ਨਵੀਂ ਦਿੱਲੀ— ਬੈਂਕਿੰਗ ਧੋਖਾਧੜੀ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਏ.ਟੀ.ਐੱਮ. ਕਾਰਡ ਕਲੋਨਿੰਗ ਕਰਕੇ ਅਕਾਊਂਟ ਤੋਂ ਪੈਸੇ ਕਢਵਾਉਣ ਵਾਲੇ ਮਾਮਲੇ 'ਚ ਲਗਾਤਾਰ ਵਾਧਦੇ ਹੀ ਜਾ ਰਹੇ ਹਨ। ਉਥੇ ਹੀ ਇਕ ਹੋਰ ਗੱਲ ਜੋ ਸਾਹਮਣੇ ਆਈ ਹੈ ਉਹ ਇਹ ਹੈ ਕਿ ਜ਼ਿਆਦਾਤਰ ਧੋਖਾਧੜੀ ਦੇ ਮਾਮਲਿਆਂ 'ਚ ਟ੍ਰਾਂਜ਼ੈਕਸ਼ਨ 11:50 ਤੋਂ ਲੈ ਕੇ 12:15 ਵਿਚਾਲੇ ਹੁੰਦਾ ਹੈ। ਇਕ ਪੱਤਰਕਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੈਂਕਿੰਗ ਫ੍ਰਾਡ ਮਾਮਲੇ 'ਚ ਕਿਸੇ ਅਕਾਊਂਟ ਤੋਂ ਪਹਿਲਾ ਟ੍ਰਾਂਜ਼ੈਕਸ਼ਨ ਰਾਤ 11:50 ਦੇ ਨੇੜੇ ਹੁੰਦਾ ਹੈ, ਜਦਕਿ ਦੂਜਾ ਟ੍ਰਾਂਜ਼ੈਕਸ਼ਨ ਰਾਤ 12 ਵਜੇ ਤੋਂ ਬਾਅਦ ਕੀਤਾ ਜਾਂਦਾ ਹੈ, ਤਾਂ ਕਿ ਉਹ ਅਗਲੇ ਦਿਨ ਕਾਊਂਟ ਹੋ ਜਾਵੇ।
ਖਤਰੇ 'ਚ ਹੁੰਦਾ ਹੈ ਤੁਹਾਡਾ ਬੈਂਕ ਅਕਾਊਂਟ
ਖਬਰ ਮੁਤਾਬਕ ਏ.ਟੀ.ਐੱਮ. ਦੀ ਕਲੋਨਿੰਗ ਕਰਕੇ ਖਾਤੇ 'ਚੋਂ ਪੈਸੇ ਕਢਵਾਉਣ ਵਾਲੀ ਧੋਖਾਧੜੀ ਦੀਆਂ ਸਭ ਤੋਂ ਜ਼ਿਆਦਾ ਵਾਰਦਾਤਾਂ ਰਾਤ ਵੇਲੇ ਹੀ ਹੁੰਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਹੈਕਰਾਂ ਲਈ ਰਾਤ 11:50 ਤੋਂ 12:15 ਦੇ ਵਿਚਾਲੇ ਦਾ ਸਮਾਂ ਜ਼ਿਆਦਾ ਸੁਵਿਧਾਜਨਕ ਹੁੰਦਾ ਹੈ ਕਿਉਂਕਿ ਏ.ਟੀ.ਐੱਮ. ਤੋਂ ਕੈਸ਼ ਕਢਵਾÎਉਣ ਦੀ ਲਿਮਟ ਤੈਅ ਹੁੰਦੀ ਹੈ, ਜੋ ਕਿ 25 ਹਜ਼ਾਰ ਤੋਂ 40 ਹਜ਼ਾਰ ਹੁੰਦੀ ਹੈ। ਅਜਿਹੇ 'ਚ ਹੈਕਰ 11:50 ਤੋਂ 12:15 ਦੇ ਵਿਚਾਲੇ ਦਾ ਸਮਾਂ ਚੁਣਦੇ ਹਨ। ਇਸ ਤਰ੍ਹਾਂ ਨਾਲ ਘੱਟ ਸਮੇਂ 'ਚ ਜ਼ਿਆਦਾ ਕੈਸ਼ ਕਢਵਾਉਣ ਦਾ ਸਮਾਂ ਮਿਲ ਜਾਂਦਾ ਹੈ।
ਰਾਤ ਦੇ ਸਮੇਂ ਏ.ਟੀ.ਐੱਮ. ਕਾਰਡ ਹੋਲਡਰ ਸੋ ਰਹੇ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਕਾਰਡ ਰਾਹੀਂ ਹੋਏ ਟ੍ਰਾਂਜ਼ੈਕਸ਼ਨ ਦਾ ਪਤਾ ਨਹੀਂ ਲੱਗਦਾ। ਜਦੋਂ ਤੱਕ ਉਹ ਸਵੇਰੇ ਆਪਣੇ ਮੈਸੇਜ ਚੈੱਕ ਕਰਦੇ ਹਨ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸਾਈਬਰ ਮਾਹਰਾਂ ਮੁਤਾਬਕ ਹੈਕਰ ਕਾਰਡ ਤੋਂ ਡਾਟਾ ਚੋਰੀ ਕਰਨ ਲਈ ਇਕ ਛੋਟੀ ਜਿਹੀ ਡਿਵਾਇਸ ਦੀ ਵਰਤੋਂ ਕਰਦੇ ਹਨ, ਜਿਸ ਨੂੰ ਸਕੀਮਰ ਕਹਿੰਦੇ ਹਨ। ਇਸ ਮਸ਼ੀਨ ਦੀ ਮਦਦ ਨਾਲ ਤੁਹਾਡੇ ਕਾਰਡ ਦਾ ਕਲੋਨ ਤਿਆਰ ਕਰ ਲਿਆ ਜਾਂਦਾ ਹੈ। ਇਹ ਸਕੀਮਰ ਆਕਾਰ, ਡਿਜ਼ਾਇਨ ਤੇ ਰੰਗ 'ਚ ਬਿਲਕੁੱਲ ਮਸ਼ੀਨ ਦੇ ਕਾਰਡ ਰੀਡਰ ਸਲਾਟ ਨਾਲ ਮਿਲਦਾ-ਜੁਲਦਾ ਹੁੰਦਾ ਹੈ, ਇਸ ਲਈ ਇਸ ਦਾ ਫੜਿਆ ਜਾਣਾ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਤੁਹਾਨੂੰ ਪੈਟਰੋਲ ਪੰਪ, ਰੈਸਤਰਾਂ, ਹੋਟਲ, ਦੁਕਾਨ ਵਰਗੀਆਂ ਥਾਵਾਂ 'ਤੇ ਕ੍ਰੈਡਿਟ ਤੇ ਡੈਬਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ 'ਚ ਫੌਜੀਆਂ ਖਿਲਾਫ ਜੰਗੀ ਅਪਰਾਧ ਹਟਾਉਣ ਦੀ ਅਪੀਲ ਕਰਾਂਗੇ: ਸਿਰੀਸੇਨਾ
NEXT STORY