ਇੰਟਰਨੈਸ਼ਨਲ ਡੈਸਕ- ਦੁਨੀਆ ਦਾ ਅੰਤ ਕਦੋਂ ਹੋਵੇਗਾ? ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਕਿਸੇ ਨਾ ਕਿਸੇ ਸਮੇਂ ਜ਼ਰੂਰ ਆਉਂਦਾ ਹੈ। ਮਹਾਨ ਵਿਗਿਆਨੀ ਸਰ ਆਈਜ਼ੈਕ ਨਿਊਟਨ ਨੇ 300 ਸਾਲ ਪਹਿਲਾਂ ਅਨੁਮਾਨ ਲਾਇਆ ਸੀ ਕਿ ਧਰਤੀ ਦਾ ਅੰਤ ਕਦੋਂ ਹੋਵੇਗਾ। 1704 ਈ. ’ਚ ਉਨ੍ਹਾਂ ਨੇ ਇਕ ਪੱਤਰ ਵਿਚ ਦੁਨੀਆ ਦੇ ਅੰਤ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਦੁਨੀਆ 2060 ਵਿੱਚ ਖਤਮ ਹੋ ਸਕਦੀ ਹੈ।
ਇਹ ਵੀ ਪੜ੍ਹੋ: ਤੇਰਾ ਸਾਥ ਨਾ ਛੋੜੇਂਗੇ! ਬ੍ਰਾਜ਼ੀਲ ਦੇ ਇਸ ਜੋੜੇ ਨੇ ਬਣਾਇਆ ਸਭ ਤੋਂ ਲੰਬੇ ਵਿਆਹ ਦਾ ਰਿਕਾਰਡ

ਹਾਲਾਂਕਿ, ਉਨ੍ਹਾਂ ਨੇ "ਅੰਤ" ਸ਼ਬਦ ਦੀ ਬਜਾਏ "ਰੀਸੈਟ" ਸ਼ਬਦ ਦੀ ਵਰਤੋਂ ਕੀਤੀ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਦੁਨੀਆ 2060 ਵਿੱਚ ਤਬਾਹੀ ਦੀ ਬਜਾਏ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਨਿਊਟਨ ਇੱਕ ਧਾਰਮਿਕ ਵਿਅਕਤੀ ਸਨ ਅਤੇ ਉਨ੍ਹਾਂ ਨੇ ਬਾਈਬਲ ਦੀ "ਬੁਕ ਆਫ ਡੈਨੀਅਲ" ਤੋਂ ਤਾਰੀਖਾਂ ਦੀ ਗਣਨਾ ਕਰਕੇ ਇਹ ਸਿੱਟਾ ਕੱਢਿਆ ਸੀ। ਪੱਤਰ ’ਚ ਉਨ੍ਹਾਂ ਲਿਖਿਆ ਕਿ ਇਹ ਦੁਨੀਆ ਕਿਸੇ ਬੀਮਾਰੀ ਜਾਂ ਜੰਗ ਕਾਰਨ ਖਤਮ ਹੋ ਜਾਵੇਗੀ। ਹਾਲਾਂਕਿ ਸੰਭਵ ਹੈ ਕਿ ਦੁਨੀਆ ਬਾਅਦ ’ਚ ਖਤਮ ਹੋਵੇ, ਮੈਨੂੰ ਇਸ ਦੇ ਜਲਦੀ ਖਤਮ ਹੋਣ ਦਾ ਕੋਈ ਕਾਰਨ ਵੀ ਨਜ਼ਰ ਨਹੀਂ ਆਉਂਦਾ।
ਇਹ ਵੀ ਪੜ੍ਹੋ: ਟੂਰਿਜ਼ਮ ਮੇਲੇ ਦਾ ਉਦਘਾਟਨ ਕਰਦੇ ਸਮੇਂ ਵਾਪਰਿਆ ਹਾਦਸਾ, ਬੂਰੀ ਤਰ੍ਹਾਂ ਝੁਲਸੇ ਡਿਪਟੀ PM
ਨਿਊਟਨ ਨੇ ਸਹੀ ਤਾਰੀਖ਼ ਜਾਣਨ ਲਈ ਇਤਿਹਾਸ ਦਾ ਅਧਿਐਨ ਕੀਤਾ ਅਤੇ ਚਰਚ ਦੇ ਅੰਤ ਦੀ ਤਾਰੀਖ਼ 800 ਈਸਵੀ ਕੱਢੀ, ਜਦੋਂ ਪਵਿੱਤਰ ਰੋਮਨ ਸਾਮਰਾਜ ਦੀ ਸਥਾਪਨਾ ਹੋਈ ਸੀ। ਇੱਥੋਂ, ਜਦੋਂ ਨਿਊਟਨ ਨੇ 1260 ਸਾਲ ਜੋੜੇ, ਤਾਂ ਨਤੀਜਾ ਸਾਲ 2060 EC ਦੇ ਰੂਪ ਵਿੱਚ ਨਿਕਲਿਆ। ਇਸ ਤਰ੍ਹਾਂ, ਨਿਊਟਨ ਦੀ ਭਵਿੱਖਬਾਣੀ ਅਨੁਸਾਰ, ਦੁਨੀਆ 2060 ਵਿੱਚ ਖਤਮ ਹੋ ਜਾਵੇਗੀ। ਉਸਨੇ ਇਹ ਵੀ ਲਿਖਿਆ, "ਇਹ ਬਾਅਦ ਵਿੱਚ ਹੋ ਸਕਦਾ ਹੈ, ਪਰ ਮੈਨੂੰ ਇਸ ਦੇ ਜਲਦੀ ਖਤਮ ਹੋਣ ਦਾ ਕੋਈ ਕਾਰਨ ਨਹੀਂ ਦਿਖਦਾ।"
ਇਹ ਵੀ ਪੜ੍ਹੋ: ...ਜਦੋਂ ਭਰੀ ਮਹਿਫਿਲ 'ਚ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ- ਭਾਰਤ 80 ਕਰੋੜ ਲੋਕਾਂ ਨੂੰ ਖੁਆ ਸਕਦੈ ਭੋਜਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Study Visa 'ਤੇ ਕੈਨੇਡਾ ਗਿਆ ਪੰਜਾਬੀ ਨੌਜਵਾਨ, Work Permit ਮਿਲਦਿਆਂ ਹੀ...
NEXT STORY