ਟੋਰਾਂਟੋ : ਕੈਨੇਡਾ ਵਿਚ ਲਿਬਰਲਾਂ ਦੇ ਹਾਲਾਤ ਇਸ ਵੇਲੇ ਖਰਾਬ ਚੱਲ ਰਹੇ ਹਨ। ਭਾਰਤ ਨਾਲ ਪੰਗਾ ਤੇ ਆਪਣੇ ਹੀ ਦੇਸ਼ ਤੇ ਪਾਰਟੀ ਵੱਲੋਂ ਵਿਰੋਧ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਰਾਸ ਨਹੀਂ ਆ ਰਿਹਾ ਹੈ। ਇਸੇ ਸਬੰਧੀ ਇਸ ਤਾਜ਼ਾ ਪੋਲ ਜੋ ਕਿ TheWrit.ca ਵੱਲੋਂ ਕਰਵਾਏ ਗਏ ਹਨ, ਉਨ੍ਹਾਂ 'ਚ ਦਿਖਾਇਆ ਕਿ ਜੇਕਰ ਅੱਜ ਹੀ ਕੈਨੇਡਾ ਵਿਚ ਵੋਟਾਂ ਪਵਾ ਲਈਆਂ ਜਾਣ ਤਾਂ ਟਰੂਡੋ ਦੀ ਲਿਬਰਲ ਸਰਕਾਰ ਨੂੰ ਕੰਜ਼ਰਵੇਟਿਵ ਪਾਰਟੀ ਤੋਂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿਖਾਏ ਗਏ ਅੰਕੜੇ ਦੱਸਦੇ ਹਨ ਕਿ ਕੰਜ਼ਰਵੇਟਿਵ ਲਿਬਰਲਾਂ ਨਾਲੋਂ ਲਗਭਗ 20 ਅੰਕਾਂ ਨਾਲ ਅੱਗੇ 42.6 ਫੀਸਦੀ 'ਤੇ ਹਨ ਅਤੇ ਜੇਕਰ ਅੱਜ ਚੋਣ ਹੁੰਦੀ ਹੈ ਤਾਂ ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ। ਲਿਬਰਲਾਂ ਦੇ ਇਨ੍ਹਾਂ ਚੋਣਾਂ ਵਿਚ 20 ਤੋਂ 25 ਫੀਸਦੀ ਉੱਤੇ ਰਹਿ ਸਕਦੀ ਹੈ। ਜਦੋਂ ਕਿ ਐੱਨਡੀਪੀ 18.3 ਫੀਸਦੀ ਨਾਲ ਤੀਜੇ ਸਥਾਨ 'ਤੇ ਹੈ। ਬਲਾਕ ਕਿਊਬੇਕੋਇਸ ਦੇ ਅੰਕੜੇ 8 ਫੀਸਦੀ ਦਿਖਾਏ ਗਏ ਹਨ। ਪਾਰਟੀ ਦੇ ਇਸ ਵਾਰ ਕੁਝ ਸੁਧਾਰ ਦੇ ਆਸਾਰ ਦਿਖਾਏ ਗਏ ਹਨ ਤੇ ਇਹ ਪਿਛਲੀ ਵਾਰ ਨਾਲ ਕੁਝ ਜ਼ਿਆਦਾ ਸੀਟਾਂ ਹਾਸਲ ਕਰ ਸਕਦੀ ਹੈ।
ਮੌਜੂਦਾ ਪੋਲਿੰਗ ਨੰਬਰਾਂ ਦੇ ਆਧਾਰ 'ਤੇ ਕੰਜ਼ਰਵੇਟਿਵਜ਼ ਕੈਨੇਡੀਅਨ ਇਤਿਹਾਸ 'ਚ ਸਭ ਤੋਂ ਵੱਧ ਸੀਟਾਂ ਜਿੱਤ ਸਕਦੇ ਹਨ ਅਤੇ ਜੇਕਰ ਅੱਜ ਚੋਣ ਹੋਈ ਤਾਂ ਇਹ ਪਾਰਟੀ ਇਤਿਹਾਸ ਸਿਰਜ ਸਕਦੀ ਹੈ। ਹਾਲਾਂਕਿ ਲਿਬਰਲ ਸੰਭਾਵਤ ਤੌਰ 'ਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਹਨ। ਇਸ ਦੌਰਾਨ ਇਹ ਵੀ ਮੁਮਕਿਨ ਹੈ ਕਿ ਜਿੱਤਣ ਲਈ ਕੈਨੇਡਾ ਦੀ ਲਿਬਰਲ ਸਰਕਾਰ ਇਸ ਵਾਰ ਫਿਰ ਤੋਂ ਕੋਈ ਤਿਗੜਮ ਲੜਾਏ।
ਦੱਸ ਦਈਏ ਕਿ ਹਾਲ ਹੀ ਵਿਚ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਟਰੂਡੋ ਸਰਕਾਰ ਦੇ ਚਾਰ ਮੰਤਰੀਆਂ ਨੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਇਨ੍ਹਾਂ ਚਾਰ ਮੰਤਰੀਆਂ ਦੇ ਐਲਾਨ ਤੋਂ ਬਾਅਦ ਜਸਟਿਨ ਟਰੂਡੋ ਜਲਦ ਹੀ ਕੈਬਨਿਟ 'ਚ ਫੇਰਬਦਲ ਕਰਨਗੇ ਤੇ ਨਵੇਂ ਮੰਤਰੀਆਂ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਜਾਵੇਗਾ। ਜਿਨ੍ਹਾਂ ਮੰਤਰੀਆਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਵਿੱਚ ਫਿਲੋਮੇਨਾ ਟੈਸੀ, ਮੈਰੀ ਕਲਾਉਡ, ਡੈਨ ਵੈਂਡਲ ਤੇ ਕਾਰਲਾ ਕੁਆਲਟਰੋ ਸ਼ਾਮਲ ਹਨ।
ਦਰਅਸਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਕੈਨੇਡਾ 'ਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਐਂਗਸ ਰੀਡ ਇੰਸਟੀਚਿਊਟ ਦੁਆਰਾ ਪਿਛਲੇ ਸਤੰਬਰ 'ਚ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, 39 ਪ੍ਰਤੀਸ਼ਤ ਕੈਨੇਡੀਅਨਾਂ ਨੇ ਉਸਨੂੰ ਨਾਪਸੰਦ ਕੀਤਾ ਸੀ। ਜਦਕਿ ਹੁਣ ਇਹ ਅੰਕੜਾ 65 ਫੀਸਦੀ ਹੋ ਗਿਆ ਹੈ। ਪਿਛਲੇ ਸਾਲ ਤੱਕ ਕੈਨੇਡਾ ਵਿੱਚ ਟਰੂਡੋ ਦੀ ਲੋਕਪ੍ਰਿਅਤਾ 51 ਫੀਸਦੀ ਸੀ, ਜੋ ਹੁਣ ਘਟ ਕੇ 30 ਫੀਸਦੀ ਰਹਿ ਗਈ ਹੈ।
ਗਾਜ਼ਾ 'ਚ ਇਜ਼ਰਾਈਲ ਨੇ ਕੀਤੀ Air Strike, ਮਾਰਿਆ ਗਿਆ ਹਮਾਸ ਚੀਫ ਯਾਹਿਆ ਸਿਨਵਰ
NEXT STORY