ਅੰਕਾਰਾ— ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਨੇ ਦੇਸ਼ ਦੀ ਵਿਦੇਸ਼ੀ ਤੇ ਘਰੇਲੂ ਨੀਤੀ 'ਚ ਬਦਲਾਅ ਸੰਬੰਧੀ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦੀ ਮੰਗ 'ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਅਮਰੀਕਾ ਨੂੰ ਸਾਡੇ ਬਾਰੇ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਅਰਧ ਸਰਕਾਰੀ ਪੱਤਰਕਾਰ ਕਮੇਟੀ ਆਈ.ਐੱਮ.ਐੱਨ.ਏ. ਨੇ ਇਹ ਜਾਣਕਾਰੀ ਦਿੱਤੀ। ਆਈ.ਐੱਲ.ਐੱਨ.ਏ. ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ, 'ਈਰਾਨ ਤੇ ਪੂਰੇ ਵਿਸ਼ਵ ਬਾਰੇ ਫੈਸਲਾ ਲੈਣ ਵਾਲੇ ਤੁਸੀਂ ਕੋਣ ਹੁੰਦੇ ਹੋ, ਵਿਸ਼ਵ ਅੱਜ ਆਪਣੇ ਬਾਰੇ ਕੋਈ ਵੀ ਫੈਸਲਾ ਲੈਣ ਲਈ ਅਮਰੀਕੀ ਫੈਸਲੇ ਨੂੰ ਸਵੀਕਾਰ ਨਹੀਂ ਕਰਦਾ ਹੈ ਕਿਉਂਕਿ ਸਾਰੇ ਦੇਸ਼ ਸੁਤੰਤਰ ਹਨ ਤੇ ਉਨ੍ਹਾਂ ਦੀ ਆਪਣੀ ਪ੍ਰਭੁਸੱਤਾ ਹੈ। ਉਹ ਸਮਾਂ ਗਿਆ ਜਦੋਂ ਡਰਾ ਕੇ ਕਿਸੇ ਨੂੰ ਵੀ ਕੁਝ ਵੀ ਕਿਹਾ ਜਾ ਸਕਦਾ ਸੀ। ਆਪਣੇ ਦੇਸ਼ ਦੇ ਲੋਕਾਂ ਦੇ ਸਮਰਥਨ ਨਾਲ ਅਸੀਂ ਆਪਣੇ ਰਸਤੇ ਚੱਲਦੇ ਰਹਾਂਗੇ।'
ਰੇਲਵੇ ਟਿਕਟ ਕੈਂਸਲ ਕਰਨ 'ਤੇ ਪਤਾ ਲੱਗ ਸਕੇਗਾ ਕਦੋਂ ਤਕ ਮਿਲੇਗਾ ਰਿਫੰਡ
NEXT STORY