ਨਵੀਂ ਦਿੱਲੀ (ਬਿਊਰੋ)— ਬਾਬੀ ਯਾਦਵ ਦੀ ਖਤਨਰਾਕ ਗੇਂਦਬਾਜ਼ੀ (34 ਦੌੜਾਂ 'ਤੇ ਤਿੰਨ ਵਿਕਟ) ਅਤੇ ਹਿਤੇਨ ਦਲਾਲ ਦੀ ਧਮਾਕੇਦਾਰ ਬੱਲੇਬਾਜ਼ 82 ਦੌੜਾਂ (65 ਗੇਂਦਾਂ, ਚਾਰ ਛੱਕੇ, ਪੰਜ ਚੌਕੇ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਓ.ਐੱਨ.ਜੀ.ਸੀ. ਨੇ ਅੱਜ ਇੱਥੇ ਦੇਨਾ ਬੈਂਕ ਨੂੰ ਚਾਰ ਵਿਕਟਾਂ ਨਾਲ ਹਰਾ ਕੇ 28ਵੇਂ ਅਖਿਲ ਭਾਰਤੀ ਓਮਨਾਥ ਸੂਦ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤਿਆ ।
ਦੇਨਾ ਬੈਂਕ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 40 ਓਵਰਾਂ 'ਚ ਅੱਠ ਵਿਕਟ 'ਤੇ 189 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਓ.ਐੱਨ.ਜੀ.ਸੀ. ਨੇ 30.4 ਓਵਰ 'ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕੀਤਾ। ਇੱਥੇ ਜਾਰੀ ਬਿਆਨ ਦੇ ਮੁਤਾਬਕ ਜੇਤੂ ਟੀਮ ਨੂੰ ਟਰਾਫੀ ਤੋਂ ਇਲਾਵਾ 1,25,000 ਰੁਪਏ ਜਦਕਿ ਉਪ ਜੇਤੂ ਟੀਮ ਨੂੰ ਟਰਾਫੀ ਅਤੇ 75 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ।
ਚੋਰੀ ਦੇ 4 ਮੋਟਸਾਈਕਲਾਂ ਸਮੇਤ ਦੋ ਸਕੇ ਭਰਾ ਗ੍ਰਿਫਤਾਰ
NEXT STORY