ਟੋਰਾਂਟੋ (ਏਜੰਸੀ)- ਪੰਜਾਬੀ ਜਿੱਥੇ ਜਾਂਦੇ ਹਨ ਉਥੇ ਹੀ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ। ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਮਿੱਠ ਬੋਲੜੇ ਸੁਭਾਅ ਨਾਲ ਅੰਗਰੇਜ਼ੀ ਹਕੂਮਤ ਨੂੰ ਆਪਣਾ ਕਾਇਲ ਬਣਾਇਆ ਹੋਇਆ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਵਿਚ ਵੱਡੀਆਂ ਪੋਸਟਾਂ 'ਤੇ ਤਾਇਨਾਤ ਸਿੱਖ ਆਗੂ ਆਪਣੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਸਗੋਂ ਵਿਦੇਸ਼ੀਆਂ ਨੂੰ ਵੀ ਆਪਣੀ ਵਿਰਾਸਤ ਦੀ ਮਹਾਨਤਾ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਕੈਨੇਡੀਅਨ ਫੌਜ ਨੂੰ ਯੂਕੋਨ ਅਧਾਰਿਤ ਭੰਗੜਾ ਟੀਚਰ ਗੁਰਦੀਪ ਪੰਧੇਰ ਨੇ ਭੰਗੜਾ ਸਿਖਾਇਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਪੰਜਾਬੀਆਂ ਵਲੋਂ ਇਸ ਵੀਡੀਓ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
ਲੋਕਾਂ ਵਲੋਂ ਇਸ ਵੀਡੀਓ ਦੀ ਕਾਫੀ ਸ਼ਲਾਘਾ ਕੀਤੀ ਗਈ ਅਤੇ ਕੁਮੈਂਟਾਂ ਵਿਚ ਕਈਆਂ ਨੇ ਲਿਖਿਆ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਸਿੱਖ ਸੱਭਿਆਚਾਰ ਬਹੁਤ ਵਧੀਆ ਹੈ। ਕਈਆਂ ਨੇ ਲਿਖਿਆ ਕਿ ਬਹੁਤ ਵਧੀਆ ਭੰਗੜਾ। ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਵੀਡੀਓ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਭੰਗੜੇ ਦੀ ਇਹ ਵੀਡੀਓ ਕੈਨੇਡਾ ਦੀ ਫੋਰਸ ਦੇ ਵਿਕਟੋਰੀਆ ਬੇਸ 'ਤੇ ਫਿਲਮਾਈ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਫੌਜੀਆਂ ਨਾਲ ਇਸ ਤਰ੍ਹਾਂ ਦੀਆਂ ਕਈ ਵੀਡੀਓ ਸ਼ੇਅਰ ਕਰ ਚੁੱਕੇ ਹਨ। ਦੱਸਣਯੋਗ ਹੈ ਕਿ 1 ਜੁਲਾਈ ਨੂੰ ਕੈਨੇਡਾ ਡੇਅ ਹੈ, ਜਿਸ ਨੂੰ ਲੈ ਕੇ ਪੂਰੇ ਕੈਨੇਡਾ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਫੌਜ ਵਲੋਂ ਸ਼ਾਇਦ ਕੈਨੇਡਾ ਡੇਅ 'ਤੇ ਇਸ ਵਾਰ ਭੰਗੜਾ ਪਾਇਆ ਜਾਵੇਗਾ।
ਪਾਕਿਸਤਾਨ ਪੁੱਜਾ ਭਾਰਤੀ ਸਿੱਖ ਜੱਥਾ, ਹੋਇਆ ਨਿੱਘਾ ਸਵਾਗਤ
NEXT STORY