ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਬੁੱਧਵਾਰ ਦੀ ਸਵੇਰ ਨੂੰ ਇਕ ਘਰ 'ਚੋਂ 70 ਸਾਲਾ ਦਾ ਇਕ ਵਿਅਕਤੀ ਜ਼ਖਮੀ ਹਾਲਤ 'ਚ ਮਿਲਿਆ। ਵਿਅਕਤੀ ਨੂੰ ਚਾਕੂ ਨਾਲ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ। ਇਸ ਘਟਨਾ ਦੇ ਸੰਬੰਧ 'ਚ ਪੁਲਸ ਨੇ ਇਕ ਔਰਤ ਅਤੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਉੱਤਰੀ ਮੈਲਬੌਰਨ 'ਚ ਮਾਊਂਡ ਹਾਈਟਸ 'ਚ ਬੁੱਧਵਾਰ ਦੀ ਸਵੇਰ ਨੂੰ ਤਕਰੀਬਨ 5.30 ਵਜੇ ਦੇ ਕਰੀਬ ਵਾਪਰੀ। ਐਮਰਜੈਂਸੀ ਅਧਿਕਾਰੀਆਂ ਨੂੰ 5.30 ਵਜੇ ਘਟਨਾ ਦੀ ਸੂਚਨਾ ਮਿਲੀ।
![PunjabKesari](http://static.jagbani.com/multimedia/12_58_530420000v2-ll.jpg)
ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਨੂੰ 70 ਸਾਲਾ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਘਟਨਾ ਵਾਲੀ ਥਾਂ ਤੋਂ ਪੁਲਸ ਨੇ 26 ਸਾਲਾ ਔਰਤ ਅਤੇ 57 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਦੋਵੇਂ ਪਿਓ-ਧੀ ਹਨ। ਸਥਾਨਕ ਸਰੋਤਾਂ ਮੁਤਾਬਕ ਪੀੜਤ ਘਰ 'ਚ ਨਹੀਂ ਰਹਿੰਦਾ ਸੀ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਉਨ੍ਹਾਂ 'ਤੇ ਕੋਈ ਦੋਸ਼ ਨਹੀਂ ਲਾਏ ਹਨ। ਜਾਂਚ ਅਧਿਕਾਰੀਆਂ ਦੀ ਟੀਮ ਘਰ 'ਚ ਪੂਰੀ ਛਾਣਬੀਨ ਕਰ ਰਹੀ ਹੈ। ਪੁਲਸ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਭਰਤੀ ਕਰਾਇਆ ਹੈ।
...ਜਦੋਂ ਅਚਾਨਕ ਬੇਕਾਬੂ ਹੋ ਗਈ ਈ-ਰਿਕਸ਼ਾ, ਇੰਝ ਬਚੀ ਜਾਨ (ਵੀਡੀਓ)
NEXT STORY