ਕੀਵ (ਏਜੰਸੀ)- ਰੂਸੀ ਫੌਜਾਂ ਨੇ ਦੱਖਣੀ ਯੂਕ੍ਰੇਨੀ ਸ਼ਹਿਰ ਜ਼ਾਪੋਰਿਜ਼ੀਆ 'ਤੇ ਰਾਤ ਭਰ ਰਾਕੇਟਾਂ ਨਾਲ ਬੰਬਾਰੀ ਕੀਤੀ, ਜਿਸ ਵਿੱਚ 2 ਬੱਚਿਆਂ ਸਮੇਤ 13 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਥੇ ਹੀ, ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਰਪੀ ਨੇਤਾਵਾਂ ਨੂੰ ਮਹਾਂਦੀਪ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਮਹੱਤਵਾਕਾਂਖੀ ਹਵਾਈ ਰੱਖਿਆ ਪ੍ਰਣਾਲੀ ਬਣਾਉਣ ਦੀ ਅਪੀਲ ਕੀਤੀ। ਜ਼ੇਲੇਂਸਕੀ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਪਿਛਲੇ 2 ਹਫ਼ਤਿਆਂ ਵਿੱਚ ਰੂਸ ਨੇ ਯੂਕ੍ਰੇਨ ਦੇ ਅੰਦਰ ਟੀਚਿਆਂ 'ਤੇ 3,500 ਤੋਂ ਵੱਧ ਡਰੋਨ, 2,500 ਤੋਂ ਵੱਧ ਸ਼ਕਤੀਸ਼ਾਲੀ ਗਲਾਈਡ ਬੰਬ ਅਤੇ ਲਗਭਗ 200 ਮਿਜ਼ਾਈਲਾਂ ਦਾਗੀਆਂ ਹਨ।
ਉਨ੍ਹਾਂ ਕਿਹਾ, "ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਯੂਰਪੀ ਅਸਮਾਨ ਨੂੰ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਨਾਲ ਸਾਂਝੇ ਤੌਰ 'ਤੇ ਸੁਰੱਖਿਅਤ ਕਰੀਏ। ਇਸ ਲਈ ਸਾਰੀਆਂ ਤਕਨਾਲੋਜੀਆਂ ਉਪਲਬਧ ਹਨ।" ਰਾਸ਼ਟਰਪਤੀ ਨੇ ਕਿਹਾ, "ਸਾਨੂੰ ਨਿਵੇਸ਼ ਅਤੇ ਇੱਛਾ ਸ਼ਕਤੀ ਦੀ ਲੋੜ ਹੈ, ਸਾਨੂੰ ਆਪਣੇ ਸਾਰੇ ਭਾਈਵਾਲਾਂ ਤੋਂ ਸਖ਼ਤ ਕਾਰਵਾਈਆਂ ਅਤੇ ਫੈਸਲਿਆਂ ਦੀ ਲੋੜ ਹੈ।" ਖੇਤਰੀ ਮੁਖੀ ਇਵਾਨ ਫੇਡੋਰੋਵ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਕਿਹਾ ਕਿ ਜ਼ਾਪੋਰਿਜ਼ੀਆ ਵਿੱਚ ਰੂਸੀ ਬੰਬਾਰੀ ਨਾਲ 20 ਤੋਂ ਵੱਧ ਅਪਾਰਟਮੈਂਟ ਇਮਾਰਤਾਂ ਪ੍ਰਭਾਵਿਤ ਹੋਈਆਂ, ਜਿਸ ਨਾਲ ਅੱਗ ਲੱਗ ਗਈ। ਫੇਡੋਰੋਵ ਨੇ ਕਿਹਾ, "ਅਸੀਂ 30 ਅਗਸਤ ਨੂੰ ਦੁਸ਼ਮਣ ਵੱਲੋਂ ਕੀਤੇ ਹਮਲਿਆਂ ਤੋਂ ਅਜੇ ਤੱਕ ਉਭਰ ਨਹੀਂ ਸਕੇ ਹਾਂ। ਅਸੀਂ ਇਸ ਸਮੇਂ ਉਨ੍ਹਾਂ ਇਮਾਰਤਾਂ ਅਤੇ ਖਿੜਕੀਆਂ ਦੀ ਮੁਰੰਮਤ ਕਰ ਰਹੇ ਹਾਂ, ਪਰ ਹੁਣ ਦੁਸ਼ਮਣ ਨੇ ਸਾਡੇ ਨਗਰਪਾਲਿਕਾ ਕਰਮਚਾਰੀਆਂ ਲਈ ਹੋਰ ਕੰਮ ਵਧਾ ਦਿੱਤਾ ਹੈ।"
UNGA ਲਈ ਅਮਰੀਕਾ ਜਾਣਗੇ ਪਾਕਿਸਤਾਨੀ PM ਤੇ ਫ਼ੌਜ ਮੁਖੀ, ਟਰੰਪ ਨਾਲ ਕਰਨਗੇ ਮੁਲਾਕਾਤ
NEXT STORY