ਨਵੀਂ ਦਿੱਲੀ- ਅਲਟੀਮੇਟ ਟੇਬਲ ਟੈਨਿਸ (ਯੂ.ਟੀ.ਟੀ.) ਦਾ 5ਵਾਂ ਸੀਜ਼ਨ 22 ਅਗਸਤ ਤੋਂ 7 ਸਤੰਬਰ ਤਕ ਚੇਨਈ ਵਿਚ ਹੋਵੇਗਾ, ਜਿਸ ਵਿਚ ਦੋ ਨਵੀਆਂ ਟੀਮਾਂ ਜੈਪੁਰ ਅਤੇ ਅਹਿਮਦਾਬਾਦ ਹਿੱਸਾ ਲੈਣਗੀਆਂ। ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਟੇਬਲ ਟੈਨਿਸ ਫੈੱਡਰੇਸ਼ਨ ਆਫ ਇੰਡੀਆ (ਟੀ.ਟੀ.ਐੱਫ.ਆਈ.) ਦੀ ਸਰਪ੍ਰਸਤੀ ਹੇਠ 4 ਸਾਲ ਬਾਅਦ ਇਹ ਫ੍ਰੈਂਚਾਈਜ਼ੀ ਆਧਾਰਿਤ ਲੀਗ ਪਿਛਲੇ ਸਾਲ ਕਰਵਾਈ ਗਈ ਸੀ। ਨੀਰਜ ਬਜਾਜ ਅਤੇ ਵੀਟਾ ਦਾਨੀ ਇਸ ਲੀਗ ਦੇ ਪ੍ਰਮੋਟਰ ਹਨ। ਯੂ.ਟੀ.ਟੀ. ਦੇ ਬਿਆਨ ਅਨੁਸਾਰ ਪਹਿਲੀ ਵਾਰ ਲੀਗ ਵਿਚ 8 ਟੀਮਾਂ ਹਿੱਸਾ ਲੈਣਗੀਆਂ।
ਅਹਿਮਦਾਬਾਦ ਐੱਸ.ਜੀ. ਪਾਈਪਰਸ ਅਤੇ ਜੈਪੁਰ ਪੈਟ੍ਰਿਅਟਸ ਲੀਗ ਦੀਆਂ ਦੋ ਨਵੀਆਂ ਟੀਮਾਂ ਹੋਣਗੀਆਂ। ਪਿਛਲੇ ਸਾਲ ਹੋਏ ਫਾਈਨਲ ਵਿਚ ਗੋਆ ਚੈਲੰਜਰਜ਼ ਨੇ ਸਾਬਕਾ ਚੈਂਪੀਅਨ ਚੇਨਈ ਲਾਇਨਜ਼ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਦੋ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਤੋਂ ਬਾਅਦ 8 ਟੀਮਾਂ ਨੂੰ 4-4 ਟੀਮਾਂ ਦੇ ਦੋ ਗਰੁੱਪਾਂ ਵਿਚ ਵੰਡਿਆ ਜਾਵੇਗਾ। ਲੀਗ ਦੌਰਾਨ ਹਰ ਟੀਮ 5 ਮੈਚ ਖੇਡੇਗੀ। ਆਪਣੇ ਗਰੁੱਪ ਦੀਆਂ 3 ਟੀਮਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਇਹ ਦੂਜੇ ਗਰੁੱਪ ਦੀਆਂ ਦੋ ਟੀਮਾਂ ਨਾਲ ਵੀ ਖੇਡੇਗੀ, ਜਿਨ੍ਹਾਂ ਦਾ ਫੈਸਲਾ ਡਰਾਅ ਦੇ ਆਧਾਰ ’ਤੇ ਲਿਆ ਜਾਵੇਗਾ।
ਭਾਰਤ ਨੇ ਡੀ ਗੁਕੇਸ਼ ਅਤੇ ਲੀਰੇਨ ਵਿਚਾਲੇ ਵਿਸ਼ਵ ਚੈਂਪੀਅਨਸ਼ਿਪ ਮੈਚ ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕੀਤਾ
NEXT STORY