ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਇੱਕ ਘਰ ਵਿੱਚੋਂ 2 ਲੱਖ ਰੁਪਏ ਦੀ ਨਗਦੀ ਸਮੇਤ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੀ ਇੱਕ ਔਰਤ ਸਮੇਤ ਇੱਕ ਹੋਰ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਰਜਨੀ ਪਤਨੀ ਨੀਰਜ ਕੁਮਾਰ ਵਾਸੀ ਗੁਰਦੁਆਰਾ ਸਾਹਿਬ ਗਲੀ ਦੀਨਾਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਆਪਣੇ ਘਰ ਘਰੇਲੂ ਕੰਮ ਕਰਨ ਲਈ ਹਰਜੀਤ ਕੋਰ ਉਰਫ ਡਿੰਪੀ ਨੂੰ ਲਗਾਇਆ ਹੋਇਆ ਸੀ ਜੋ ਕੰਮ ਕਰਨ ਲਈ ਰੋਜ਼ਾਨਾ 12.00 ਵੱਜੇ ਦਿਨ ਵੇਲੇ ਆਉਂਦੀ ਸੀ ਅਤੇ ਹੇਠਲੀ ਮੰਜ਼ਿਲ ਵਿੱਚ ਕੰਮਕਾਰ ਕਰਕੇ ਵਾਪਸ ਚਲੀ ਜਾਂਦੀ ਸੀ।
ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ
ਜਦ ਹਰਜੀਤ ਕੋਰ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਆਈ ਅਤੇ ਬੈਡ ਦੇ ਸਿਰਹਾਣੇ ਹੇਠਾਂ ਰੱਖੇ 10 ਹਜ਼ਾਰ ਰੁਪਏ ਚੁੱਕ ਲਏ, ਜਦ ਮੈਂ ਸਿਰਹਾਣੇ ਹੇਠਾਂ ਰੱਖੇ ਪੈਸਿਆਂ ਬਾਰੇ ਹਰਜੀਤ ਕੋਰ ਨੂੰ ਪੁੱਛਿਆ ਤਾਂ ਹਰਜੀਤ ਕੋਰ ਨੇ ਕਿਹਾ ਕਿ ਇਹ ਪੈਸੇ ਉਸਨੇ ਸਫਾਈ ਕਰਦੇ ਸਮੇਂ ਫੜੇ ਸਨ ਅਤੇ 10 ਹਜ਼ਾਰ ਰੁਪਏ ਮੈਨੂੰ ਫੜਾ ਦਿੱਤੇ ਅਤੇ ਮੌਕਾ ਤੋਂ ਵਾਪਸ ਚਲੀ ਗਈ। ਇਸ ਤੋਂ ਬਾਅਦ ਜਦ ਮੈਂ ਹੇਠਲੀ ਮੰਜ਼ਿਲ ਵਿੱਚ ਰੱਖੀ ਅਲਮਾਰੀ ਚੈਕ ਕੀਤੀ ਤਾਂ ਪਤਾ ਲੱਗਾ ਕਿ ਅਲਮਾਰੀ ਵਿੱਚ ਰੱਖੇ 02 ਲੱਖ ਰੁਪਏ, 02 ਮੁੰਦਰੀਆਂ ਸੋਨਾ, 02 ਜੋੜੀ ਟਾਪਸ, 03 ਸਿੱਕੇ ਚਾਂਦੀ ਅਤੇ 03 ਸਿੱਕੇ ਸੋਨੇ ਦੇ ਗਾਇਬ ਸਨ। ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਅਧਾਰ 'ਤੇ ਆਰੋਪੀ ਹਰਜੀਤ ਕੋਰ ਉਰਫ ਡਿੰਪੀ ਪਤਨੀ ਮੰਗਲ ਸਿੰਘ ਵਾਸੀ ਕਿਰਾਏਦਾਰ ਅਤੇ ਡਿੰਪਲ ਸ਼ਰਮਾ ਵਾਸੀ ਬਾਲ ਮਾਤਾ ਮੰਦਰ, ਦੀਨਾਨਗਰ ਖ਼ਿਲਾਫ਼ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐਲਾਨੇ ਨੀਟ ਦੇ ਨਤੀਜਿਆਂ ’ਤੇ ਹੰਗਾਮਾ, ਮਾਪੇ ਨਹੀਂ ਸੰਤੁਸ਼ਟ, ਵਿਦਿਆਰਥੀਆਂ 'ਚ ਵੀ ਰੋਸ
NEXT STORY