ਜਲੰਧਰ : ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਲਤੀਫਪੁਰਾ ਜਲੰਧਰ ਵਿਖੇ ਇਲਾਕੇ ਦੇ ਲੋਕਾਂ ਦੇ ਮਕਾਨ ਢਾਹੁਣ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਾਕਮ ਕਿੰਨਾ ਜ਼ਾਲਮ ਹੈ। ਪੰਜਾਬ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪਹਿਲੀ ਵਾਰ ਇਕ ਪੂਰੀ ਕਾਲੋਨੀ ਨੂੰ ਢਾਹਿਆ ਹੈ। ਅੱਜ ਸਵੇਰ ਤੋਂ ਹੀ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਸੀ, ਡਿੱਚ ਮਸ਼ੀਨਾਂ ਇਲਾਕੇ ’ਚ ਪਹੁੰਚ ਗਈਆਂ ਸਨ, ਭਾਰੀ ਪੁਲਸ ਫੋਰਸ ਮੌਜੂਦ ਸੀ, ਇਲਾਕੇ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ, ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ, ਲੋਕਾਂ ਦੇ ਘਰ ਢਾਹ ਦਿੱਤੇ ਗਏ ਸਨ, ਸਰਦੀ ਦੇ ਮੌਸਮ ’ਚ ਸਾਰਾ ਦਿਨ ਲੋਕ ਭੁੱਖੇ ਬੈਠੇ ਰਹੇ। ਆਪਣੇ ਸਾਮਾਨ ਦੇ ਉੱਪਰ ਸੜਕਾਂ ’ਤੇ ਠੰਡ ’ਚ ਬੈਠੇ ਬੱਚੇ ਆਪਣੇ ਟੁੱਟੇ-ਫੁੱਟੇ ਘਰਾਂ ਨੂੰ ਦੇਖ ਰਹੇ ਸਨ, ਮਾਂ-ਬਾਪ ਦੀਆਂ ਰੋਂਦੀਆਂ ਅੱਖਾਂ ’ਚੋਂ ਨਿਕਲਦੇ ਹੰਝੂ ਦੇਖ ਰਹੇ ਸਨ। ਉਨ੍ਹਾਂ ਦੀ ਦੇਖਭਾਲ ਕਰਨ ਲਈ ਉੱਥੇ ਕੋਈ ਨਹੀਂ ਸੀ।
ਇਹ ਵੀ ਪੜ੍ਹੋ : ਵਿਰਾਸਤੀ ਮੇਲਾ: ਜਦੋਂ ਬੀਬਾ ਬਾਦਲ ਨੇ ਚਲਾਇਆ ਬੁਲਟ ਤੇ ਪਿੱਛੇ ਬੈਠੇ 'ਆਪ' ਵਿਧਾਇਕ
ਉਨ੍ਹਾਂ ਕਿਹਾ ਕਿ ਗਾਵਾਂ ਅਤੇ ਵੱਛੇ ਜੋ ਉਨ੍ਹਾਂ ਟੁੱਟੇ-ਫੁੱਟੇ ਘਰਾਂ ਦੇ ਪਾਲਤੂ ਸਨ, ਜਿਨ੍ਹਾਂ ਨੂੰ ਲੋਕ ਬੜੇ ਚਾਅ ਨਾਲ ਚਾਰਾ ਖੁਆਉਂਦੇ ਸਨ, ਅੱਜ ਉਥੇ ਭੁੱਖੇ-ਪਿਆਸੇ ਰੋਂਦੇ ਫਿਰਦੇ ਸਨ। ਜਿਨ੍ਹਾਂ ਦੇ ਘਰ ਟੁੱਟ ਗਏ ਸਨ, ਸਾਮਾਨ ਸੰਭਾਲ ਰਹੇ ਸਨ, ਜਿਨ੍ਹਾਂ ਦੇ ਬੱਚੇ ਬੇਘਰ ਹੋ ਗਏ ਸਨ, ਉਹ ਵਿਚਾਰੇ ਬੇਜ਼ੁਬਾਨਾਂ ਨੂੰ ਕਿਵੇਂ ਦੇਖਦੇ। ਜਦੋਂ ਸਮਾਜ ਸੇਵੀਆਂ ਨੂੰ ਅਜਿਹੀ ਖ਼ਬਰ ਮਿਲੀ ਕਿ ਲੋਕ ਭੁੱਖੇ-ਪਿਆਸੇ ਹਨ, ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ ਤਾਂ ਉੱਥੇ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕੁਝ ਲੋਕ ਆਪਣਾ ਸਾਮਾਨ ਗੱਡੀਆਂ ’ਚ ਚੁੱਕ ਕੇ ਰਿਸ਼ਤੇਦਾਰਾਂ ਦੇ ਘਰ ਲਿਜਾ ਰਹੇ ਸਨ। ਜਿਨ੍ਹਾਂ ਦੀ ਹੋਰ ਕੋਈ ਜਗ੍ਹਾ ਨਹੀਂ ਸੀ, ਉਹ ਰੱਬ ਅੱਗੇ ਅਰਦਾਸ ਕਰ ਰਹੇ ਸੀ। ਦਿਨ ਬੀਤ ਜਾਣਗੇ ਜਦੋਂ 1947 ਵਿਚ ਪਾਕਿਸਤਾਨ ਬਣਿਆ ਸੀ, ਹੌਲੀ-ਹੌਲੀ ਉਜਾੜੇ ਲੋਕਾਂ ਨੂੰ ਵਸਾਇਆ ਗਿਆ ਸੀ, ਇਹ ਵੀ ਵਸ ਜਾਣਗੇ ਪਰ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ, ਜਿਸ ਕੋਲ ਪੱਕਾ ਘਰ ਨਹੀਂ ਹੋਵੇਗਾ।

ਉਸ ਸਮੇਂ ਦੀ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ, ਬੇਘਰ ਕਰ ਦਿੱਤਾ। ਲੋੜ ਤਾਂ ਇਸ ਗੱਲ ਦੀ ਸੀ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਨੂੰ 6 ਮਹੀਨੇ ਦੀ ਸਮਾਂ ਹੱਦ ਦੇਣ ਦੀ ਬੇਨਤੀ ਕਰਦੀ ਤਾਂ ਜੋ ਕੇਂਦਰ ਦੀ ਆਵਾਸ ਯੋਜਨਾ ਜਾਂ ਪੰਜਾਬ ਦੀ ਕਿਸੇ ਵੀ ਸਕੀਮ ਤਹਿਤ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾ ਸਕਦਾ ਤਾਂ ਸੁਪਰੀਮ ਕੋਰਟ ਕਦੇ ਵੀ ਅਜਿਹਾ ਨਹੀਂ ਕਰਦਾ। ਪਰ ਅਜਿਹਾ ਨਹੀਂ ਕੀਤਾ ਗਿਆ। ਰੋਹਿੰਗਿਆ ਤੋਂ ਆਏ ਅਣ-ਅਧਿਕਾਰਤ ਲੋਕਾਂ ਨੂੰ ਵਸਾਉਣ ਵਾਲੀਆਂ ਸਰਕਾਰਾਂ ਆਪਣੇ ਦੇਸ਼ ਦੇ ਲੋਕਾਂ ਨੂੰ ਉਜਾੜ ਰਹੀਆਂ ਹਨ, ਇਹ ਬਹੁਤ ਦੁੱਖ ਦੀ ਗੱਲ ਹੈ। ਧੰਨਵਾਦ ਉਨ੍ਹਾਂ ਲੋਕਾਂ ਦਾ, ਜਿਨ੍ਹਾਂ ਨੇ ਇਨ੍ਹਾਂ ਭੁੱਖੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ।
ਇਹ ਵੀ ਪੜ੍ਹੋ : ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ: ਟਰੈਕਟਰ-ਮੋਟਰਸਾਈਕਲ ਦੀ ਟੱਕਰ 'ਚ ਅਧਿਆਪਕ ਨੇ ਤੋੜਿਆ ਦਮ
ਮੈਂ ਗੁਰਦੁਆਰਾ ਸ੍ਰੀ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ, ਉਨ੍ਹਾਂ ਨੇ ਤੁਰੰਤ ਲੰਗਰ ਤਿਆਰ ਕੀਤਾ ਅਤੇ ਕੁਝ ਮਿੰਟਾਂ ’ਚ ਭੁੱਖੇ ਲੋਕਾਂ ਨੂੰ ਵੰਡ ਦਿੱਤਾ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਿਥੇ ਉਹ 1947 ਤੋਂ ਰਹਿ ਰਹੇ ਹਨ, ਜ਼ਮੀਨ ਸਰਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਪੈਸੇ ਨਾਲ ਮਕਾਨ ਬਣਾਏ ਗਏ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਲੋਕਾਂ ਨੂੰ ਉਜੜਨ ਲਈ ਮਜਬੂਰ ਕੀਤਾ ਗਿਆ ਤਾਂ ਜੋ ਕੋਈ ਵੀ ਸਹੂਲਤ ਨਾ ਮਿਲਣ ਤੋਂ ਤੰਗ ਆ ਕੇ ਲੋਕ ਆਪਣੇ ਤੌਰ ’ਤੇ ਉਥੋਂ ਚਲੇ ਗਏ ਕਿਉਂਕਿ ਸਟਰੀਟ ਲਾਈਟਾਂ ਵੀ ਬੰਦ ਹੋਣ ਕਾਰਨ ਲੋਕ ਆਪਣਾ ਸਾਮਾਨ ਲੈ ਕੇ ਇਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚ ਰਹੇ ਹਨ। ਆਖ਼ਿਰ ਆਮ ਆਦਮੀ ਦੀ ਪਾਰਟੀ ਕਹਾਉਣ ਵਾਲੀ ਪਾਰਟੀ ਦੀ ਸਰਕਾਰ ਨੇ 150 ਦੇ ਕਰੀਬ ਪਰਿਵਾਰਾਂ ਦੇ ਘਰ ਤੋੜ ਕੇ ਉਨ੍ਹਾਂ ਨੂੰ ਬੇਘਰ ਕਰ ਕੇ ਆਪਣੀ ਬੇਰੁਖ਼ੀ ਦਾ ਅਹਿਸਾਸ ਕਰਵਾ ਦਿੱਤਾ ਹੈ।
ਚੁੱਘ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ’ਚ ਅਮਨ-ਕਾਨੂੰਨ ਦੀ ਹਾਲਤ ਖਸਤਾ, ਸਿਆਸੀ ਸੈਰ-ਸਪਾਟੇ ’ਚ ਰੁੱਝੇ CM ਮਾਨ
NEXT STORY