ਮੈਕਸੀਕੋ — ਮੈਕਸੀਕੋ ਦੇ ਸਭ ਤੋਂ ਬਜ਼ੁਰਗ ਵਿਅਕਤੀ ਮੈਨੁਅੇਲ ਗਾਰਸੀਆ ਦਾ ਕਹਿਣਾ ਹੈ ਕਿ ਲੰਬੀ ਉਮਰ ਲਈ ਵਿਅਕਤੀ ਨੂੰ ਕਿਸੇ ਨਾ ਕਿਸੇ ਕੰਮ 'ਚ ਰੁਝੇ ਰਹਿਣਾ ਚਾਹੀਦਾ ਹੈ। ਜਨਮ ਸਰਟੀਫਿਕੇਟ ਮੁਤਾਬਕ ਉਨ੍ਹਾਂ ਦੀ ਉਮਰ 121 ਸਾਲ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਦੀਆਂ ਮੁਰਗੀਆਂ ਦੇ ਨਾਲ ਬਿਤਾਉਂਦੇ ਹਨ।
ਮੈਨੂਅੇਲ ਦਾ ਜਨਮ 24 ਸਤੰਬਰ, 1894 ਨੂੰ ਮੈਕਸੀਕੋ ਦੇ ਵੇਰਕਰੂਜ਼ 'ਚ ਹੋਇਆ ਸੀ। ਰਾਸ਼ਟਰੀ ਚੋਣ ਸੰਸਥਾਨ ਤੋਂ ਮਿਲੇ ਪਛਾਣ ਪੱਤਰ 'ਚ ਵੀ ਉਨ੍ਹਾਂ ਦੀ ਇਹੀ ਉਮਰ ਦਰਜ ਹੈ। ਜੇਕਰ ਮੈਨੂਅੇਲ ਦੇ ਦਸਤਾਵੇਜ਼ ਸਹੀ ਸਾਬਤ ਹੋਏ ਤਾਂ ਉਹ ਦੁਨੀਆ ਦੇ ਸਭ ਤੋਂ ਉਮਰਦਰਾਜ ਵਿਅਕਤੀ ਬਣ ਜਾਣਗੇ। ਅਜੇ ਸਭ ਤੋਂ ਜ਼ਿਆਦਾ ਉਮਰਦਰਾਜ ਵਿਅਕਤੀ ਦਾ ਖਿਤਾਬ ਜਾਪਾਨ ਦੇ ਮਾਸਾਜੋ ਨੋਨਾਕਾ ਕੋਲ ਹੈ ਜੋ ਮੈਨੂਅੇਲ ਤੋਂ ਉਮਰ 'ਚ 11 ਸਾਲ ਛੋਟੇ ਹਨ। ਨੋਨਾਕਾ ਦਾ ਜਨਮ 25 ਜੁਲਾਈ, 1905 ਨੂੰ ਹੋਇਆ ਸੀ। ਮੈਨੂਅੇਲ ਲਈ ਉਮਰ ਸਿਰਫ ਇਕ ਨੰਬਰ ਹੈ। ਉਹ ਕਹਿੰਦੇ ਹਨ, 'ਮੈਂ ਖੁਦ ਨੂੰ 80 ਸਾਲ ਦਾ ਮਹਿਸੂਸ ਕਰਦਾ ਹਾਂ ਅਤੇ ਬਹੁਤ ਖੁਸ਼ ਹਾਂ। ਮੈਂ ਪੂਰਾ ਦਿਨ ਬਿਸਤਰ 'ਤੇ ਪੈ ਕੇ ਜਾਂ ਕੁਰਸੀ 'ਤੇ ਬੈਠ ਕੇ ਨਹੀਂ ਬਿਤ ਸਕਦਾ। ਅਜਿਹਾ ਕਰਾਂਗਾ ਤਾਂ ਮੈਂ ਬੀਮਾਰ ਪੈ ਜਾਵਾਂਗਾ।' ਮੈਨੂਅੇਲ ਅਜੇ ਆਪਣੀ 54 ਸਾਲਾਂ ਧੀ ਕੋਲ ਰਹਿੰਦੇ ਹਨ। ਉਨ੍ਹਾਂ ਦੇ 5 ਬੱਚੇ ਅਤੇ 15 ਪੋਤੇ-ਪੋਤੀਆਂ ਹਨ। ਉਨ੍ਹਾਂ ਨੇ 45 ਸਾਲ ਦੀ ਉਮਰ 'ਚ ਵਿਆਹ ਕਰਾਇਆ ਸੀ। ਉਨ੍ਹਾਂ ਦੀ ਪਤਨੀ ਦੀ 8 ਸਾਲ ਪਹਿਲਾਂ ਮੌਤ ਹੋ ਗਈ ਸੀ।
ਸੰਤ ਢੱਡਰੀਆਂ ਵਾਲੇ ਦੇ ਕੇਸ ਦੀ ਸੁਣਵਾਈ 7 ਜੂਨ ਤਕ ਟਲੀ
NEXT STORY