਾਨ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਬੇਘਰ ਹੋਏ ਲੋਕਾਂ ਦੀ ਮਦਦ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਇਜ਼ਰਾਈਲ ਨਾਲ ਹੋਈਆਂ ਜੰਗਾਂ ਤੋਂ ਬਾਅਦ ਹਿਜ਼ਬੁੱਲਾ ਵੱਲੋਂ ਇਸ ਤਰ੍ਹਾਂ ਦੀ ਵੱਡੀ ਵਿੱਤੀ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (IOM) ਅਨੁਸਾਰ ਜੰਗ ਦੇ ਸਿਖਰ 'ਤੇ ਲਗਭਗ 12 ਲੱਖ ਲੋਕ ਬੇਘਰ ਹੋਏ ਸਨ ਅਤੇ ਸੀਜ਼ਫਾਇਰ ਤੋਂ ਬਾਅਦ ਵੀ 3 ਲੱਖ ਤੋਂ ਵੱਧ ਲੋਕ ਅਜੇ ਵੀ ਬੇਘਰ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਮਦਦ ਲਈ ਫੰਡ ਈਰਾਨ ਤੋਂ ਆ ਰਿਹਾ ਹੈ, ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਹ ਅਜਿਹੇ ਫੰਡ ਹਿਜ਼ਬੁੱਲਾ ਤੱਕ ਨਹੀਂ ਪਹੁੰਚਣ ਦੇਣਗੇ।
ਕ੍ਰੋਗਰ 'ਚ ਵੱਡੀ ਛਾਂਟੀ ਦੀ ਯੋਜਨਾ, ਤਿੰਨ ਸਾਲਾਂ ਵਿੱਚ 3,000 ਕਾਰਪੋਰੇਟ ਅਹੁਦੇ ਹੋਣਗੇ ਘੱਟ
NEXT STORY