ਚੰਡੀਗੜ੍ਹ(ਪਾਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਚੰਡੀਗੜ੍ਹ ਚੈਪਟਰ ਨੇ ਅੱਜ ਨਿਪਾਹ ਵਾਇਰਸ ਫੈਲਣ ਸਬੰਧੀ ਇਕ ਐਡਵਾਈਜ਼ਰੀ (ਸਲਾਹ) ਜਾਰੀ ਕੀਤੀ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸਨੇ ਕੇਰਲ ਦੇ ਕੁਝ ਜ਼ਿਲਿਆਂ ਵਿਚ 11 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ । ਆਈ. ਐੱਮ. ਏ. ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਡਾ. ਨੀਰਜ ਕੁਮਾਰ ਮੁਤਾਬਕ ਮੀਡੀਆ ਤੇ ਸੋਸ਼ਲ ਮੀਡੀਆ ਵਿਚ ਇਸ ਬਾਰੇ ਕਾਫ਼ੀ ਜ਼ਿਆਦਾ ਕਵਰੇਜ ਆ ਰਹੀ ਹੈ ਪਰ ਇਸ ਕਾਰਨ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਇਸ ਬਾਰੇ ਬਹੁਤ ਸਾਰੀ ਜਾਣਕਾਰੀ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ ਤੇ ਇਹ ਜ਼ਿਆਦਾ ਤੱਥਾਂ 'ਤੇ ਆਧਾਰਿਤ ਨਹੀਂ ਹੈ ।ਉਨ੍ਹਾਂ ਦੱਸਿਆ ਕਿ ਨਿਪਾਹ ਵਾਇਰਸ ਆਮ ਤੌਰ 'ਤੇ ਫਲ ਖਾਣ ਵਾਲੇ ਚਮਗਿੱਦੜ ਰਾਹੀਂ ਫੈਲਦਾ ਹੈ, ਜੋ ਘਰੇਲੂ ਜਾਨਵਰਾਂ ਜਿਵੇਂ ਸੂਰ ਤੇ ਘੋੜਿਆਂ ਆਦਿ 'ਤੇ ਅਸਰ ਕਰਦਾ ਹੈ । ਮਨੁੱਖ ਅਜਿਹੇ ਜਾਨਵਰਾਂ ਦੇ ਨੇੜੇ ਜਾਣ 'ਤੇ ਇਸ ਵਾਇਰਸ ਦੀ ਲਪੇਟ 'ਚ ਆ ਸਕਦਾ ਹੈ। ਇਨਫੈਕਟਡ ਚਮਗਿੱਦੜ ਵਲੋਂ ਖਾਧੇ ਜਾਣ ਵਾਲੇ ਫਲ ਖਾਣ ਨਾਲ ਇਨਫੈਕਸ਼ਨ ਵੀ ਹੋ ਸਕਦੀ ਹੈ। ਧੌਣ 'ਚ ਅਕੜਾਅ ਤੇ ਫੋਟੋਫੋਬੀਆ ਹੋ ਸਕਦਾ ਹੈ । ਇਹ ਰੋਗ ਤੇਜ਼ੀ ਨਾਲ ਫੈਲਦਾ ਹੈ ਤੇ ਪੰਜ ਤੋਂ ਸੱਤ ਦਿਨਾਂ ਦੇ ਅੰਦਰ ਮਰੀਜ਼ ਨੂੰ ਕੋਮਾ ਵੱਲ ਲੈ ਜਾਂਦਾ ਹੈ ।
ਸਾਵਧਾਨੀਆਂ
1. ਘਬਰਾਓ ਨਾ, ਹੁਣ ਤਕ ਰੋਗ ਕੇਰਲ ਦੇ ਕੁਝ ਜ਼ਿਲਿਆਂ ਵਿਚ ਹੀ ਫੈਲਿਆ ਹੋਇਆ ਹੈ ।
2. ਫਲਾਂ ਦੇ ਦਰੱਖਤਾਂ 'ਤੇ ਚੜ੍ਹਨ ਤੇ ਫਲਾਂ ਨੂੰ ਤੋੜਨ ਤੋਂ ਬਚੋ ।
3. ਜ਼ਮੀਨ ਤੋਂ ਅੱਧੇ ਖਾਧੇ ਹੋਏ ਫਲ ਲੈਣ ਤੋਂ ਬਚੋ।
4. ਫਲ ਚੰਗੀ ਤਰ੍ਹਾਂ ਧੋ ਕੇ ਖਾਓ ਤੇ ਖਾਣ ਤੋਂ ਪਹਿਲਾਂ ਛਿੱਲ ਉਤਾਰ ਲੈਣੀ ਚਾਹੀਦੀ ਹੈ ।
5. ਸੂਰਾਂ ਤੇ ਸੂਰ ਦੇ ਕੱਚੇ ਮਾਸ ਦੇ ਸੰਪਰਕ ਤੋਂ ਬਚੋ ।
6. ਉਪਰੋਕਤ ਲੱਛਣਾਂ ਵਿਚੋਂ ਕੋਈ ਵੀ ਹੈ ਤਾਂ ਡਾਕਟਰ ਨੂੰ ਰਿਪੋਰਟ ਕਰੋ ।
7. ਕੇਰਲ ਦੇ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਤੋਂ ਬਚੋ ।
ਬੇਟੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ 20 ਸਾਲਾਂ ਦੀ ਕੈਦ
NEXT STORY