ਜਲੰਧਰ (ਸੂਰੀ)— ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾਡ਼ੀ ਅਫਸਰ ਜਲੰਧਰ ਡਾ. ਅਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਖੇਤੀਬਾਡ਼ੀ ਦਫਤਰ ਭੋਗਪੁਰ ’ਚ ਲਾਭਪਾਤਰੀ ਕਿਸਾਨਾਂ ਨੂੰ ਸਬਸਿਡੀ ’ਤੇ ਕਣਕ ਦੇ ਬੀਜ ਵੰਡੇ ਗਏ। ਗੁਰਭਗਤ ਸਿੰਘ ਖੇਤੀਬਾਡ਼ੀ ਵਿਸਥਾਰ ਅਫਸਰ ਭੋਗਪੁਰ ਨੇ ਦੱਸਿਆ ਕਿ ਕਣਕ ਦੇ ਬੀਜ ’ਤੇ ਪੰਜਾਬ ਸਰਕਾਰ ਵੱਲੋਂ 1,000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾ ਰਹੀ ਹੈ। ਕਣਕ ਦੇ ਬੀਜ ਦਾ ਪ੍ਰਤੀ ਕੁਇੰਟਲ ਰੇਟ 2875 ਰੁਪਏ ਹੈ। ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤਿਆਂ ’ਚ ਪਾਈ ਜਾਵੇਗੀ। ਜਿਨ੍ਹਾਂ ਕਿਸਾਨਾਂ ਨੇ 25 ਅਕਤੂਬਰ ਤੱਕ ਆਪਣੇ ਫਾਰਮ ਤਸਦੀਕ ਕਰਵਾ ਕੇ ਜਮ੍ਹਾ ਕਰਵਾਏ ਹਨ, ਉਨ੍ਹਾਂ ਕਿਸਾਨਾਂ ਨੂੰ ਬੀਜ ਦਿੱਤਾ ਜਾਵੇਗਾ। ਇਸ ਸਮੇਂ ਖੇਤੀ ਦਫਤਰ ਭੋਗਪੁਰ ’ਚ ਐੱਚ. ਡੀ. 3086 ਕਿਸਮ ਦਾ ਬੀਜ ਉਪਲੱਬਧ ਹੈ। ਇਸ ਤੋਂ ਬਿਨਾਂ ਕਿਸਾਨ ਦਫਤਰ ਤੋਂ ਪਰਮਿਟ ਲੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਜੱਲੋਵਾਲ ਤੇ ਕੋਆਪਰੇਟਿਵ ਸੋਸਾਇਟੀਆਂ ਤੋਂ ਵੀ ਬੀਜ ਖ਼ਰੀਦ ਸਕਦੇ ਹਨ। ਇਸ ਸਾਲ ਪਨਸੀਡ, ਪੀ. ਏ. ਯੂ., ਇਫਕੋ ਤੇ ਕ੍ਰਿਭਕੋ ਆਦਿ ਅਦਾਰਿਆਂ ਦੇ ਬੀਜ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮੌਕੇ ਬਲਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮੋਹਨ ਲਾਲ, ਮੀਨੂੰ ਮਨਾਕਸ਼ੀ (ਸਾਰੇ ਖੇਤੀਬਾਡ਼ੀ ਉਪ ਨਿਰੀਖਕ), ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਖਰਲਾਂ, ਸ਼ਿਵਦੇਵ ਸਿੰਘ ਅਖਾਡ਼ਾ, ਸਤਨਾਮ ਸਿੰਘ, ਘੋਡ਼ਾਵਾਹੀ ਤੇ ਜਤਿੰਦਰ ਸਿੰਘ ਚੋਲਾਂਗ ਆਦਿ ਕਿਸਾਨ ਹਾਜ਼ਰ ਸਨ।
ਤਿਉਹਾਰਾਂ ਦੇ ਸਬੰਧ ’ਚ ਭੋਗਪੁਰ ਪੁਲਸ ਨੇ ਚਲਾਈ ਸਰਚ ਮੁਹਿੰਮ
NEXT STORY