ਨਵੀਂ ਦਿੱਲੀ— ਅਮਰੀਕੀ ਕਾਂਗਰਸ ਸਬੰਧੀ ਹਾਲੀਆ ਰਿਪੋਰਟ 'ਚ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਕਿ ਅਮਰੀਕਾ 'ਚ ਕੁੱਲ ਐਚ-4 ਵੀਜ਼ਾ 'ਤੇ ਕੰਮ ਕਰਨ ਦੀ ਆਗਿਆ ਪਾਉਣ ਵਾਲਿਆਂ 'ਚ 93 ਫੀਸਦੀ ਗਿਣਤੀ ਭਾਰਤੀਆਂ ਦੀ ਹੈ, ਜਦਕਿ ਬਾਕੀ 7 'ਚੋਂ 5 ਫੀਸਦੀ ਗਿਣਤੀ ਗਿਣਤੀ ਚੀਨ 'ਚੋਂ ਆਉਣ ਵਾਲਿਆਂ ਦੀ ਹੈ। ਇਹ ਅੰਕੜਾ ਕੁਲ ਬਿਨੈਕਾਰਾਂ ਤੋਂ ਬਾਅਦ ਆਖਰੀ ਮਨਜ਼ੂਰੀ ਪਾਉਣ ਵਾਲੇ ਵੀਜ਼ਾ ਦੇ ਆਧਾਰ 'ਤੇ ਹੈ। ਇਹ ਰਿਪੋਰਟ ਜੀਵਨਸਾਥੀ ਵੀਜ਼ਾ 'ਤੇ ਜਾਰੀ ਕੀਤੀ ਗਈ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਐਚ-4 ਵੀਜ਼ਾ ਪਾਉਣ ਵਾਲਿਆਂ 'ਚੋਂ ਕਰੀਬ 5ਵਾਂ ਹਿੱਸਾ ਇਕੱਲੇ ਕੈਲੀਫੋਰਨੀਆ 'ਚ ਰਹਿਣਾ ਪਸੰਦ ਕਰਦਾ ਹੈ।
ਦੱਸਣਯੋਗ ਹੈ ਕਿ ਐਚ-4 ਵੀਜ਼ਾ ਉਸ ਸਥਿਤੀ 'ਚ ਲੈਣਾ ਹੁੰਦਾ ਹੈ, ਜਦੋਂ ਅਮਰੀਕਾ 'ਚ ਐਚ-1 ਵੀਜ਼ਾ 'ਤੇ ਕੰਮ ਕਰਨ ਵਾਲਿਆਂ ਦੀ ਪਤਨੀ ਜਾਂ ਪਤੀ ਵੀ ਉਥੇ ਕੰਮ ਕਰਨਾ ਚਾਹੁੰਦੇ ਹਨ। ਰਿਪੋਰਟ ਤਿਆਰ ਕਰਨ ਦੌਰਾਨ ਤਿਆਰ ਕੀਤੀ ਸੋਧ 'ਚ ਇਹ ਵੀ ਸਾਹਮਣੇ ਆਇਆ ਕਿ ਐਚ-4 ਵੀਜ਼ਾ 'ਤੇ ਕੰਮ ਕਰਨ ਦੀ ਆਗਿਆ ਮੰਗਣ ਵਾਲਿਆਂ 'ਚ 93 ਫੀਸਦੀ ਗਿਣਤੀ ਔਰਤਾਂ ਦੀ ਹੈ ਤੇ ਸਿਰਫ 7 ਫੀਸਦੀ ਪੁਰਸ਼ ਜੀਵਨਸਾਥੀ ਹੀ ਇਸ ਵੀਜ਼ਾ 'ਤੇ ਅਮਰੀਕਾ ਆਏ ਹਨ। ਅਮਰੀਕੀ ਕਾਂਗਰਸ ਦੀ ਸੁਤੰਤਰ ਕਾਂਗਰਸ ਸਬੰਧੀ ਰਿਸਰਚ ਨੇ 9 ਪੇਜਾਂ ਦੀ ਰਿਪੋਰਟ ਤਿਆਰ ਕੀਤੀ ਹੈ, ਜੋ ਅਮਰੀਕਾ ਦੇ ਕਾਨੂੰਨ ਨਿਰਮਾਤਾਵਾਂ ਦੀ ਮਦਦ ਦੇ ਲਈ ਸਮੇਂ-ਸਮੇਂ 'ਤੇ ਤਿਆਰ ਹੋਣ ਵਾਲੀਆਂ ਰਿਪੋਰਟਾਂ ਦੀ ਕਵਾਇਦ ਦਾ ਹਿੱਸਾ ਹੈ।
ਰਿਪੋਰਟ ਦੇ ਮੁਤਾਬਕ ਮਈ, 2015 'ਚ ਐਚ-4 ਵੀਜ਼ਾ ਨਿਯਮ ਲਾਗੂ ਹੋਣ ਤੋਂ 25 ਦਸੰਬਰ, 2017 ਤੱਕ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਨੇ 1 ਲੱਖ 26 ਹਜ਼ਾਰ 853 ਐਚ ਵੀਜ਼ਾ ਬਿਨੈਕਾਰਾਂ ਦੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ। ਇਸ 'ਚ 90 ਹਜ਼ਾਰ 946 ਨੂੰ ਆਖਰੀ ਮਨਜ਼ੂਰੀ ਮਿਲੀ, ਜਦਕਿ 35 ਹਜ਼ਾਰ 219 ਮਾਮਲੇ ਵੀਜ਼ਾ ਨਵੀਨੀਕਰਨ ਦੇ ਸਨ ਤੇ 688 ਨੇ ਕਾਰਡ ਗੁਆਚ ਜਾਣ ਦੇ ਕਾਰਨ ਨਵਾਂ ਐਚ-4 ਵੀਜ਼ਾ ਕਾਰਡ ਬਣਵਾਉਣ ਲਈ ਅਰਜ਼ੀ ਦਿੱਤੀ ਸੀ। ਇਸ 'ਚੋਂ 28,033 ਅਰਜ਼ੀਆਂ ਕੈਲੀਫੋਰਨੀਆ ਸਟੇਟ ਦੀਆਂ ਸਨ ਜਦਕਿ 20 ਫੀਸਦੀ ਅਰਜ਼ੀਆਂ ਟੈਕਸਾਸ ਤੇ ਨਿਊ ਜਰਸੀ ਨਾਲ ਜੁੜੀਆਂ ਸਨ।
P.M Modi ਵਲੋਂ ਜ਼ਿਕਰ ਕਰਦੇ ਹੀ ਇਸ ਨੇਪਾਲੀ ਖਿਡਾਰੀ ਨੂੰ IPL 'ਚ ਮੌਕਾ
NEXT STORY