ਲੀਡਸ : ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਡਰਾਅ 'ਤੇ ਖਤਮ ਕਰਨ 'ਤੇ ਮਾਣ ਹੋ ਰਿਹਾ ਹੈ। ਸਰਫਰਾਜ਼ ਨੇ ਕਿਹਾ ਕਿ ਹੈਡਿੰਗਲੇ 'ਚ ਪਾਰੀ ਦੇ ਅੰਤਰ ਤੋਂ ਮਿਲੀ ਹਾਰ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਟੀਮ 'ਤੇ ਮਾਣ ਹੋ ਰਿਹਾ ਹੈ ਹਾਲਾਂਕਿ ਉਹ ਇੰਗਲੈਂਡ 'ਚ ਟੈਸਟ ਉਹ ਇੰਗਲੈਂਡ 'ਚ ਟੈਸਟ ਸੀਰੀਜ਼ ਜਿੱਤਣ ਦੇ ਮੌਕੇ ਤੋਂ ਖੁੰਝ ਗਏ। ਦੋ ਮੈਚਾਂ ਦੀ ਇਹ ਸੀਰੀਜ਼ 1-1 ਨਾਲ ਡਰਾਅ ਰਹੀ। ਪਹਿਲਾ ਟੈਸਟ ਪਾਕਿਸਤਾਨ ਨੇ ਨੌ ਵਿਕਟਾਂ ਨਾਲ ਜਿੱਤਿਆ ਸੀ।
ਪਾਕਿਸਤਾਨ ਨੇ 1996 ਦੇ ਬਾਅਦ ਤੋਂ ਇੰਗਲੈਂਡ 'ਚ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਸਰਫਰਾਜ਼ ਨੇ ਪੱਤਰਕਾਰਾਂ ਨੂੰ ਕਿਹਾ ਜਦੋਂ ਅਸੀਂ ਆਏ ਸੀ ਤਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਅਸੀਂ ਇਕ ਮੈਚ ਵੀ ਜਿੱਤ ਸਕਾਂਗੇ। ਅਸੀਂ ਲਾਰਡਸ 'ਚ ਸ਼ਾਨਦਾਰ ਖੇਡ ਦਿਖਾਇਆ। ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਫੀਲਡਿੰਗ ਸਭ ਕੁਝ ਪਰਫੈਕਟ ਸੀ। ਉਨ੍ਹਾਂ ਕਿਹਾ, ਸਾਡੇ ਕੋਲ ਸੀਰੀਜ਼ ਜਿੱਤਣ ਦਾ ਮੌਕਾ ਸੀ ਪਰ ਅਸੀਂ ਚੰਗਾ ਨਹੀਂ ਖੇਡ ਸਕੇ। ਇਸਦੇ ਬਾਵਜੂਦ ਮੈਨੂੰ ਆਪਣੀ ਨੌਜਵਾਨ ਟੀਮ 'ਤੇ ਮਾਣ ਹੈ। ਅੱਬਾਸ, ਸ਼ਾਦਾਬ, ਫਹੀਮ ਅਸ਼ਰਫ ਸਾਰਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮੈਨੂੰ ਸੀਰੀਜ਼ 1-1 ਨਾਲ ਡਰਾਅ ਰਹਿਣ ਦਾ ਕੋਈ ਦੁੱਖ ਨਹੀਂ ਹੈ।
ਦੁਬਈ 'ਚ ਫਸੇ ਪੰਜਾਬੀ ਨੌਜਵਾਨ, ਵੀਡੀਓ 'ਚ ਦੱਸੀ ਦਾਸਤਾਨ
NEXT STORY