ਗੁਰਦਾਸਪੁਰ (ਵਿਨੋਦ)—ਵਿਦੇਸ਼ ਭੇਜਣ ਦੇ ਨਾਂ 'ਤੇ 1ਲੱਖ 27 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਇਕ ਟ੍ਰੈਵਲ ਏਜੰਟ ਦੇ ਵਿਰੁੱਧ ਘੁੰਮਣਕਲਾਂ ਪੁਲਸ ਨੇ ਧਾਰਾ 420 ਅਧੀਨ ਕੇਸ ਦਰਜ ਕੀਤਾ ਹੈ, ਪਰ ਦੋਸ਼ੀ ਫਰਾਰ ਦੱਸਿਆ ਜਾਂਦਾ ਹੈ। ਇਸ ਸੰਬੰਧੀ ਘੁੰਮਣਕਲਾਂ ਪੁਲਸ ਸਟੇਸਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਪੀੜਤ ਹਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਨਿਵਾਸੀ ਪਿੰਡ ਗਾਦੜੀਆ ਨੇ ਡੀ.ਆਈ.ਜੀ ਬਾਰਡਰ ਰੇਂਜ ਅਮ੍ਰਿੰਤਸਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਲੜਕੇ ਅਭਿਜੋਤ ਸਿੰਘ ਨੂੰ ਸਟੱਡੀ ਵੀਜਾ ਤੇ ਕਨੈਡਾ ਭੇਜਣ ਦੇ ਲਈ ਓਵਰਸੀਜ ਸਲਯੂਸ਼ਨ ਪ੍ਰਾਇਵੇਟ ਲਿਮਟਿਡ ਮੋਹਾਲੀ ਦੇ ਮਾਲਕ ਬਲਜਿੰਦਰ ਸਿੰਘ ਗਰੇਵਾਲ ਏਜੰਟ ਦੇ ਕਹਿਣ ਤੇ ਉਸ ਦੇ ਬੈਂਕ ਖਾਤੇ 'ਚ 1ਲੱਖ 27 ਹਜ਼ਾਰ ਰੁਪਏ ਕਿਸ਼ਤੇ ਵਿਚ ਪਾਏ ਸੀ। ਉਸ ਨੇ ਨਾਂ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ 20 ਹਜ਼ਾਰ ਰੁਪਏ ਵਾਪਸ ਕਰਕੇ ਬਾਕੀ ਰਾਸ਼ੀ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਅਪਰਾਧ ਸਾਖ਼ਾ ਦੇ ਇੰਸਪੈਕਟਰ ਹਰਪਾਲ ਸਿੰਘ ਨੂੰ ਸੌਂਪਿਆ ਗਿਆ। ਜਾਂਚ ਰਿਪੋਰਟ ਦੇ ਆਧਾਰ ਤੇ ਦੋਸ਼ੀ ਬਲਜਿੰਦਰ ਸਿੰਘ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।
ਮੱਧ ਪ੍ਰਦੇਸ਼ ਦੀ ਸ਼ਾਨ ਹੈ 8 ਵੀਂ ਸ਼ਤਾਬਦੀ 'ਚ ਬਣਿਆ ਇਹ ਕਿਲਾ
NEXT STORY