ਨਿਊਜਰਸੀ— ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਅਮਰੀਕਾ ਦੇ ਇਕ ਦੰਦਾਂ ਦੇ ਡਾਕਟਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਆਲ ਸਿਮਚੀ ਨਾਂ ਦਾ ਦੰਦਾਂ ਦਾ ਡਾਕਟਰ ਆਪਣੇ ਇਕ ਮਰੀਜ ਨੂੰ 'ਜਾਦੂ' ਦਿਖਾ ਰਿਹਾ ਹੈ। ਦੱਸ ਦਈਏ ਕਿ ਇਹ ਮਰੀਜ ਇਕ ਬੱਚਾ ਹੈ ਅਤੇ ਉਹ ਸਿਮਚੀ ਦੇ ਜਾਦੁਈ ਕਰਤਬਾਂ ਨੂੰ ਦੇਖ ਕੇ ਕਾਫੀ ਖੁਸ਼ ਅਤੇ ਹੈਰਾਨ ਨਜ਼ਰ ਆ ਰਿਹਾ ਹੈ।
ਤੁਸੀਂ ਹੁਣ ਇਹ ਸੋਚ ਰਹੇ ਹੋਵੋਗੇ ਕਿ ਡਾਕਟਰ ਸਿਮਚੀ ਨੇ ਇਸ ਬੱਚੇ ਨੂੰ 'ਜਾਦੂ' ਕਿਉਂ ਦਿਖਾਇਆ। ਦਰਅਸਲ ਸਿਮਚੀ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਉਹ ਆਪਣੇ ਮਰੀਜ ਦਾ ਧਿਆਨ ਕਿਸੇ ਹੋਰ ਪਾਸੇ ਲਗਾ ਸਕੇ। ਕਿਉਂਕਿ ਅਕਸਰ ਲੋਕ ਡਾਕਟਰ ਦਾ ਨਾਂ ਸੁਣ ਕੇ ਡਰ ਜਾਂਦੇ ਹਨ। ਨਿਊ ਜਰਸੀ ਦੇ ਰਹਿਣ ਵਾਲੇ ਡਾਕਟਰ ਸਿਮਚੀ ਨੂੰ ਉਨ੍ਹਾਂ ਦੇ ਅਜਿਹੇ ਕਈ ਤਰੀਕਿਆਂ ਦੀ ਵਜ੍ਹਾ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਮਰੀਜ਼ਾਂ ਦਾ ਧਿਆਨ ਕਿਸੇ ਹੋਰ ਪਾਸੇ ਲਗਾ ਦਿੰਦੇ ਹਨ। ਆਪਣੇ ਕੰਮ ਦੌਰਾਨ ਸਿਮਚੀ ਕਦੇ ਗਾਣਾ ਗਾਉਂਦੇ ਹਨ ਅਤੇ ਕਦੇ ਦੂਜੇ ਖਾਸ ਤਰੀਕੇ ਅਪਣਾਉਂਦੇ ਹਨ।
ਪਾਕਿ ਆਮ ਚੋਣਾਂ : 13 ਟਰਾਂਸਜੈਂਡਰ ਹੋਣਗੇ ਮੈਦਾਨ 'ਚ
NEXT STORY