ਜਲੰਧਰ, (ਰਾਜੇਸ਼)— ਬੈਂਕ ਵਿਚ ਨਕਲੀ ਆਈ. ਡੀ. ਪਰੂਫ ਦੇ ਕੇ ਖਾਤਾ ਖੁਲ੍ਹਵਾ ਕੇ ਲੋਕਾਂ ਦੇ ਚੈੱਕ ਆਪਣੇ ਖਾਤੇ ਵਿਚ ਲਗਾਉਣ ਵਾਲੇ ਠੱਗ ਖਿਲਾਫ ਥਾਣਾ 8 ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ਪਰ ਸ਼ਾਤਰ ਠੱਗ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਅਮਨ ਨਗਰ ਵਿਚ ਐੱਸ. ਬੀ. ਆਈ. ਬੈਂਕ ਦੇ ਮੈਨੇਜਰ ਨਰੇਸ਼ ਕੁਮਾਰ ਨੇ ਤਕਰੀਬਨ ਇਕ ਸਾਲ ਪਹਿਲਾਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਬੈਂਕ ਵਿਚ ਇਕ ਰਾਮ ਕਿਸ਼ਨ ਸਵਾਮੀ ਨਾਮਕ ਵਿਅਕਤੀ ਆਇਆ, ਜਿਸ ਨੇ ਆਪਣਾ ਡਰਾਈਵਿੰਗ ਲਾਇਸੈਂਸ, ਰੇਲਵੇ ਵਿਚ ਨੌਕਰੀ ਕਰਨ ਦੇ ਦਸਤਾਵੇਜ਼ ਦਿਖਾ ਕੇ ਬੈਂਕ ਵਿਚ ਇਹ ਕਿਹਾ ਕਿ ਉਹ ਰੇਲਵੇ ਵਿਚ ਨੌਕਰੀ ਕਰਦਾ ਹੈ ਅਤੇ ਉਸਦੀ ਪੋਸਟਿੰਗ ਜਲੰਧਰ ਦੀ ਹੈ, ਜਿਸ 'ਤੇ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕ ਨੇ ਉਸਦਾ ਬਚਤ ਖਾਤਾ ਖੋਲ੍ਹ ਦਿੱਤਾ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਰਾਮ ਕਿਸ਼ਨ ਦੇ ਅਕਾਊਂਟ ਖੁਲ੍ਹਣ ਤੋਂ ਬਾਅਦ ਉਸਨੂੰ ਕਾਨਪੁਰ ਦਾ ਇਕ ਚੈੱਕ ਜੋ ਅੰਜੂ ਦੇ ਨਾਮ ਦੀ ਮਹਿਲਾ ਦਾ ਸੀ। 5 ਲੱਖ ਰੁਪਏ ਦੀ ਰਾਸ਼ੀ ਭਰ ਕੇ ਬੈਂਕ ਵਿਚ ਲਗਾਇਆ, ਜੋ ਪੈਸੇ ਉਸਦੇ ਖਾਤੇ ਵਿਚ ਆਉਂਦੇ ਹੀ ਉਸਨੇ ਸਾਰੇ ਪੈਸੇ ਕੱਢ ਲਏ ਤੇ ਬਾਅਦ ਵਿਚ ਉਸਨੇ ਰੋਹਣ ਨਾਮ ਦੇ ਇਕ ਵਿਅਕਤੀ ਦਾ ਚੈੱਕ 3 ਲੱਖ ਰੁਪਏ ਦਾ ਆਪਣੇ ਖਾਤੇ ਵਿਚ ਲਗਾਇਆ, ਜੋ ਚੈੱਕ 'ਤੇ ਸਾਈਨ ਸਹੀ ਨਾ ਹੋਣ 'ਤੇ ਰੋਹਣ ਨਾਲ ਗੱਲ ਕੀਤੀ ਗਈ ਤਾਂ ਉਸਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਕਿਸੇ ਨੂੰ 3 ਲੱਖ ਦਾ ਚੈੱਕ ਨਹੀਂ ਦਿੱਤਾ, ਜਿਸ 'ਤੇ ਬੈਂਕ ਮੈਨੇਜਰ ਨੇ ਖਾਤਾਧਾਰਕ ਰਾਮ ਕਿਸ਼ਨ ਸਵਾਮੀ ਦੇ ਅਕਾਊਂਟ ਵਿਚ ਦਿੱਤੇ ਮੋਬਾਇਲ ਨੰਬਰ 'ਤੇ ਫੋਨ ਕੀਤਾ ਤਾਂ ਫੋਨ ਬੰਦ ਆਇਆ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਉਕਤ ਖਾਤਾ ਖੋਲ੍ਹਣ ਵਾਲਾ ਕੋਈ ਠੱਗ ਹੈ।
ਬੈਂਕ ਮੈਨੇਜਰ ਨੇ ਉਸਦੇ ਖਾਤੇ ਵਿਚ ਆਏ ਪਹਿਲੇ 5 ਲੱਖ ਰੁਪਏ ਦੀ ਜਾਂਚ ਕਰਵਾਈ ਤਾਂ ਪਤਾ ਚਲਿਆ ਕਿ ਇਹ ਚੈੱਕ ਇਕ ਔਰਤ ਅੰਜੂ ਦਾ ਬੈਂਕ ਤੋਂ ਚੋਰੀ ਹੋਇਆ ਸੀ, ਜਿਸ 'ਤੇ ਉਨ੍ਹਾਂ ਨੇ ਰੇਲਵੇ ਵਿਚ ਜਾ ਕੇ ਰਾਮ ਕਿਸ਼ਨ ਸਵਾਮੀ ਦਾ ਪਤਾ ਕਰਵਾਇਆ ਤਾਂ ਉਥੇ ਪਤਾ ਲੱਗਿਆ ਕਿ ਉਸ ਨਾਮ ਦਾ ਕੋਈ ਵੀ ਵਿਅਕਤੀ ਰੇਲਵੇ ਵਿਚ ਨਹੀਂ ਹੈ, ਜਿਸ ਨੇ ਰੇਲਵੇ ਵਿਚ ਨੌਕਰੀ ਕਰਨ ਦੇ ਦਸਤਾਵੇਜ਼ ਵੀ ਨਕਲੀ ਬਣਾਏ ਸਨ। ਇਸਦੀ ਜਾਂਚ ਐਂਟੀ ਫਰਾਡ ਥਾਣੇ ਦੀ ਪੁਲਸ ਨੇ ਕਰ ਕੇ ਗਲਤ ਦਸਤਾਵੇਜ਼ ਲਗਾ ਕੇ ਅਕਾਊਂਟ ਖੁਲ੍ਹਵਾਉਣ ਵਾਲੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਪੁਲਸ ਰਾਮ ਕਿਸ਼ਨ ਦੀ ਤਲਾਸ਼ ਕਰ ਰਹੀ ਹੈ।
ਪਾਕਿਸਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ
NEXT STORY