ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਅੱਤਵਾਦੀਆਂ ’ਤੇ ਪਲਟਵਾਰ ਕਰਨ ਤੋਂ ਨਹੀਂ ਹਟਾਂਗੇ ਅਤੇ ਅਸੀਂ ਆਪਣੇ ਫ਼ੌਜੀਆਂ ਦੀ ਮੌਤ ਦਾ ਬਦਲਾ ਕਿਸੇ ਵੀ ਕੀਮਤ ’ਤੇ ਲੈ ਕੇ ਰਹਾਂਗੇ। ਪਾਕਿਸਤਾਨੀ ਅਖ਼ਬਾਰ ਡਾਨ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, 'ਇਹ ਮਹਾਨ ਬਲੀਦਾਨ ਸਾਡੇ ਵੀਰ ਸਪੂਤਾਂ ਦੇ ਦ੍ਰਿੜ ਇਰਾਦੇ ਦਾ ਇਕ ਹੋਰ ਸ਼ਾਨਦਾਰ ਸਬੂਤ ਹੈ, ਜਿਨ੍ਹਾਂ ਨੇ ਸਾਡੀ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਕਦੇ ਵੀ ਸੰਕੋਚ ਨਹੀਂ ਕੀਤਾ।'
ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਕਾਰਨ 2 ਬੱਚਿਆਂ ਸਣੇ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
ਸ਼ਨੀਵਾਰ ਨੂੰ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਇਲਾਕੇ 'ਚ ਦੋ ਅਫਸਰਾਂ ਸਮੇਤ 7 ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਪਾਕਿਸਤਾਨੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਮੋਹਮੰਦ ਜ਼ਿਲ੍ਹੇ ਵਿੱਚ ਇੱਕ ਪੁਲਸ ਚੌਕੀ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ ਇਸ ਨੂੰ ਨਿਸ਼ਾਨਾ ਬਣਾਉਣ ਲਈ ਹੈਂਡ ਗ੍ਰੇਨੇਡ ਦੀ ਵਰਤੋਂ ਕੀਤੀ। ਰਾਸ਼ਟਰਪਤੀ ਜ਼ਰਦਾਰੀ ਨੇ ਲੈਫਟੀਨੈਂਟ ਕਰਨਲ ਸਈਦ ਕਾਸ਼ਿਫ ਅਲੀ ਅਤੇ ਕੈਪਟਨ ਮੁਹੰਮਦ ਅਹਿਮਦ ਬਦਰ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਿਰਕਤ ਕੀਤੀ ਸੀ। ਪਾਕਿਸਤਾਨੀ ਰਾਸ਼ਟਰਪਤੀ ਨੇ ਕਿਹਾ, "ਜੇਕਰ ਕੋਈ ਅੱਤਵਾਦੀ ਸਾਡੇ ਫ਼ੌਜੀਆਂ 'ਤੇ ਹਮਲਾ ਕਰਦਾ ਹੈ, ਤਾਂ ਅਸੀਂ ਉਸ ਨੂੰ ਮੂੰਹਤੋੜ ਜਵਾਬ ਦੇਣ ਲਈ ਕਿਸੇ ਵੀ ਤਰ੍ਹਾਂ ਤੋਂ ਸੰਕੋਚ ਨਹੀਂ ਕਰਾਂਗੇ। ਸਾਡੇ ਲੋਕ ਅਤੇ ਸਾਡੀ ਫ਼ੌਜ ਦੋਵੇਂ ਹੀ ਅੱਤਵਾਦੀਆਂ ਨੂੰ ਮੂੰਹਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।"
ਇਹ ਵੀ ਪੜ੍ਹੋ: ਦੋ ਭਾਈਚਾਰਿਆਂ ਵਿਚਾਲੇ ਝੜਪ ਰੁਕਵਾਉਣ ਪੁੱਜੇ 16 ਫੌਜੀਆਂ ਦਾ ਕਤਲ, ਨੌਜਵਾਨਾਂ ਨੇ ਘੇਰ ਕੇ ਮਾਰਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਦੁਨੀਆ ਦੀ ਟਾਪ 50 ਇਨੋਵੇਟਿਵ ਕੰਪਨੀਆਂ 'ਚ ਭਾਰਤ ਦੀ ਸਿਰਫ਼ ਇਕ ਕੰਪਨੀ ਨੂੰ ਮਿਲੀ ਥਾਂ, ਜਾਣੋ ਕਿਹੜੀ
NEXT STORY