ਜ਼ੀਰਾ (ਅਕਾਲੀਆਂਵਾਲਾ) : ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਹਰੇਕ ਹਲਕੇ 'ਚ ਦੋ ਰੋਜ਼ਾ ਕੈਂਪ ਲਗਾਏ ਜਾ ਰਹੇ ਹਨ। ਜ਼ੀਰਾ ਸ਼੍ਰੋਮਣੀ ਕਮੇਟੀ ਹਲਕੇ ਦੇ ਪਿੰਡ ਸਨ੍ਹੇਰ ਅਤੇ ਠੱਠਾ ਸਾਹਿਬ ਦੋ ਕੈਂਪਾਂ ਲਈ ਚੁਣੇ ਗਏ ਹਨ, ਜਿਸ ਤਹਿਤ ਪਿੰਡ ਸਨ੍ਹੇਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਰੰਭ ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ ਵਾਲੇ, ਹਲਕੇ ਦੇ ਸਾਬਕਾ ਵਿਧਾਇਕ ਜਥੇਦਾਰ ਹਰੀ ਸਿੰਘ ਜ਼ੀਰਾ ਦੇ ਸਪੁੱਤਰ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਬੂਹ ਵੱਲੋਂ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਕੈਂਪ 21 ਮਈ ਨੂੰ ਗੁਰਦੁਆਰਾ ਠੱਠਾ ਸਾਹਿਬ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਗੁਰੂ ਰਾਮ ਦਾਸ ਮੈਡੀਕਲ ਹਸਪਤਾਲ ਅੰਮ੍ਰਿਤਸਰ ਦੇ ਮਾਹਿਰ ਡਾਕਟਰ ਸਭ ਰੋਗਾਂ ਦੀ ਜਾਂਚ ਕਰਨਗੇ। ਇਹ ਕੈਂਪ ਬਿਲਕੁਲ ਮੁਫ਼ਤ ਹੋਣਗੇ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਐੱਸ. ਜੀ. ਪੀ. ਸੀ. ਦਾ ਧੰਨਵਾਦ ਕੀਤਾ। ਇਸ ਮੌਕੇਂ ਬੂਹ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਮਾਜ ਭਲਾਈ ਕੰਮਾਂ ਦੇ ਲਈ ਤਿਆਰ ਹੈ। ਇਸ ਦੌਰਾਨ ਕਾਰਜ਼ ਸਿੰਘ ਆਹਲਾ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਬੰਬ, ਗੁਰਪ੍ਰੀਤ ਸਿੰਘ ਮੱਖੂ, ਗੁਰਪ੍ਰੀਤ ਸਿੰਘ ਕਮਾਲਗੜ, ਸ਼ਿਵ ਮਖੂ, ਪਿਆਰਾ ਸਿੰਘ ਢਿੱਲੋ ਸਾਬਕਾ ਪ੍ਰਧਾਨ ਨਗਰ ਕੌਂਸਲ ਆਦਿ ਅਹੁਦੇਦਾਰ ਹਾਜ਼ਰ ਸਨ।
ਕਰੰਸੀ ਦੀ ਸਥਿਤੀ ਸਾਧਾਰਨ, ਸਾਰੇ ਏ.ਟੀ.ਐੱਮ. ਠੀਕ ਚੱਲ ਰਹੇ ਹਨ : ਗਰਗ
NEXT STORY