ਜਲੰਧਰ (ਹਰਸ਼)-ਬੱਚਿਆਂ ਨੂੰ ਉਨ੍ਹਾਂ ਦੀਆਂ ਸਾਲਾਨਾ ਪ੍ਰਾਪਤੀਆਂ ਲਈ ਇਨਾਮ ਉਨ੍ਹਾਂ ਨੂੰ ਹੋਰ ਨਿਖਾਰਨ ਤੇ ਉਤਸ਼ਾਹਿਤ ਕਰਨ ਲਈ ਦਿੱਤੇ ਜਾਂਦੇ ਹਨ। ਇਹ ਪ੍ਰਗਟਾਵਾ ਐੱਨ. ਐੱਸ. ਕਾਨਵੈਂਟ ਸਕੂਲ ਲੋਹੀਆਂ ਖਾਸ ਵਿਖੇ ਸਕੂਲ ਦੇ ਸਾਲਾਨਾ ਸਮਾਗਮ ਮੌਕੇ ਪੁੱਜੇ ਮੁੱਖ ਮਹਿਮਾਨ ਕਾਨੂੰਨਗੋ ਨਰਵਿੰਦਰਜੀਤ ਸਿੰਘ ਨੇ ਆਪਣੇ ਸੰਬੋਧਨ ’ਚ ਕੀਤਾ। ਪ੍ਰਿੰਸੀਪਲ ਵਲੋਂ ਸਕੂਲ ਦੀ ਰਿਪੋਰਟ ਪਡ਼੍ਹੀ ਗਈ ਤੇ ਅਗਲੇ ਸਾਲ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਧਾਰਮਕ ਸ਼ਬਦ, ਦੇਸ਼ ਭਗਤੀ ਗੀਤ, ਗਤਕਾ, ਗੀਤ, ਮੋਨੋ ਐਕਟਿੰਗ, ਕੋਰੀਓਗ੍ਰਾਫੀਆਂ, ਸਕਿੱਟ, ਨਾਟਕ, ਗਿੱਧਾ ਤੇ ਭੰਗਡ਼ਾ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੈਕਟਰੀ ਰਾਜਿੰਦਰ ਰਾਹੀ ਤੇ ਚਰਨਜੀਤ ਸਹੋਤਾ ਵਲੋਂ ਨਿਭਾਈ ਗਈ। ਇਨਾਮ ਸਨਮਾਨ ਵੰਡਣ ਦੀ ਰਸਮ ਅਦਾ ਕਰਨ ਵਾਲੇ ਪਤਵੰਤਿਆਂ ’ਚ ਸਕੂਲ ਕਮੇਟੀ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ, ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ, ਮੁੱਖ ਮਹਿਮਾਨ ਕਾਨੂੰਨਗੋ ਨਰਵਿੰਦਰਜੀਤ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ, ਬੋਧ ਰਾਜ ਸ਼ਰਮਾ, ਦੁਲਾਰੀ ਸ਼ਰਮਾ ਸ਼ਾਮਲ ਸਨ ਤੇ ਹਾਜ਼ਰੀਨ ’ਚ ਤੀਰਥ ਸਿੰਘ ਕੰਗ, ਨਿਰਮਲ ਸਿੰਘ ਸੰਧੂ, ਐੱਮ. ਡੀ. ਦਰਸ਼ਨ ਕੌਰ ਸੰਧੂ, ਕਵੀ ਜਗੀਰ ਜੋਸਨ, ਰਣਜੀਤ ਸਿੰਘ ਡੀ. ਪੀ., ਮਾ. ਰਮੇਸ਼ ਚੰਦਰ, ਕਰਤਾਰ ਰੈਸਟੋਰੈਂਟ ਦੇ ਮਾਲਕ ਮਲਕੀਤ ਸਿੰਘ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮੈਡਮ ਰੇਨੂੰ ਸ਼ਰਮਾ, ਪ੍ਰਿੰ. ਮੈਡਮ ਚਰਨਜੀਤ ਕੌਰ, ਮੈਡਮ ਅਮਨ, ਮੈਡਮ ਭੁਪਿੰਦਰ ਕੌਰ, ਸਤਿੰਦਰ ਕੌਰ, ਗੁਰਬਖਸ਼ ਕੌਰ, ਪੂਨਮ, ਨੈਂਸੀ, ਮੋਨਿਕਾ, ਦਲਜੀਤ, ਸੁਮਨਦੀਪ ਕੌਰ, ਅਮਨਦੀਪ ਕੌਰ, ਅਮਰਜੀਤ ਸਿੰਘ, ਜਸਵੀਰ ਸਿੰਘ, ਰਣਜੀਤ ਸਹੋਤਾ ਸਮੇਤ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।
ਕੈਨੇਡਾ ਦੀ ਸੰਗਤ ਨੇ ਗੁਰਦੁਆਰਾ ਸ਼ਹੀਦਾਂ ਤੱਲ੍ਹਣ ਨੂੰ 11 ਕਨਾਲ ਜ਼ਮੀਨ ਦਾਨ ਕੀਤੀ : ਰਿਸੀਵਰ ਭੁੱਲਰ
NEXT STORY