ਜਲੰਧਰ-ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਆਪਣਾ ਪਹਿਲਾਂ ਐਂਡਰਾਇਡ ਓਰੀਓ (ਗੋ ਐਡੀਸ਼ਨ) ਨਾਲ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜੋ ਕਿ 'ਭਾਰਤ ਗੋ' (Bharat Go) ਨਾਂ ਨਾਲ ਆਉਂਦਾ ਹੈ। ਕੰਪਨੀ ਨੇ ਇਸ ਸਮਾਰਟਫੋਨ ਲਈ ਏਅਰਟੈੱਲ ਨਾਲ ਪਾਰਟਨਰਸ਼ਿਪ ਕੀਤੀ ਹੈ।
ਕੀਮਤ-
ਮਾਈਕ੍ਰੋਮੈਕਸ ਦੇ ਇਸ ਗੋ ਐਂਡੀਸ਼ਨ ਨੂੰ ਬਾਜ਼ਾਰ 'ਚ ਆਪਰੇਟਿੰਗ ਕੀਮਤ (MOP) 4,399 ਰੁਪਏ ਨਾਲ ਪੇਸ਼ ਕੀਤਾ ਗਿਆ ਹੈ ਪਰ ਜੇਕਰ ਏਅਰਟੈੱਲ ਦੇ 'ਮੇਰਾ ਪਹਿਲਾਂ ਸਮਾਰਟਫੋਨ' ਪਹਿਲ ਦੇ ਨਿਯਮਾਂ ਤਹਿਤ ਇਸ ਸਮਾਰਟਫੋਨ ਨੂੰ ਖਰੀਦਿਆਂ ਜਾਵੇ ਤਾਂ 2,000 ਰੁਪਏ ਦਾ ਕੈਸ਼ਬੈਕ ਮਿਲੇਗਾ, ਜਿਸ ਤੋਂ ਬਾਅਦ ਪ੍ਰਭਾਵੀ ਕੀਮਤ 2,399 ਰੁਪਏ ਹੋ ਜਾਵੇਗੀ।
ਫੀਚਰਸ-
ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਫੀਚਰਸ ਬਾਰੇ ਤਾਂ ਡਿਊਲ ਸਿਮ ਸਪੋਰਟਿਡ ਸਮਾਰਟਫੋਨ 'ਚ ਜੀਮੇਲ ਗੋ, ਮੈਪਸ ਗੋ, ਫਾਇਲਜ਼ ਗੋ, ਕ੍ਰੋਮ, ਯੂਟਿਊਬ ਗੋ, ਅਸਿਸਟੈਂਟ ਗੋ, ਪਲੇਅ ਸਟੋਰ ਵਰਗੇ ਐਪਸ ਪਹਿਲਾਂ ਤੋਂ ਹੀ ਪ੍ਰੀਲੋਡਿਡ ਹੁੰਦੇ ਹਨ। ਇਹ ਗੋ ਐਡੀਸ਼ਨ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।ਇਸ ਗੋ ਐਡੀਸ਼ਨ ਆਪਰੇਟਿੰਗ ਸਿਸਟਮ ਨੂੰ ਗੂਗਲ ਨੇ 512 ਐੱਮ. ਬੀ ਤੋਂ ਲੈ ਕੇ 1 ਜੀ. ਬੀ. ਵਾਲੇ ਲੋਅ ਰੈਮ ਵਾਲੇ ਸਮਾਰਟਫੋਨਜ਼ ਲਈ ਬਣਾਇਆ ਗਿਆ ਹੈ। ਇਸ ਦਾ ਮਕਸਦ ਘੱਟ ਮੈਮਰੀ ਵਾਲੇ ਡਿਵਾਈਸਿਜ਼ 'ਚ ਐਂਡਰਾਇਡ 8.0 ਓਰੀਓ ਦਾ ਐਕਸਪੀਰੀਅੰਸ ਦੇਣਾ ਹੈ।
ਇਸ ਤੋਂ ਇਲਾਵਾ ਸਮਾਰਟਫੋਨ 'ਚ ਹੋਰ ਸਪੈਸੀਫਿਕੇਸ਼ਨ ਬਾਰੇ ਗੱਲ ਕਰੀਏ ਤਾਂ ਸਮਾਰਟਫੋਨ 'ਚ 4.5 ਇੰਚ ਐੱਫ. ਡਬਲਿਊ. ਵੀ. ਜੀ. ਏ (FWVGA) ਡਿਸਪਲੇਅ ਨਾਲ 2.5ਡੀ ਕਵਰਡ ਗਲਾਸ ਦਿੱਤਾ ਗਿਆ ਹੈ। ਸਮਾਰਟਫੋਨ 'ਚ 1 ਜੀ. ਬੀ. ਰੈਮ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਮਾਰਟਫੋਨ 'ਚ 5 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਐੱਲ. ਈ. ਡੀ. ਫਲੈਸ਼ ਨਾਲ ਦਿੱਤਾ ਗਿਆ ਹੈ। ਸਮਾਰਟਫੋਨ 'ਚ 2,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ ਅਤੇ ਓ. ਟੀ. ਜੀ (OTG) ਸਪੋਰਟ ਵੀ ਮਿਲੇਗਾ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G, ਵੀ. ਓ. ਐੱਲ. ਟੀ. ਈ (VOLTE), ਵਾਈ-ਫਾਈ , ਬਲੂਟੁੱਥ , ਜੀ. ਪੀ. ਐੱਸ ਅਤੇ ਮਾਈਕ੍ਰੋ ਯੂ. ਐੱਸ. ਬੀ. ਪੋਰਟ ਆਦਿ ਫੀਚਰਸ ਦਿੱਤੇ ਗਏ ਹਨ।
ਗੂਗਲ ਨੇ ਚੋਰੀ ਕੀਤਾ ਲੱਖਾਂ ਆਈਫੋਨ ਯੂਜ਼ਰਸ ਦਾ ਨਿੱਜੀ ਡਾਟਾ
NEXT STORY