ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਦੇਸ਼ ਦੇ 10 ਸੂਬਿਆਂ ਦੇ ਨਕਸਲ ਪ੍ਰਭਾਵਿਤ 96 ਜ਼ਿਲਿਆਂ ਵਿਚ 7330 ਕਰੋੜ ਰੁਪਏ ਦੀ ਲਾਗਤ ਨਾਲ 4072 ਟੈਲੀਕਾਮ ਟਾਵਰ ਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਇਥੇ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਮੰਤਵ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਪਿਛੋਂ ਕੇਂਦਰੀ ਸੂਚਨਾ ਟੈਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਹਿ ਮੰਤਰਾਲਾ ਵਲੋਂ ਪਛਾਣੀਆਂ ਗਈਆਂ ਥਾਵਾਂ 'ਤੇ ਇਹ ਟਾਵਰ ਲਾਏ ਜਾਣਗੇ। ਇਹ ਟਾਵਰ ਆਂਧਰਾ ਪ੍ਰਦੇਸ਼ ਦੇ 8, ਬਿਹਾਰ ਦੇ 8, ਛੱਤੀਸਗੜ੍ਹ ਦੇ 16, ਝਾਰਖੰਡ ਦੇ 21, ਓਡਿਸ਼ਾ ਦੇ 18, ਤੇਲੰਗਾਨਾ ਦੇ 14, ਪੱਛਮੀ ਬੰਗਾਲ ਦੇ 5 ਅਤੇ ਮਹਾਰਾਸ਼ਟਰ ਦੇ 2 ਜ਼ਿਲਿਆਂ 'ਚ ਲਾਏ ਜਾਣਗੇ।
ਭਾਰਤ-ਤੁਰਕੀ 'ਚ ਸਮਝੌਤੇ ਨੂੰ ਪ੍ਰਵਾਨਗੀ: ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਪੋਸਤ ਦਾਣੇ ਦੇ ਕਾਰੋਬਾਰ ਨੂੰ ਲੈ ਕੇ ਭਾਰਤ ਅਤੇ ਤੁਰਕੀ ਦਰਮਿਆਨ ਸਮਝੌਤੇ ਨੂੰ ਵੀ ਆਪਣੀ ਪ੍ਰਵਾਨਗੀ ਪ੍ਰਦਾਨ ਕੀਤੀ ਹੈ। ਇਸ ਸਮਝੌਤੇ ਅਧੀਨ ਤੁਰਕੀ ਅਨਾਜ ਬੋਰਡ ਪੋਸਤ ਦਾਣਾ ਲਈ ਤੁਰਕੀ ਤੋਂ ਭਾਰਤ ਨੂੰ ਹੋਣ ਵਾਲੀ ਬਰਾਮਦ ਨੂੰ ਰੈਗੂਲਰ ਕਰਨ ਲਈ ਆਨਲਾਈਨ ਪ੍ਰਬੰਧ ਕਰੇਗਾ।
ਕਿਸ਼ਤ ਦੀ ਅਦਾਇਗੀ ਨਾ ਕਰਨ 'ਤੇ ਜੁਰਮਾਨਾ ਮੁਆਫ : ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਵਿਸ਼ਾਖਾਪਟਨਮ ਬੰਦਰਗਾਹ ਟਰੱਸਟ ਅਤੇ ਪਾਰਾਦੀਪ ਬੰਦਰਗਾਹ ਟਰੱਸਟ 'ਤੇ ਸਰਕਾਰੀ ਕਰਜ਼ੇ ਦੀ ਕਿਸ਼ਤ ਸਮੇਂ ਸਿਰ ਅਦਾ ਨਾ ਕਰਨ ਲਈ ਕੀਤਾ ਗਿਆ ਜੁਰਮਾਨਾ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਇਹ ਜੁਰਮਾਨਾ 250 ਕਰੋੜ 89 ਲੱਖ ਰੁਪਏ ਹੈ।
ਇਸ ਖਤਰਨਾਕ ਵਾਇਰਸ ਨੇ 5 ਲੱਖ ਲੋਕਾਂ ਨੂੰ ਬਣਾਇਆ ਨਿਸ਼ਾਨਾ
NEXT STORY