ਨਾਭਾ (ਪੁਰੀ)-ਬੀਤੀ ਰਾਤ ਕਾਲਜ ਗਰਾਊਂਡ ਵਾਲੀ ਸੜਕ 'ਤੇ ਪਟਿਆਲਾ ਗੇਟ ਦੇ ਬਿਲਕੁਲ ਨਜ਼ਦੀਕ ਰਾਤ ਕਰੀਬ 10.30 ਵਜੇ ਮੇਨ ਸੜਕ 'ਤੇ ਲੰਘ ਰਹੀ ਕਾਰ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਖੋਹਣ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਬੜੀ ਫੁਰਤੀ ਨਾਲ ਕਾਰ ਭਜਾ ਕੇ ਲੈ ਗਿਆ। ਪਟਿਆਲਾ ਨਿਵਾਸੀ ਕਾਰ ਚਾਲਕ ਨਾਭਾ ਵਿਖੇ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਆਇਆ ਸੀ। ਅੱਜ ਉਕਤ ਕਾਰ ਚਾਲਕ ਨੇ ਕਾਲਜ ਰੋਡ 'ਤੇ ਸਥਿਤ ਕਈ ਦੁਕਾਨਦਾਰਾਂ ਦੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਹਨੇਰਾ ਹੋਣ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਕਾਲਜ ਰੋਡ 'ਤੇ ਪਿਛਲੇ ਇਕ ਮਹੀਨੇ ਵਿਚ ਲੁੱਟ ਖੋਹ ਦੀ ਇਹ ਤੀਜੀ ਘਟਨਾ ਹੈ। ਇਨ੍ਹਾਂ ਸਾਰਿਆਂ ਮਾਮਲਿਆਂ ਵਿਚ ਨਾਭਾ ਪੁਲਸ ਦੇ ਹੱਥ ਅਜੇ ਤੱਕ ਕੋਈ ਸੁਰਾਗ ਨਹੀ ਲੱਗਾ। ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਕੀ ਕਹਿੰਦੇ ਹਨ ਆਈ. ਜੀ. ਜ਼ੋਨ ਪਟਿਆਲਾ : ਜਦੋਂ ਇਸ ਸਬੰਧ ਵਿਚ ਆਈ. ਜੀ. ਜ਼ੋਨ ਪਟਿਆਲਾ ਸ. ਅਮਰਦੀਪ ਸਿੰਘ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਐੱਸ. ਐੱਸ. ਪੀ. ਪਟਿਆਲਾ ਡਾ. ਭੂਪਤੀ ਨਾਲ ਗੱਲ ਕਰ ਕੇ ਨਾਭਾ ਵਿਚ ਪੁਲਸ ਗਸ਼ਤ ਵਧਾਉਣ ਦੇ ਆਦੇਸ਼ ਦੇਣਗੇ। ਉਨ੍ਹਾਂ ਮੰਨਿਆ ਕਿ ਜਨਤਾ ਦੀ ਸੁਰੱਖਿਆ ਅਤਿ ਜ਼ਰੂਰੀ ਹੈ।
ਇਨ੍ਹਾਂ ਤਰੀਕਿਆਂ ਨਾਲ ਕੋਈ ਵੀ ਨਵੀਂ ਫਿਲਮ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁੱਲ ਮੁਫਤ
NEXT STORY