ਨਵੀਂ ਦਿੱਲੀ — ਆਮਦਨ ਟੈਕਸ ਰਿਟਰਨ ਭਰਦੇ ਸਮੇਂ ਆਮ ਤੌਰ 'ਤੇ ਕਾਫੀ ਸਾਵਧਾਨੀ ਵਰਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਗਲਤੀਆਂ ਹੋ ਜਾਂਦੀਆਂ ਹਨ। ਇਨ੍ਹਾਂ ਵਿਚ ਅਨਕਲੇਮਡ ਡਿਡਕਸ਼ਨ ਜਾਂ ਆਮਦਨ ਨਾ ਦਿਖਾਉਣ ਜਾਂ ਆਮਦਨ ਗਲਤ ਦਿਖਾਉਣ ਵਰਗੀਆਂ ਗਲਤੀਆਂ ਆਮ ਹਨ। ਜੇਕਰ ਤੁਸੀਂ
due date ਤੋਂ ਪਹਿਲਾਂ ਆਮਦਨ ਟੈਕਸ ਰਿਟਰਨ ਭਰ ਦਿੱਤਾ ਹੈ ਤਾਂ ਤੁਹਾਨੂੰ ਰਿਟਰਨ ਰਿਵਾਈਜ਼ ਕਰਨ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
ਆਮਦਨ ਟੈਕਸ ਰਿਟਰਨ ਸਮੇਂ 'ਤੇ ਫਾਈਲ ਕਰਨ ਦੇ ਕਈ ਫਾਇਦੇ ਹਨ ਜਿਵੇਂ ਕਿ ਤੁਸੀਂ ਇਸ ਨੂੰ ਰਿਵਾਈਜ਼ ਕਰ ਸਕਦੇ ਹੋ। ਹਾਲਾਂਕਿ ਰੀਵੀਜ਼ਨ ਪ੍ਰੋਸੈੱਸ ਨੂੰ ਆਸਾਨ ਬਣਾਉਣ ਲਈ ਰਿਟਰਨ ਨੂੰ ਵੈਰੀਫਾਈ ਨਹੀਂ ਕੀਤਾ ਜਾਣਾ ਚਾਹੀਦੈ, ਜੇਕਰ ਇਹ ਆਨਲਾਈਨ ਭਰਿਆ ਗਿਆ ਹੈ ਅਤੇ ਤੁਸੀਂ ਰਿਵਾਈਜ਼ ਕਰਨਾ ਚਾਹੁੰਦੇ ਹੋ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜੇਕਰ ਤੁਸੀਂ ਰਿਟਰਨ ਨੂੰ ਵੈਰੀਫਾਈ ਕਰ ਦਿੱਤਾ ਤਾਂ ਆਮਦਨ ਟੈਕਸ ਵਿਭਾਗ ਇਸ ਨੂੰ ਪ੍ਰੋਸੈੱਸ ਵਿਚ ਪਾ ਦਿੰਦਾ ਹੈ। ਤੁਸੀਂ ਜਿਵੇਂ ਹੀ ਕੋਈ ਗਲਤੀ ਨੋਟਿਸ ਕੀਤੀ, ਇਸ ਦੇ ਬਾਅਦ ਇਸ ਵਿਚ ਕਰੈਕਸ਼ਨ ਕਰੋ ਤਾਂ ਜੋ ਤੁਸੀਂ ਪੈਨਲਟੀ ਤੋਂ ਬਚ ਸਕੋ।
ਜ਼ਿਕਰਯੋਗ ਹੈ ਕਿ ਟੈਕਸਦਾਤੇ ਗਲਤੀਆਂ ਨੂੰ ਠੀਕ ਕਰ ਸਕਦੇ ਹਨ। ਉਨ੍ਹਾਂ ਨੂੰ ਆਮਦਨ ਟੈਕਸ ਕਾਨੂੰਨ ਦੁਆਰਾ ਅਜਿਹਾ ਕਰਨ ਦੀ ਛੋਟ ਹੈ। ਇਸ ਨੂੰ ਸੈਕਸ਼ਨ 139(5) ਦੇ ਤਹਿਤ ਰਿਵਾਈਜ਼ ਕੀਤਾ ਜਾ ਸਕਦਾ ਹੈ।
ਰਿਵਾਈਜ਼ਡ ਰਿਟਰਨ
ਰਿਵਾਈਜ਼ਡ ਰਿਟਰਨ ਫਾਈਲ ਕਰਨ ਲਈ ਤੁਹਾਨੂੰ ਅਸਲ ਰਿਟਰਨ ਫਾਈਲ ਕਰਨ ਦਾ acknowledgement(ਐਕਨਾਲਜਮੈਂਟ) ਨੰਬਰ ਅਤੇ ਰਿਟਰਨ ਫਾਈਲਿੰਗ ਦੀ ਤਾਰੀਖ ਰਿਵਾਈਜ਼ਡ ਫਾਰਮ ਵਿਚ ਪਾਉਣੀ ਹੋਵੇਗੀ।
ਜੇਕਰ ਤੁਸੀਂ ਇਕ ਵਾਰ ਤੋਂ ਜ਼ਿਆਦਾ ਵਾਰ ਆਪਣੀ ਰਿਟਰਨ ਰਿਵਾਈਜ਼ ਕਰ ਚੁੱਕੇ ਹੋ ਤਾਂ ਪਹਿਲੀ ਵਾਰ ਤੁਹਾਨੂੰ acknowledgement ਨੰਬਰ ਅਤੇ ਰਿਟਰਨ ਫਾਈਲਿੰਗ ਦੀ ਤਾਰੀਖ ਅਸਲੀ ਰਿਟਰਨ ਵਾਲੀ ਪਾਉਣੀ ਹੋਵੇਗੀ। ਤੁਸੀਂ ਰਿਵਾਈਜ਼ਡ ਰਿਟਰਨ ਆਨਲਾਈਨ ਜਾਂ ਆਮਦਨ ਟੈਕਸ ਵਿਭਾਗ ਦੇ ਦਫਤਰ ਜਾ ਕੇ ਵੀ ਭਰ ਸਕਦੇ ਹੋ। ਜੇਕਰ ਤੁਸੀਂ ਟੈਕਸ ਰਿਟਰਨ ਆਨ ਲਾਈਨ ਭਰਿਆ ਹੈ ਤਾਂ ਤੁਸੀਂ ਇਸ ਨੂੰ ਆਨਲਾਈਨ ਰਿਵਾਈਜ਼ ਕਰ ਸਕਦੇ ਹੋ। ਇਸ ਲਈ ਤੁਹਾਡੇ ਕੋਲ ਆਮਦਨ ਟੈਕਸ ਵਿਭਾਗ ਵਲੋਂ 15 ਅੰਕ ਦਾ acknowledgement ਨੰਬਰ ਭੇਜਿਆ ਜਾਂਦਾ ਹੈ।
ਰਿਟਰਨ ਨੂੰ ਕਿਵੇਂ ਵੈਰੀਫਾਈ ਕਰੀਏ
ਆਨਲਾਈਨ ਰਿਵਾਈਜ਼ ਰਿਟਰਨ ਵੈਰੀਫਾਈ ਹੋਣਾ ਚਾਹੀਦੈ। ਇਸ ਨੂੰ ਨੈੱਟ ਬੈਂਕਿੰਗ ਜਾਂ ਆਧਾਰ ਓ.ਟੀ.ਪੀ. ਦੇ ਜ਼ਰੀਏ ਵੈਰੀਫਾਈ ਕੀਤਾ ਜਾ ਸਕਦਾ ਹੈ।
ਫਾਰਮ 16 ਦੇ ਬਾਰੇ 'ਚ ਜ਼ਰੂਰੀ ਗੱਲਾਂ ਜੋ ਤੁਸੀਂ ਨਹੀਂ ਜਾਣਦੇ
NEXT STORY