ਗੋਨਿਆਣਾ(ਗੋਰਾ ਲਾਲ)-ਪਿੰਡ ਅਬਲੂ ਵਿਖੇ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਬਲੂ ਦਾ ਕਿਸਾਨ ਮੱਘਰ ਸਿੰਘ ਪੁੱਤਰ ਭੌਰਾ ਸਿੰਘ ਜੋ ਕਿ ਆਪਣੀ 4 ਏਕੜ ਜ਼ਮੀਨ 'ਚ ਖੇਤੀ ਕਰਦਾ ਸੀ ਤੇ ਉਸ ਸਿਰ ਕਿਸਾਨ ਵਿਕਾਸ ਬੈਂਕ ਦਾ ਤਕਰੀਬਨ 10 ਲੱਖ ਰੁਪਏ ਦਾ ਕਰਜ਼ਾ ਸੀ। ਮੱਘਰ ਸਿੰਘ ਕਰਜ਼ਾ ਮੋੜਨ ਤੋਂ ਅਸਮਰਥ ਸੀ ਤੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਸਿਰ ਚੜ੍ਹੇ ਕਰਜ਼ੇ ਨੂੰ ਨਾ ਸਹਾਰਦਿਆਂ ਮੱਘਰ ਸਿੰਘ ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ਲਈ, ਜਦੋਂ ਇਸ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੁੱਢਲੀ ਸਹਾਇਤਾ ਲਈ ਬਠਿੰਡਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਉਕਤ ਕਿਸਾਨ ਦੀ ਮੌਤ ਹੋ ਗਈ। ਪੁਲਸ ਵਲੋਂ ਕਿਸਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਵਿਆਹੁਤਾ ਨੇ ਨਹਿਰ 'ਚ ਛਾਲ ਮਾਰੀ
NEXT STORY