ਨਵੀਂ ਦਿੱਲੀ—ਸੁਮਿਤ ਨਾਂ ਦੇ ਇਕ ਸ਼ਖਸ ਨੇ ਛੇ ਵਾਰ ਏ.ਟੀ.ਐੱਮ. 'ਚੋਂ ਦਸ ਹਜ਼ਾਰ ਰੁਪਏ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਤਿੰਨ ਵਾਰ ਸਾਰੀ ਦੀ ਪਰਚੀ ਬਾਹਰ ਆਈ ਪਰ ਚੌਥੀ ਵਾਰ ਬੈਂਕ ਸੈਗਮੈਂਟ 'ਚ ਦਸ ਹਜ਼ਾਰ ਦੀ ਕਟੌਤੀ ਦਿਖਾਈ ਗਈ ਜਦੋਂ ਪੈਸੇ ਇਸ ਵਾਰ ਵੀ ਨਹੀਂ ਨਿਕਲੇ। ਬੈਂਕ ਨੇ ਜਿੰਮੇਵਾਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਟ੍ਰਾਂਸਜੈਕਸ਼ਨ ਨੂੰ ਸਫਲ ਦੱਸਿਆ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਮਸ਼ੀਨ ਕਈ ਦਿਨ ਤੋਂ ਖਰਾਬ ਚੱਲ ਰਹੀ ਸੀ ਜਿਸ ਦੇ ਕਾਰਨ ਉਸ ਨੂੰ ਹਟਾਉਣ ਦੀ ਪ੍ਰਕਿਰਿਆ ਵੀ ਬੈਂਕ 'ਚ ਚੱਲ ਰਹੀ ਹੈ। ਕੰਜਿਊਮਰ ਕੋਰਟ ਨੇ ਜਦੋਂ ਸੀ.ਸੀ.ਟੀ.ਵੀ. ਫੁਟੇਜ਼ ਮੰਗੀ ਤਾਂ ਕੈਮਰਾ ਖਰਾਬ ਨਿਕਲਿਆ। ਇਸ ਦੇ ਬਾਅਦ ਕੋਰਟ ਨੇ ਬੈਂਕ ਨੂੰ ਕਿਹਾ ਕਿ ਉਹ ਸੁਮਿਤ ਨੂੰ ਦਸ ਹਜ਼ਾਰ ਰੁਪਏ ਵਾਪਸ ਕਰੇ।
ਏ.ਟੀ.ਐੱਮ. ਜਾਣ 'ਤੇ ਅਜਿਹੀਆਂ ਸਮੱਸਿਆਵਾਂ ਦਾ ਸਾਨੂੰ ਆਏ ਦਿਨ ਸਾਹਮਣਾ ਕਰਨਾ ਪੈਂਦਾ ਹੈ। ਕਦੇ ਮਸ਼ੀਨ ਖਰਾਬ ਤਾਂ ਕਦੇ ਕੋਈ ਹੋਰ ਸਮੱਸਿਆ। ਤੁਸੀਂ ਮਸ਼ੀਨ 'ਚ ਕੋਡ ਪਾਇਆ, ਪਰ ਪੈਸੇ ਨਹੀਂ ਨਿਕਲੇ ਅਤੇ ਪਰਚੀ ਨਿਕਲ ਆਈ ਕਿ ਤੁਹਾਡੇ ਇੰਨੇ ਪੈਸੇ ਕੱਟੇ ਗਏ ਹਨ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਸ਼ਿਕਾਇਤ ਕਰ ਸਕਦੇ ਹੋ।
ਇੰਝ ਕਰੋ ਸ਼ਿਕਾਇਤ
ਜੇਕਰ ਏ.ਟੀ.ਐੱਮ. 'ਚ ਟ੍ਰਾਂਜੈਕਸ਼ਨ ਕਰਦੇ ਸਮੇਂ ਪੈਸੇ ਬਾਹਰ ਨਹੀਂ ਆਉਂਦੇ ਅਤੇ ਤੁਹਾਡੇ ਅਕਾਊਂਟ ਤੋਂ ਓਨੀ ਰਕਮ ਕੱਟੀ ਜਾਂਦੀ ਹੈ ਤਾਂ ਤੁਸੀਂ ਆਪਣੇ ਬੈਂਕ 'ਚ ਇਸ ਦੀ ਸ਼ਿਕਾਇਤ ਕਰ ਸਕਦੇ ਹੋ। 7 ਦਿਨਾਂ ਦੇ ਅੰਦਰ ਤੁਹਾਨੂੰ ਤੁਹਾਡੀ ਰਕਮ ਮਿਲ ਜਾਣੀ ਚਾਹੀਦੀ। ਇਸ ਤੋਂ ਜ਼ਿਆਦਾ ਦਿਨ ਲੱਗਣ 'ਤੇ ਬੈਂਕ ਤੁਹਾਨੂੰ 100 ਰੁਪਏ ਰੋਜ਼ਾਨਾ ਦੇ ਹਿਸਾਬ ਤੋਂ ਪਨੈਲਟੀ ਦੇਵੇਗਾ। ਏ.ਟੀਐੱਮ. ਨਾਲ ਸੰਬੰਧਤ ਕਿਸੇ ਹੋਰ ਸਮੱਸਿਆ ਦੇ ਲਈ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੈਂਕ 'ਚ ਸ਼ਿਕਾਇਤ ਕਰੋ। ਇਕ ਮਹੀਨੇ ਤੱਕ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਤੁਸੀਂ ਇਸ ਦੇ ਬਾਅਦ ਬੈਂਕਿੰਗ ਲੋਕਪਾਲ 'ਚ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜੇਕਰ ਲੋਕਪਾਲ ਦੇ ਕੋਲ ਨਹੀਂ ਜਾਣਾ ਚਾਹੁੰਦੇ ਤਾਂ ਕੰਜਿਊਮਰ ਕੋਰਟ ਦੀ ਵੀ ਮਦਦ ਲੈ ਸਕਦੇ ਹੋ ਪਰ ਇਸ 'ਚ ਕਿਸੇ ਵੀ ਸਿਸਟਮ ਦੀ ਮਦਦ ਲੈਣ ਤੋਂ ਪਹਿਲਾਂ ਬੈਂਕ ਨੂੰ ਤੁਹਾਡੀ ਸ਼ਿਕਾਇਤ ਲੈਣ 'ਤੇ ਕਾਰਵਾਈ ਕਰਨ ਦੇ ਲਈ ਇਕ ਮਹੀਨੇ ਦਾ ਸਮੇਂ ਦੇਣਾ ਜ਼ਰੂਰੀ ਹੁੰਦਾ ਹੈ।
ਏ.ਟੀ.ਐੱਮ. ਵਰਤੋਂ ਕਰਦੇ ਸਮੇਂ ਰਹੋ ਸਾਵਧਾਨ
ਏ.ਟੀ.ਐੱਮ. ਵਰਤੋਂ ਕਰਦੇ ਸਮੇਂ ਸੁਨਿਸ਼ਚਿਤ ਕਰੋ ਕਿ ਤੁਹਾਡੇ ਆਲੇ-ਦੁਆਲ ਕੋਈ ਦੂਜਾ ਸ਼ਖਸ ਨਾ ਹੋਵੇ ਜੋ ਤੁਹਾਡਾ ਪਾਸਵਰਡ ਦੇਖ ਲਏ। ਟ੍ਰਾਂਜੈਕਸ਼ਨ 'ਚ ਮੁਸ਼ਕਿਲ ਹੁੰਦੀ ਦਿਸੇ ਤਾਂ ਉਸ ਨੂੰ ਕੈਂਸਲ ਕਰਨਾ ਨਾ ਭੁੱਲੋ। ਕਿਸੇ ਅਨਜਾਣ ਸ਼ਖਸ ਦੀ ਮਦਦ ਬਿਲਕੁੱਲ ਵੀ ਨਾ ਲਓ।
ਸ਼ਿਕਾਇਤ ਕਿਥੇ ਕਰੋ: ਡਿਸਟ੍ਰਿਕਟ ਕੰਜਿਊਮਰਸ ਕੋਰਟ 'ਚ ਸ਼ਿਕਾਇਤ ਕਰਨ ਲਈ ਇਸ ਦੀ ਵੈੱਬਸਾਈਟ ncdrc.nic.in 'ਤੇ ਜਾਓ।
ਸਿਹਤ ਬੀਮਾ ਯੋਜਨਾਵਾਂ ਦੀਆਂ ਉਹ ਸੁਵਿਧਾਵਾਂ ਜਿਨ੍ਹਾਂ ਬਾਰੇ ਲੋਕਾਂ ਨੂੰ ਨਹੀਂ ਹੈ ਜਾਣਕਾਰੀ
NEXT STORY