ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਮਾਹਰ ਕਿਸੇ ਨਾ ਕਿਸੇ ਵਿਸ਼ੇ 'ਤੇ ਸਰਵੇ ਕਰ ਕੇ ਉਸ ਸੰਬੰਧੀ ਅੰਕੜੇ ਜਾਰੀ ਕਰਦੇ ਹਨ। ਹੁਣ ਗਲੋਬਲ ਕੰਸਲਟੇਂਸੀ ਮਰਸਰ ਦੇ ਸਲਾਨਾ 'ਕੋਸਟ ਆਫ ਲਿਵਿੰਗ' ਸਰਵੇ ਨੇ ਦੁਨੀਆ ਦੇ ਚੋਟੀ ਦੇ 10 ਸ਼ਹਿਰਾਂ ਦੀ ਘੋਸ਼ਣਾ ਕੀਤੀ ਹੈ। ਦੁਨੀਆ ਦੇ ਸਭ ਤੋਂ ਮਹਿੰਗੇ 10 ਸ਼ਹਿਰਾਂ ਵਿਚ ਭਾਰਤ ਦਾ ਇਕ ਵੀ ਸ਼ਹਿਰ ਸ਼ਾਮਲ ਨਹੀਂ ਹੈ। ਇਹ ਰਿਪੋਰਟ 209 ਸ਼ਹਿਰਾਂ ਵਿਚ ਵੱਖ-ਵੱਖ ਪੈਮਾਨਿਆਂ 'ਤੇ ਸਰਵੇ ਕਰਨ ਦੇ ਬਾਅਦ ਤਿਆਰ ਕੀਤੀ ਗਈ ਹੈ ਜਿਸ ਵਿਚ ਇੱਥੋਂ ਦੇ ਰਿਹਾਇਸ਼ੀ ਪ੍ਰਾਜੈਕਟ, ਫਲਾਈਟਾਂ ਦੀ ਕੀਮਤ, ਖਾਣਾ, ਆਵਾਜਾਈ ਅਤੇ ਮਨੋਰੰਜਨ ਨੂੰ ਮੁੱਖ ਆਧਾਰ ਬਣਾਇਆ ਗਿਆ ਹੈ।
ਅਸ਼ਗਾਬਾਤ ਵਿਸ਼ਵ ਦਾ ਸਭ ਤੋਂ ਮਹਿੰਗਾ ਸ਼ਹਿਰ
ਗਲੋਬਲ ਕੰਸਲਟੇਂਸੀ ਮਰਸਰ ਦੀ ਸਲਾਨਾ ਰਿਪੋਰਟ ਮੁਤਾਬਤ ਤੁਰਕੀਮਿਨਿਸਤਾਨ ਦਾ ਅਸ਼ਗਾਬਾਤ ਸ਼ਹਿਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ। ਅਸ਼ਗਾਬਾਤ, ਤੁਰਕੀਮਿਨਿਸਤਾਨ ਦੀ ਰਾਜਧਾਨੀ ਹੈ। ਇੱਥੇ ਦੱਸ ਦਈਏ ਕਿ ਤੁਰਕੀਮਿਨਿਸਤਾਨ ਮੱਧ ਏਸ਼ੀਆ ਵਿਚ ਸਥਿਤ ਇਕ ਦੇਸ਼ ਹੈ ਅਤੇ ਇਸ ਦੀ ਦੱਖਣੀ ਸਰਹੱਦ ਅਫਗਾਨਿਸਤਾਨ ਨਾਲ ਲੱਗਦੀ ਹੈ ਤਾਂ ਇਕ ਸਰਹੱਦ ਈਰਾਨ ਅਤੇ ਦੂਜੀ ਉਜ਼ਬੇਕਿਸਤਾਨ ਨਾਲ ਮਿਲਦੀ ਹੈ। ਇਸ ਦੇਸ਼ ਦੀ ਆਬਾਦੀ ਕਰੀਬ 60 ਲੱਖ ਹੈ। ਤੁਰਕੀਮਿਨਿਸਤਾਨ ਵਿਸ਼ਵ ਦੇ ਉਹਨਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਰਿਹਾ ਹੈ ਜਿੱਥੇ ਕੋਰੋਨਾ ਵਾਇਰਸ ਨੇ ਸਭ ਤੋਂ ਘੱਟ ਨੁਕਸਾਨ ਪਹੁੰਚਾਇਆ ਹੈ। ਰਿਪੋਰਟ ਮੁਤਾਬਕ ਤੁਰਕੀਮਿਨਿਸਤਾਨ ਵਿਚ ਭਾਰੀ ਆਰਥਿਕ ਮੰਦੀ ਹੈ ਜਿਸ ਕਾਰਨ ਇੱਥੇ ਖਾਣੇ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਹੈ। ਖਾਣੇ ਦੀਆਂ ਕੀਮਤਾਂ ਕਾਫੀ ਵੱਧ ਹਨ। ਇਸੇ ਕਾਰਨ ਅਸ਼ਗਾਬਾਤ ਵਿਸ਼ਵ ਦਾ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੈ।
ਦੂਜੇ ਅਤੇ ਤੀਜੇ ਨੰਬਰ 'ਤੇ ਕ੍ਰਮਵਾਰ ਹਾਂਗਕਾਂਗ ਅਤੇ ਬੇਰੁੱਤ
ਵਿਸ਼ਵ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ ਵਿਚ ਹਾਂਗਕਾਂਗ ਦੂਜੇ ਨੰਬਰ 'ਤੇ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਦੁਨੀਆ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਮੌਜੂਦ ਹਨ। ਹਾਂਗਕਾਂਗ ਪੂਰੀ ਦੁਨੀਆ ਲਈ ਇਕ ਤਰ੍ਹਾਂ ਨਾਲ ਬਿਜ਼ਨੈਸ ਹਬ ਮੰਨਿਆ ਜਾਂਦਾ ਹੈ। ਦੁਨੀਆ ਦੇ ਸਾਰੇ ਬ੍ਰਾਂਡਾਂ ਦੇ ਦਫਤਰ ਹਾਂਗਕਾਂਗ ਵਿਚ ਹਨ। ਹਾਂਗਕਾਂਗ ਵਿਚ ਫਲਾਈਟਾਂ ਦੀ ਕੀਮਤ ਕਰੋੜਾਂ ਤੱਕ ਜਾਂਦੀ ਹੈ।
ਉੱਥੇ ਦੁਨੀਆ ਦਾ ਤੀਜਾ ਸਭ ਤੋਂ ਮਹਿੰਗਾ ਸ਼ਹਿਰ ਲੇਬਨਾਨ ਸ਼ਹਿਰ ਦੀ ਰਾਜਧਾਨੀ ਬੇਰੁੱਤ ਹੈ। ਇੱਥੋਂ ਦੀ ਆਬਾਦੀ ਕਰੀਬ 20 ਲੱਖ ਹੈ। ਅੱਤਵਾਦ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਵੀ ਇਹ ਦੁਨੀਆ ਦਾ ਤੀਜਾ ਸਭ ਤੋਂ ਮਹਿੰਗਾ ਸ਼ਹਿਰ ਹੈ। 2020 ਵਿਚ ਮਜ਼ਦੂਰਾਂ ਲਈ ਬੇਰੁੱਤ 45ਵੇਂ ਨੰਬਰ ਦਾ ਸਭ ਤੋਂ ਮਹਿੰਗਾ ਸ਼ਹਿਰ ਸੀ ਪਰ ਇਸ ਸਾਲ ਬੇਰੁੱਤ ਵਿਚ ਮਹਿੰਗਾਈ ਕਾਫੀ ਵੱਧ ਚੁੱਕੀ ਹੈ। ਲਿਹਾਜਾ ਬੇਰੁੱਤ ਨੇ ਵੱਡੀ ਛਾਲ ਮਾਰੀ ਹੈ ਅਤੇ 45ਵੇਂ ਨੰਬਰ ਤੋਂ ਸਿੱਧਾ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਲੇਬਨਾਨ ਵਿਚ ਵਿਕਾਸ ਦੇ ਕੰਮ ਪੂਰੀ ਤਰ੍ਹਾਂ ਠੱਪ ਪਏ ਹਨ। ਇੱਥੇ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਇੱਥੇ ਇਕ ਬਰਗਰ ਦੀ ਕੀਮਤ ਕਰੀਬ 1200 ਰੁਪਏ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ
ਚੋਟੀ ਦੇ 10 ਮਹਿੰਗੇ ਸ਼ਹਿਰ
ਮਰਸਰ ਦੇ ਸਰਵੇ ਮੁਤਾਬਕ ਚੌਥੇ ਨੰਬਰ 'ਤੇ ਸਭ ਤੋਂ ਮਹਿੰਗਾ ਸ਼ਹਿਰ ਜਾਪਾਨ ਦੀ ਰਾਜਧਾਨੀ ਟੋਕੀਓ ਹੈ ਤਾਂ ਸਵਿਟਜ਼ਰਲੈਂਡ ਦੇ ਜਿਊਰਿਖ ਸ਼ਹਿਰ ਨੂੰ ਇਸ ਵਾਰ ਰੈਕਿੰਗ ਵਿਚ 5ਵਾਂ ਸਥਾਨ ਮਿਲਿਆ ਹੈ। ਉੱਥੇ ਚੀਨ ਦੇ ਸ਼ੰਘਾਈ ਸ਼ਹਿਰ ਨੂੰ ਵਿਸ਼ਵ ਦਾ 6ਵਾਂ ਸਭ ਤੋਂ ਮਹਿੰਗਾ ਸ਼ਹਿਰ ਮੰਨਿਆ ਗਿਆ ਹੈ। ਸ਼ੰਘਾਈ ਸ਼ਹਿਰ ਵਿਚ ਵੀ ਲੋਕਾਂ ਦੇ ਰਹਿਣ-ਸਹਿਣ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਕਾਫੀ ਮਹਿੰਗੀਆਂ ਹਨ। ਉੱਥੇ ਮਜ਼ਦੂਰਾਂ ਦੇ ਲਿਹਾਜ ਨਾਲ ਸ਼ੰਘਾਈ ਦੁਨੀਆ ਦਾ 6ਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ।
ਮਰਸਰ ਦੀ ਰਿਪੋਰਟ ਮੁਤਾਬਕ ਸਿੰਗਾਪੁਰ ਦੁਨੀਆ ਦਾ 7ਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ ਤਾਂ ਸਵਿਟਜ਼ਰਲੈਂਡ ਦਾ ਜਿਨੇਵਾ ਸ਼ਹਿਰ ਵਿਸ਼ਵ ਦਾ 8ਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ। ਉੱਥੇ ਚੀਨ ਦੀ ਰਾਜਧਾਨੀ ਬੀਜਿੰਗ ਦੁਨੀਆ ਦੇ ਚੋਟੀ ਦੇ 10 ਮਹਿੰਗੇ ਸ਼ਹਿਰਾਂ ਵਿਚੋਂ 9ਵੇਂ ਨੰਬਰ 'ਤੇ ਹੈ ਤਾਂ ਸਵਿਟਜ਼ਰਲੈਂਡ ਦਾ ਬਰਨ ਸ਼ਹਿਰ ਵਿਸ਼ਵ ਦਾ 10ਵਾਂ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੈ।
ਸੂਚੀ ਵਿਚ ਅਮਰੀਕਾ ਦਾ ਕੋਈ ਸ਼ਹਿਰ ਨਹੀਂ
ਮਰਸਰ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਸਾਲ ਯੂਰੋ ਦੇ ਮੁਕਾਬਲੇ ਡਾਲਰ ਦੀ ਕੀਮਤ 11 ਫੀਸਦੀ ਘੱਟ ਗਈ, ਜਿਸ ਦਾ ਸਿੱਧਾ ਅਸਰ ਮਹਿੰਗਾਈ ਦੀ ਗਣਨਾ 'ਤੇ ਪਿਆ। ਇਸੇ ਕਾਰਨ ਅਮਰੀਕਾ ਦਾ ਨਿਊਯਾਰਕ ਸ਼ਹਿਰ ਮਹਿੰਗਾ ਹੋਣ ਦੇ ਬਾਅਦ ਵਿਚ ਚੋਟੀ ਦੇ 10 ਸ਼ਹਿਰਾਂ ਵਿਚ ਨਹੀਂ ਆ ਸਕਿਆ। ਜਿੱਥੇ ਫਰਾਂਸ ਦਾ ਪੈਰਿਸ ਸ਼ਹਿਰ ਮਹਿੰਗਾਈ ਦੀ ਇਸ ਸੂਚੀ ਵਿਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਉੱਥੇ ਆਸਟ੍ਰੇਲੀਅਨ ਡਾਲਰ ਦੀ ਬਾਜ਼ਾਰ ਕੀਮਤ ਵੀ ਡਿੱਗੀ ਹੈ ਜਿਸ ਨਾਲ ਆਸਟ੍ਰੇਲੀਆ ਦੇ ਸਿਡਨੀ ਜਿਹੇ ਮਹਿੰਗੇ ਸ਼ਹਿਰ ਟੋਪ-10 ਵਿਚ ਸ਼ਾਮਲ ਨਹੀਂ ਹੋ ਪਾਏ।
ਅਮਰੀਕੀ ਜਲ ਸੈਨਾ ਨੇ ਸਮੁੰਦਰ ਦੇ ਅੰਦਰ ਕੀਤਾ ਬੰਬ ਧਮਾਕਾ, ਕੰਬਣ ਲੱਗੀ ਧਰਤੀ, ਵੇਖੋ ਵੀਡੀਓ
NEXT STORY