ਮੁੰਬਈ— ਨੌਕਰੀ ਦੇ ਮੋਰਚੇ 'ਤੇ ਵਿਰੋਧੀ ਧਿਰਾਂ ਦੀ ਆਲੋਚਨਾ ਝੱਲ ਰਹੀ ਮੋਦੀ ਸਰਕਾਰ ਨੇ ਇਕ ਅਹਿਮ ਕਦਮ ਚੁੱਕਣਾ ਸ਼ੁਰੂ ਕੀਤਾ ਹੈ। ਸਰਕਾਰ ਨੇ ਦੂਰਸੰਚਾਰ ਸੈਕਟਰ 'ਚ ਹੋਈ ਛੰਟਨੀ ਦੌਰਾਨ ਨੌਕਰੀ ਖੋਹ ਚੁੱਕੇ ਲੋਕਾਂ ਨੂੰ ਬਦਲਵੀਂ ਨੌਕਰੀ ਦਿਵਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਸਰਕਾਰ ਉਨ੍ਹਾਂ ਨੂੰ ਦੁਬਾਰਾ ਨਿਯੁਕਤ ਕਰਾਉਣ ਲਈ ਵੀ ਕੋਸ਼ਿਸ਼ ਕਰ ਰਹੀ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਇਹ ਜਾਣਕਾਰੀ ਦਿੱਤੀ। ਰਿਲਾਇੰਸ ਜਿਓ ਵੱਲੋਂ ਸ਼ੁਰੂ ਹੋਏ ਟੈਰਿਫ ਵਾਰ ਕਾਰਨ ਦੂਰਸੰਚਾਰ ਕੰਪਨੀਆਂ ਦੀ ਹਾਲਤ ਵਿਗੜੀ ਹੈ, ਜਿਸ ਦੇ ਮੱਦੇਨਜ਼ਰ 90 ਹਜ਼ਾਰ ਤੋਂ ਵਧ ਲੋਕਾਂ ਦੀ ਨੌਕਰੀ ਚਲੀ ਗਈ।
ਸੁੰਦਰਰਾਜਨ ਨੇ ਦੱਸਿਆ ਕਿ ਦੂਰਸੰਚਾਰ ਸੈਕਟਰ 'ਚ ਜਿਨ੍ਹਾਂ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ, ਉਨ੍ਹਾਂ ਨੂੰ ਨੌਕਰੀ ਦਿਵਾਉਣ ਲਈ ਸਰਕਾਰ ਵੱਲੋਂ ਤਿੰਨ ਪੱਧਰਾਂ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਹੇਠਲੇ ਪੱਧਰ 'ਤੇ ਕੰਮ ਕਰ ਰਹੇ ਲੋਕ, ਜੋ ਕਿ ਰਿਟੇਲ ਸਟੋਰਾਂ ਨਾਲ ਜੁੜੇ ਹਨ ਉਨ੍ਹਾਂ ਦੇ ਭਵਿੱਖ ਨੂੰ ਯਕੀਨੀ ਕੀਤਾ ਜਾਵੇਗਾ। ਉੱਥੇ ਹੀ, ਇਕ ਮਕਸਦ ਨਵੀਂ ਨੀਤੀ ਜ਼ਰੀਏ ਇਸ ਸੈਕਟਰ 'ਚ ਸਥਿਰਤਾ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਬਲਿਕ ਵਾਈ-ਫਾਈ ਅਤੇ ਭਾਰਤ ਨੈੱਟ 'ਚ ਵੀ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਰਸੰਚਾਰ ਸਕੱਤਰ ਨੇ ਕਿਹਾ ਕਿ ਛੰਟਨੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਰੁਜ਼ਗਾਰ ਦਿਵਾਉਣ ਲਈ ਸਰਕਾਰ ਦੂਰਸੰਚਾਰ ਸੈਕਟਰ ਸਕਿਲਸ ਕੌਂਸਲ ਨਾਲ ਕੰਮ ਕਰ ਰਹੀ ਹੈ, ਜੋ ਵਰਕਰਾਂ ਨੂੰ ਨਵੀਂ ਥਾਂ 'ਤੇ ਨੌਕਰੀ ਲੱਭਣ 'ਚ ਮਦਦ ਕਰ ਸਕਦੀ ਹੈ। ਇਸ ਦਾ ਮਕਸਦ ਇਹ ਵੀ ਦੇਖਣਾ ਹੈ ਕਿ ਕਿੰਨੇ ਲੋਕਾਂ ਨੂੰ ਫਿਰ ਤੋਂ ਨੌਕਰੀ ਦਿਵਾਈ ਜਾ ਸਕਦੀ ਹੈ। ਉੱਥੇ ਹੀ 5ਜੀ ਸਰਵਿਸ ਸ਼ੁਰੂ ਕਰਨ ਬਾਰੇ ਸੁੰਦਰਰਾਜਨ ਨੇ ਕਿਹਾ ਕਿ ਸਰਕਾਰ ਵੱਲੋਂ ਨਿਯੁਕਤ ਪੈਨਲ ਅਗਲੇ ਮਹੀਨੇ ਰਿਪੋਰਟ ਸੌਂਪੇਗਾ, ਜਿਸ ਦੇ ਬਾਅਦ 5ਜੀ ਦੀ ਅਸਲ ਰੂਪ-ਰੇਖਾ ਤਿਆਰ ਹੋਵੇਗੀ।
IPL 'ਚ ਖੇਡਣ ਨਾਲ ਬਿਹਤਰ ਵਨਡੇ ਖਿਡਾਰੀ ਬਣਨ 'ਚ ਮਿਲੇਗੀ ਮਦਦ : ਮੋਈਨ
NEXT STORY