ਬਟਾਲਾ, (ਬੇਰੀ) ਅੱਜ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ’ਚ ਮਗਨਰੇਗਾ ਮਜ਼ਦੂਰਾਂ ਵੱਲੋਂ ਬੀ. ਡੀ. ਪੀ. ਓ. ਦਫਤਰ ਬਟਾਲਾ ਅੱਗੇ ਧਰਨਾ ਲਾਇਆ ਗਿਆ। ਇਹ ਧਰਨਾ ਬੀ. ਡੀ. ਪੀ. ਓ. ਦਫਤਰ ਵਲੋਂ ਮਨਰੇਗਾ ਦੇ ਜਾਬ ਕਾਰਡ ਨਾ ਬਣਾਉਣ ਦੇ ਰੋਸ ਵਜੋਂ ਦਿੱਤਾ ਗਿਆ।
®ਧਰਨੇ ਦੌਰਾਨ ਸੰਬੋਧਨ ਕਰਦਿਆਂ ਮਜਦੂਰ ਆਗੂ ਮਨਜੀਤ ਰਾਜ ਬਟਾਲਾ, ਅਸ਼ਵਨੀ ਹੈਪੀ ਅਤੇ ਸੀ. ਪੀ. ਆਈ. (ਐੱਮ) ਦੇ ਜ਼ਿਲਾ ਸਕੱਤਰ ਕਾਮਰੇਡ ਗੁਲਜਾਰ ਸਿੰਘ ਭੁੰਬਲੀ ਨੇ ਕਿਹਾ ਕਿ ਮਨਰੇਗਾ ਕਾਨੂੰਨ ’ਚ ਸਪੱਸ਼ਟ ਤੌਰ ’ਤੇ ਦਰਸਾਇਆ ਗਿਆ ਹੈ ਕਿ ਮਨਰੇਗਾ ਕਾਰਡ ਬਣਾਉਣ ਅਤੇ ਕੰਮ ਦਿਵਾਉਣ ਸੰਬੰਧੀ ਮਜਦੂਰਾਂ ਦੀਆਂ ਜਥੇਬੰਦੀਆਂ ਦਖਲ ਦੇ ਸਕਦੀਆਂ ਹਨ ਤਾਂ ਜੋ ਮਜਦੂਰ ਭਾਰਾਵਾਂ ਨੂੰ ਕੰਮ ਮਿਲ ਸਕੇ।
ਉਕਤ ਆਗੂਆਂ ਨੇ ਕਿਹਾ ਕਿ ਮਨਰੇਗਾ ਅਤੇ ਹੋਰ ਜਨਤਕ ਕੰਮਾਂ ’ਚ ਕਾਨੂੰਨ ਦੀ ਬਜਾਏ ਰਾਜਨੀਤਿਕ ਦਖਲ ਤਹਿਤ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਤਬਦੀਲ ਕੀਤਾ ਜਾਵੇ ਅਤੇ ਮਨਰੇਗਾ ਕਾਨੂੰਨ ਅਨੁਸਾਰ ਹਫਤੇ ਬਾਅਦ ਮਜਦੂਰੀ ਦੀ ਅਦਾਇਗੀ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਟਾਲਾ ਅਤੇ ਹੋਰ ਦਫਤਰਾਂ ’ਚ ਯੂਨੀਅਨ ਆਗੂਆਂ ਅਤੇ ਕੰਮ ਮੰਗਣ ਵਾਲੇ ਮਜਦੂਰਾਂ ਨੂੰ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਸੰਬੰਧਤ ਅਧਿਕਾਰੀਆਂ ਦਾ ਲਗਾਤਾਰ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਤਲਵੰਡੀ ਲਾਲ ਸਿੰਘ ਆਦਿ ਹਾਜ਼ਰ ਸਨ।
ਚੰਡੀਗੜ੍ਹ 'ਤੇ ਆਪਣਾ ਦਾਅਵਾ ਐਵੇਂ ਹੀ ਕਮਜ਼ੋਰ ਨਹੀਂ ਹੋਣ ਦੇਵੇਗਾ ਪੰਜਾਬ
NEXT STORY