Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 11, 2026

    10:51:13 PM

  • lpg gas tanker pass hormuz strait

    ਭਾਰਤ ਲਈ ਵੱਡੀ ਰਾਹਤ! 20,412 ਮੀਟ੍ਰਿਕ ਟਨ LPG ਲੈ...

  • ipl 2026 csk vs dc sanju samson s storm on the chennai field

    IPL 2026 CSK vs DC : ਚੇਨਈ ਦੇ ਮੈਦਾਨ 'ਚ ਸੰਜੂ...

  • bollywood singer heart attack

    ਵੱਡੀ ਖ਼ਬਰ : ਮਸ਼ਹੂਰ ਬਾਲੀਵੁੱਡ ਸਿੰਗਰ ਨੂੰ ਪਿਆ ਦਿਲ...

  • iran pakistan talks lebanon ceasefire us vp visiting islamabad

    ਈਰਾਨ-US ਗੱਲਬਾਤ ਦਾ ਪਹਿਲਾ ਦੌਰ ਖਤਮ, 47 ਸਾਲ ਬਾਅਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Latest News News
  • ਅੰਤਰ-ਵਿਰੋਧਾਂ 'ਚ ਘਿਰੀ ਹਿਮਾਚਲ ਪ੍ਰਦੇਸ਼ ਦੀ ਸਰਕਾਰ

LATEST News Punjabi(Latest News)

ਅੰਤਰ-ਵਿਰੋਧਾਂ 'ਚ ਘਿਰੀ ਹਿਮਾਚਲ ਪ੍ਰਦੇਸ਼ ਦੀ ਸਰਕਾਰ

  • Updated: 31 May, 2018 01:51 AM
Latest News
the government of himachal pradesh surrounded by inter conflict
  • Share
    • Facebook
    • Tumblr
    • Linkedin
    • Twitter
  • Comment

ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਿਆਂ 5 ਮਹੀਨੇ ਹੋ ਗਏ ਹਨ। ਹਾਲਾਂਕਿ ਇਹ ਮਿਆਦ ਕਿਸੇ ਵੀ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਲਈ ਬਹੁਤ ਥੋੜ੍ਹੀ ਹੈ ਪਰ ਕਹਾਵਤ ਵੀ ਹੈ ਕਿ 'ਚੌਬਾਰੇ ਦੇ ਭਾਗ ਡਿਓੜੀ ਤੋਂ ਨਜ਼ਰ ਆ ਜਾਂਦੇ ਹਨ'। 
ਇਨ੍ਹਾਂ 5 ਮਹੀਨਿਆਂ 'ਚ ਭਾਜਪਾ ਸਰਕਾਰ ਆਪਣੇ ਹੀ ਅੰਤਰ-ਵਿਰੋਧਾਂ 'ਚ ਘਿਰੀ ਤਾਂ ਨਜ਼ਰ ਆ ਹੀ ਰਹੀ ਹੈ, ਨਾਲ ਹੀ ਕਾਨੂੰਨ-ਵਿਵਸਥਾ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਰਗੇ ਮੋਰਚੇ 'ਤੇ ਪੂਰੀ ਤਰ੍ਹਾਂ ਅਸਫਲ ਹੁੰਦੀ ਵੀ ਦਿਖਾਈ ਦੇ ਰਹੀ ਹੈ। 
ਇਕ ਮਜ਼ਬੂਤ ਫਤਵੇ ਨਾਲ ਸੱਤਾ 'ਚ ਆਈ ਸਰਕਾਰ ਤੋਂ ਸੂਬੇ ਦੇ ਲੋਕਾਂ ਨੇ ਜੋ ਉਮੀਦਾਂ ਲਾਈਆਂ ਹੋਈਆਂ ਹਨ, ਉਨ੍ਹਾਂ ਨੂੰ ਅਜੇ ਤਕ ਬੂਰ ਨਹੀਂ ਪੈ ਸਕਿਆ ਹੈ। ਕਤਲ ਅਤੇ ਬਲਾਤਕਾਰ ਦੀਆਂ ਦਰਜਨਾਂ ਘਟਨਾਵਾਂ ਨੇ ਸੂਬੇ ਅਤੇ ਸਰਕਾਰ ਦਾ ਅਕਸ ਖਰਾਬ ਕੀਤਾ ਹੀ ਹੈ, ਰਾਜਧਾਨੀ ਸ਼ਿਮਲਾ ਸਮੇਤ ਪੂਰੇ ਸੂਬੇ 'ਚ ਪਾਣੀ ਨੂੰ ਲੈ ਕੇ ਲੋਕਾਂ 'ਚ ਮਚੀ ਹਾਹਾਕਾਰ ਨੇ ਵੀ ਸਰਕਾਰ ਦੀ ਨੀਂਦ ਉਡਾਈ ਹੋਈ ਹੈ।
ਲੋਕ ਖਾਲੀ ਬਾਲਟੀਆਂ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਮੁਲਾਜ਼ਮਾਂ ਨਾਲ ਉਲਝ ਰਹੇ ਹਨ। ਪੀਣ ਵਾਲੇ ਪਾਣੀ ਦਾ ਇੰਨਾ ਭਿਆਨਕ ਸੰਕਟ ਸੂਬੇ 'ਚ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ ਅਤੇ ਇਸ ਦਾ ਅਸਰ ਸੈਰ-ਸਪਾਟਾ ਸੀਜ਼ਨ 'ਚ ਹੋਟਲ ਉਦਯੋਗ 'ਤੇ ਵੀ ਪੈ ਰਿਹਾ ਹੈ।
ਮੈਦਾਨੀ ਇਲਾਕਿਆਂ 'ਚ ਪੈ ਰਹੀ ਤੇਜ਼ ਗਰਮੀ ਤੋਂ ਕੁਝ ਰਾਹਤ ਪਾਉਣ ਲਈ ਰਾਜਧਾਨੀ ਸ਼ਿਮਲਾ ਸਮੇਤ ਹਿਮਾਚਲ ਦੀਆਂ ਹੋਰ ਸੈਲਾਨੀ ਥਾਵਾਂ 'ਤੇ ਆਏ ਟੂਰਿਸਟ ਵੀ ਪਾਣੀ ਦੀ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ। ਕਈ ਟੂਰਿਸਟਾਂ ਵੱਲੋਂ ਆਪਣੀ ਬੁਕਿੰਗ ਰੱਦ ਕਰਵਾਉਣ ਨਾਲ ਸੈਰ-ਸਪਾਟਾ ਕਾਰੋਬਾਰ 'ਤੇ ਬੁਰਾ ਅਸਰ ਪੈਂਦਾ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਸੂਬੇ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਦਾਅਵਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। 
ਇਕ ਪਾਸੇ ਪੀਣ ਵਾਲੇ ਪਾਣੀ ਦਾ ਸੰਕਟ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਸੂਬੇ ਦੀ ਅਥਾਹ ਵਣ ਜਾਇਦਾਦ ਅੱਗ ਲੱਗਣ ਨਾਲ ਸੜ ਜਾਣ ਕਰਕੇ ਚੌਗਿਰਦੇ ਲਈ ਵੀ ਗੰਭੀਰ ਚੁਣੌਤੀ ਪੈਦਾ ਹੋ ਗਈ ਹੈ। ਇਸ ਅੱਗ ਨੇ ਜੰਗਲੀ ਜੀਵਾਂ ਦੀਆਂ ਕਈ ਪ੍ਰਜਾਤੀਆਂ ਨੂੰ ਜਾਂ ਤਾਂ ਨਿਗਲ ਲਿਆ ਹੈ ਜਾਂ ਫਿਰ ਉਨ੍ਹਾਂ ਦੀ ਹੋਂਦ ਨੂੰ ਸੰਕਟ 'ਚ ਪਾ ਦਿੱਤਾ ਹੈ। ਸੂਬੇ 'ਚ ਪਹਿਲੀ ਵਾਰ ਜੰਗਲਾਂ 'ਚ ਇੰਨੇ ਵੱਡੇ ਪੱਧਰ 'ਤੇ ਲੱਗੀ ਅੱਗ ਅੱਗੇ ਪੂਰਾ ਤੰਤਰ ਲਾਚਾਰ ਨਜ਼ਰ ਆ ਰਿਹਾ ਹੈ। 
ਸਰਕਾਰ ਬਾਰੇ ਇਹ ਸੰਦੇਸ਼ ਜਾ ਰਿਹਾ ਹੈ ਕਿ ਸੱਪ ਨਿਕਲ ਜਾਣ ਤੋਂ ਬਾਅਦ ਲਕੀਰ ਕੁੱਟਣ ਦੀ ਕਵਾਇਦ ਸ਼ੁਰੂ ਹੁੰਦੀ ਹੈ। ਪਹਿਲਾਂ ਸਥਿਤੀ ਕਾਬੂ 'ਚ ਆਉਣ ਦੇ ਬਿਆਨ ਆਉਂਦੇ ਹਨ ਤੇ ਫਿਰ ਸਰਕਾਰ ਦੇ ਮੰਤਰੀਆਂ ਵੱਲੋਂ ਸਪੱਸ਼ਟੀਕਰਨਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਭਾਂਡਾ ਵਿਰੋਧੀ ਧਿਰ ਦੇ ਸਿਰ ਭੰਨ ਦਿੱਤਾ ਜਾਂਦਾ ਹੈ। ਜਦੋਂ ਸੋਸ਼ਲ ਮੀਡੀਆ 'ਤੇ ਸਰਕਾਰ ਦੀ ਆਲੋਚਨਾ ਹੁੰਦੀ ਹੈ ਤਾਂ ਕੁਝ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਜਾਂਦੇ ਹਨ। ਸਮੱਸਿਆਵਾਂ ਨਾਲ ਨਜਿੱਠਣ ਜਾਂ ਉਨ੍ਹਾਂ ਨੂੰ ਦੂਰ ਕਰਨ ਦੀ ਜੋ ਇੱਛਾ-ਸ਼ਕਤੀ ਸਰਕਾਰ ਨੂੰ ਦਿਖਾਉਣੀ ਚਾਹੀਦੀ ਸੀ, ਉਹ ਅਜੇ ਤਕ ਕਿਤੇ ਦਿਖਾਈ ਨਹੀਂ ਦਿੱਤੀ। 
ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਇਕੱਠੇ ਦੋ ਮੋਰਚਿਆਂ 'ਤੇ ਜੂਝਣਾ ਪੈ ਰਿਹਾ ਹੈ। ਇਕ ਪਾਸੇ ਮਜ਼ਬੂਤ ਤੇ ਚੌਕਸ ਵਿਰੋਧੀ ਧਿਰ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਦੀ ਅੰਦਰੂਨੀ ਸਿਆਸਤ ਦੇ ਅੰਤਰ-ਵਿਰੋਧਾਂ ਨੇ ਵੀ ਮੁੱਖ ਮੰਤਰੀ ਨੂੰ ਪ੍ਰੇਸ਼ਾਨੀ 'ਚ ਪਾਇਆ ਹੋਇਆ ਹੈ। ਸੂਬੇ 'ਚ ਭਾਜਪਾ ਅੰਦਰ ਇਕ ਵਰਗ ਅਜਿਹਾ ਵੀ ਹੈ, ਜੋ ਇਹ ਨਹੀਂ ਚਾਹੁੰਦਾ ਕਿ ਠਾਕੁਰ ਸੂਬੇ ਦੀ ਭਾਜਪਾ ਸਿਆਸਤ ਦੇ ਨਾਲ-ਨਾਲ ਸਰਕਾਰ 'ਚ ਵੀ ਆਪਣੀ ਪਕੜ ਮਜ਼ਬੂਤ ਬਣਾਉਣ। ਸੂਬੇ ਦੀ ਸਿਆਸਤ 'ਚ ਠਾਕੁਰ ਦੇ ਉਭਾਰ ਨੂੰ ਭਾਜਪਾ ਦੇ ਹੀ ਕੁਝ ਖਾਹਿਸ਼ੀ ਨੇਤਾ ਆਪਣੇ ਸਿਆਸੀ ਭਵਿੱਖ ਲਈ ਖਤਰਾ ਮੰਨ ਰਹੇ ਹਨ। ਇਹੋ ਵਜ੍ਹਾ ਹੈ ਕਿ ਮੁੱਖ ਮੰਤਰੀ ਦੀਆਂ ਵਧਦੀਆਂ ਮੁਸ਼ਕਿਲਾਂ ਦਰਮਿਆਨ ਅਜਿਹੇ ਲੋਕਾਂ ਦੇ ਚਿਹਰੇ ਦੀ ਮੁਸਕਾਨ ਕੁਝ ਵੱਖਰੀ ਹੀ ਕਹਾਣੀ ਬਿਆਨ ਕਰਦੀ ਹੈ। 
ਮੁੱਖ ਮੰਤਰੀ ਜੈਰਾਮ ਠਾਕੁਰ ਇਕ ਕੁਸ਼ਲ ਪ੍ਰਸ਼ਾਸਕ ਅਤੇ ਕੜਕ ਨੇਤਾ ਵਾਲਾ ਅਕਸ ਬੇਸ਼ੱਕ ਅਜੇ ਸੂਬੇ ਦੇ ਲੋਕਾਂ ਸਾਹਮਣੇ ਪੇਸ਼ ਨਾ ਕਰ ਸਕੇ ਹੋਣ ਪਰ ਉਨ੍ਹਾਂ ਬਾਰੇ ਇਕ ਧਾਰਨਾ ਤਾਂ ਮਜ਼ਬੂਤ ਹੋਈ ਹੀ ਹੈ ਕਿ ਉਹ ਬਦਲਾਖੋਰੀ ਵਾਲੀ ਸਿਆਸਤ 'ਚ ਯਕੀਨ ਨਹੀਂ ਰੱਖਦੇ। ਉਨ੍ਹਾਂ ਦੇ 5 ਮਹੀਨਿਆਂ ਦੇ ਕਾਰਜਕਾਲ 'ਚ ਅਜੇ ਤਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਝੂਠੇ ਮਾਮਲੇ ਦਰਜ ਕਰਨ 'ਚ ਦਿਲਚਸਪੀ ਦਿਖਾਈ ਹੋਵੇ।
ਇਸ ਤੋਂ ਪਹਿਲਾਂ ਸੂਬੇ ਨੇ ਉਹ ਦੌਰ ਵੀ ਦੇਖਿਆ ਹੈ, ਜਦੋਂ ਆਪਣੇ ਸਿਆਸੀ ਵਿਰੋਧੀਆਂ 'ਤੇ ਝੂਠੇ ਮਾਮਲੇ ਦਰਜ ਕਰਵਾ ਕੇ ਉਨ੍ਹਾਂ ਦੀ ਸਿਆਸੀ ਹੋਂਦ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਹਨ। 
ਸਰਕਾਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਵੀ ਸਿਆਸੀ ਵਿਰੋਧੀਆਂ ਨੂੰ ਟਿਕਾਣੇ ਲਾਉਣ ਲਈ ਕੀਤੀ ਜਾਂਦੀ ਰਹੀ ਹੈ ਪਰ ਪਿਛਲੇ 5 ਮਹੀਨਿਆਂ ਦੌਰਾਨ ਠਾਕੁਰ ਨੇ ਅਜਿਹੀ ਕੋਈ ਸਿਆਸੀ ਸਰਗਰਮੀ ਨਹੀਂ ਦਿਖਾਈ, ਜਿਸ ਨਾਲ ਸੂਬੇ ਦੀ ਸਿਆਸਤ 'ਚ ਇਕ ਨਵੇਂ ਦੌਰ ਦੀ ਸ਼ੁਰੂਆਤ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਹ ਭਵਿੱਖ ਹੀ ਦੱਸੇਗਾ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਆਪਣੇ ਸਿਆਸੀ ਵਿਰੋਧੀਆਂ ਨੂੰ ਲੈ ਕੇ ਕਿੰਨਾ ਕੁ ਸੰਜਮ ਵਰਤਦੇ ਹਨ।
ਅਜਿਹਾ ਵੀ ਨਹੀਂ ਹੈ ਕਿ ਅੰਤਰ-ਵਿਰੋਧ ਸਿਰਫ ਸੂਬੇ ਦੀ ਭਾਜਪਾ ਸਿਆਸਤ 'ਚ ਹੀ ਹਨ, ਸੂਬੇ ਦੀ ਕਾਂਗਰਸ ਸਿਆਸਤ ਵੀ ਇਸ ਤੋਂ ਅਛੂਤੀ ਨਹੀਂ ਰਹੀ ਹੈ। ਕਾਂਗਰਸ ਸੰਗਠਨ 'ਚ ਬੈਠੇ ਕੁਝ ਲੋਕਾਂ ਦੀ ਦਿਲਚਸਪੀ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਬਜਾਏ ਸੂਬੇ 'ਚ ਪਾਰਟੀ ਦੇ ਸਭ ਤੋਂ ਕੱਦਾਵਰ ਨੇਤਾ ਵੀਰਭੱਦਰ ਸਿੰਘ ਦੇ ਰਾਹ 'ਚ ਕੰਡੇ ਵਿਛਾਉਣ 'ਚ ਹੀ ਜ਼ਿਆਦਾ ਰਹੀ ਹੈ। 
ਸੂਬੇ 'ਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਜਿਥੇ ਵੀਰਭੱਦਰ ਸਿੰਘ ਨੂੰ ਆਪਣੀ ਊਰਜਾ ਭਾਜਪਾ ਨੇਤਾਵਾਂ ਵੱਲੋਂ ਦਰਜ ਕਰਵਾਏ ਝੂਠੇ ਮੁਕੱਦਮਿਆਂ ਅਤੇ ਕੇਂਦਰੀ ਜਾਂਚ ਏਜੰਸੀਆਂ ਨਾਲ ਜੂਝਣ 'ਤੇ ਹੀ ਖਰਚ ਕਰਨੀ ਪਈ, ਉਥੇ ਹੀ ਉਨ੍ਹਾਂ ਦੇ ਸਮਰਥਨ 'ਚ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਬਜਾਏ ਸੂਬੇ ਦੇ ਕੁਝ ਨੇਤਾਵਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਕੋਈ ਕਸਰ ਨਹੀਂ ਛੱਡੀ ਤੇ ਸਰਕਾਰ 'ਚ ਰਹਿ ਕੇ ਵੀ ਉਹ ਵਿਰੋਧੀ ਧਿਰ ਦੀ ਬੋਲੀ ਬੋਲਦੇ ਰਹੇ।
ਹੁਣ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੂੰ ਅਜਿਹੇ ਲੋਕਾਂ ਦੀ ਪਛਾਣ ਕਰ ਕੇ ਜ਼ਮੀਨ ਨਾਲ ਜੁੜੇ ਆਗੂਆਂ ਤੇ ਵਰਕਰਾਂ ਦੀ ਪਿੱਠ ਥਾਪੜਨੀ ਪਵੇਗੀ ਤੇ ਵੀਰਭੱਦਰ ਸਿੰਘ ਵਰਗੇ ਕੱਦਾਵਰ ਨੇਤਾ ਦੇ ਸਿਆਸੀ ਤਜਰਬੇ ਦਾ ਪੂਰਾ ਲਾਭ ਉਠਾਉਣਾ ਪਵੇਗਾ ਤਾਂ ਹੀ ਸੂਬੇ 'ਚ ਕਾਂਗਰਸ ਪਾਰਟੀ ਤੇ ਇਸ ਦੇ ਵਰਕਰਾਂ 'ਚ ਨਵਾਂ ਜੋਸ਼ ਭਰਿਆ ਜਾ ਸਕੇਗਾ।
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਂਗਰਸ ਤੇ ਭਾਜਪਾ ਦੋਹਾਂ ਲਈ ਨੱਕ ਦਾ ਸਵਾਲ ਹੋਣਗੀਆਂ। ਠਾਕੁਰ ਸਰਕਾਰ ਲਈ ਜਿਥੇ ਇਹ ਚੋਣਾਂ 'ਐਸਿਡ ਟੈਸਟ' ਹੋਣਗੀਆਂ, ਉਥੇ ਹੀ ਕਾਂਗਰਸ ਲਈ ਤਬਦੀਲੀ ਦੀ ਸਕ੍ਰਿਪਟ ਲਿਖਣ ਦਾ ਸੁਨਹਿਰੀ ਮੌਕਾ ਹੋਣਗੀਆਂ। ਅੰਤਰ-ਵਿਰੋਧਾਂ 'ਚੋਂ ਕੌਣ ਕਿੰਨਾ ਬਾਹਰ ਆਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। 

  • ਅੰਤਰ-ਵਿਰੋਧਾਂ
  • ਸਰਕਾਰ
  • inter-conflict

ਨਾੜ/ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਰਚਨਾਤਮਕ ਉਪਾਵਾਂ ਨਾਲ ਅੱਗੇ ਆਉਣ ਸੂਬਾ ਸਰਕਾਰਾਂ

NEXT STORY

Stories You May Like

  • beautiful view mountains of himachal pradesh was seen again from jalandhar
    ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰ ਤੋਂ ਫਿਰ ਦਿਸਿਆ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦਾ ਖ਼ੂਬਸੂਰਤ ਨਜ਼ਾਰਾ
  • himachal pradesh  entry tax  punjab  taxi driver
    ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਲਿਆ ਵਾਪਸ
  • himachal pradesh  pension  new law  mla
    ਹੁਣ ਪਾਰਟੀ ਬਦਲਣ ਵਾਲੇ ਵਿਧਾਇਕਾਂ ਨੂੰ ਨਹੀਂ ਮਿਲੇਗੀ ਪੈਨਸ਼ਨ ! ਹਿਮਾਚਲ ਸਰਕਾਰ ਦਾ ਵੱਡਾ ਫ਼ੈਸਲਾ
  • himachal government  itbp  farmers  purchase  agreement
    ITBP ਅਤੇ ਹਿਮਾਚਲ ਸਰਕਾਰ ਵਿਚਾਲੇ ਹੋਵੇਗਾ ਕਰਾਰ: ਕਿਸਾਨਾਂ ਤੋਂ ਹੋਵੇਗੀ ਸਿੱਧੀ ਖ਼ਰੀਦ
  • himachal pradesh  cold  snowfall  meteorological department  alert
    ਹਿਮਾਚਲ 'ਚ ਮੁੜ ਪਰਤੀ ਠੰਡ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ
  • people  s mobilization against himachal entry tax has now started in villages too
    ਹਿਮਾਚਲ ਐਂਟਰੀ ਟੈਕਸ ਵਿਰੁੱਧ ਹੁਣ ਪਿੰਡਾਂ ’ਚ ਵੀ ਹੋਣ ਲੱਗੀ ਲੋਕਾਂ ਦੀ ਲਾਮਬੰਦੀ
  • himachal vehicles  entry tax
    ਹਿਮਾਚਲ ਦੀਆਂ ਗੱਡੀਆਂ ’ਤੇ ਵੀ ਲਗਾਇਆ ਜਾਵੇ ਐਂਟਰੀ ਟੈਕਸ : ਗੇਰਾ
  • ashwani sharma thanks himachal bjp
    ਭਾਜਪਾ ਦੇ ਲਗਾਤਾਰ ਵਿਰੋਧ ਅੱਗੇ ਝੁਕਦਿਆਂ ਹਿਮਾਚਲ ਸਰਕਾਰ ਨੂੰ ਵਾਪਸ ਲੈਣਾ ਪਿਆ ਫ਼ੈਸਲਾ : ਸ਼ਰਮਾ
  • a terrible collision between a combine and a truck
    ਮਹਿਲ ਕਲਾਂ ਪੈਟਰੋਲ ਪੰਪ ਸਾਹਮਣੇ ਕੰਬਾਈਨ ਤੇ ਟਰੱਕ ਦੀ ਹੋਈ ਭਿਆਨਕ ਟੱਕਰ
  • rss expresses deep sorrow over vrindavan boat accident
    ਵ੍ਰਿੰਦਾਵਨ ਕਿਸ਼ਤੀ ਹਾਦਸੇ 'ਤੇ RSS ਨੇ ਪ੍ਰਗਟਾਇਆ ਡੂੰਘਾ ਦੁੱਖ
  • punjab weather raining
    ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ! ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਸਬੰਧੀ...
  • sunil kumar jakhar statement
    ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ...
  • bike riding duo commits two robberies at gunpoint in jalandhar
    ਜਲੰਧਰ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਹਥਿਆਰਬੰਦ ਬਾਈਕ ਸਵਾਰਾਂ ਨੇ ਦੋ ਘਟਨਾਵਾਂ...
  • there are no guards for the security of atms in jalandhar city at night
    ਰਾਤ ਨੂੰ ਜਲੰਧਰ ਸ਼ਹਿਰ ਦੇ ਏ. ਟੀ. ਐੱਮਜ਼ ਦੀ ਸਕਿਓਰਿਟੀ ਲਈ ਗਾਰਡ ਹੀ ਨਹੀਂ!
  • big revelation about alleged blackmailer journalist gurdeep singh
    ਬਲੈਕਮਿਲਰ ਗੁਰਦੀਪ ਸਿੰਘ ਬਾਰੇ ਖ਼ੁਲਾਸਾ, ਕਾਲ ਗਰਲਜ਼ ਕੋਲੋਂ ਨਗਨ ਹਾਲਾਤ ’ਚ...
  • major action gainst three police officers with sho of shahkot police station
    ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
Trending
Ek Nazar
ipl 2026 sunrisers hyderabad

23 ਕਰੋੜ ਦੇ ਖਿਡਾਰੀ ਨੇ ਅਭਿਸ਼ੇਕ-ਹੈੱਡ ਦੀ ਮਿਹਨਤ 'ਤੇ ਫੇਰਿਆ ਪਾਣੀ, SRH ਦਾ...

nerve in your leg get pulled while you sleep at night

ਰਾਤ ਨੂੰ ਸੁੱਤੇ ਪਿਆਂ ਚੜ੍ਹ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...

leopard enters the forests of kheda kalmot in nurpurbedi

ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ...

zombie drug viral video truth police warning fake

'ਜੌਂਬੀ ਡਰੱਗ' ਦਾ ਡਰ ਫੈਲਾਉਣ ਵਾਲੀ ਵੀਡੀਓ ਹੋ ਰਹੀ ਵਾਇਰਲ, ਪੁਲਸ ਨੇ ਦੱਸੀ ਅਸਲ...

america  famous rapper discharged from hospital

US: 'ਜ਼ਿੰਦਗੀ ਇਕ ਜੂਆ ਹੈ'; ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮਸ਼ਹੂਰ ਰੈਪਰ ਦਾ...

those born under the 5 zodiac signs are all different

ਬਾਬਾ ਵੇਂਗਾ ਦੀ ਭਵਿੱਖਬਾਣੀ : 5 ਰਾਸ਼ੀਆਂ ਦੇ ਹੋਣ ਵਾਲੇ ਨੇ ਵਾਰੇ-ਨਿਆਰੇ! 13 ਤੋਂ...

vrindavan accident punjabi singer b praak expresses deep sorrow

'ਠਾਕੁਰ ਜੀ ਆਪਣੇ ਚਰਣਾਂ 'ਚ ਨਿਵਾਸ ਦੇਣ...'; ਵ੍ਰਿੰਦਾਵਨ ਹਾਦਸੇ 'ਤੇ ਬੀ ਪਰਾਕ ਨੇ...

this film was a major flop upon its release

ਰਿਲੀਜ਼ ਹੁੰਦਿਆਂ ਹੀ 'ਮਹਾ ਫਲਾਪ' ਹੋ ਚੱਲੀ ਸੀ ਇਹ ਫਿਲਮ ! ਫ਼ਿਰ ਅਚਾਨਕ ਇੰਝ ਬਣੀ...

online attendance app   m star   becomes a problem for teachers

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ

this actress bought a luxury car worth crores at the age of just 18

ਸਿਰਫ 18 ਸਾਲ ਦੀ ਉਮਰ 'ਚ ਖਰੀਦੀ ਕਰੋੜਾਂ ਦੀ ਲਗਜ਼ਰੀ ਕਾਰ, ਜਾਣੋ ਆਖਿਰ ਕੌਣ ਹੈ...

ranveer singh meets wheelchair cricketer bhima khunti

ਰਣਵੀਰ ਸਿੰਘ ਨੇ ਵ੍ਹੀਲਚੇਅਰ ਕ੍ਰਿਕਟਰ ਭੀਮਾ ਖੁੰਟੀ ਨਾਲ ਕੀਤੀ ਮੁਲਾਕਾਤ, ਹਰ ਪਾਸੇ...

dhurandar fame sara arjun has landed a big project

'ਧੁਰੰਦਰ' ਦੀ ਯਲੀਨਾ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਨਿਭਾਏਗੀ 50 ਦੇ ਦਹਾਕੇ ਦੀ...

pakistan tour for first time

ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਇਹ ਟੀਮ, ਖੇਡੇ ਜਾਣਗੇ 6 ਮੈਚ

vaibhav sooryavanshi

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

action taken against punjabi man in canada

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

smartphone price hike

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

min aung hlaing becomes president of myanmar

ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ...

shani nakshatra gochar

ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • Latest News ਦੀਆਂ ਖਬਰਾਂ
    • bollywood singer heart attack
      ਵੱਡੀ ਖ਼ਬਰ : ਮਸ਼ਹੂਰ ਬਾਲੀਵੁੱਡ ਸਿੰਗਰ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਦਾਖ਼ਲ
    • iran pakistan talks lebanon ceasefire us vp visiting islamabad
      ਈਰਾਨ-US ਗੱਲਬਾਤ ਦਾ ਪਹਿਲਾ ਦੌਰ ਖਤਮ, 47 ਸਾਲ ਬਾਅਦ ਹੋਈ ਆਹਮੋ-ਸਾਹਮਣੇ ਦੀ ਬੈਠਕ
    • us warship retreats after iran  s threat
      ਅਮਰੀਕਾ ਨੂੰ ਵੱਡਾ ਝਟਕਾ: ਇਰਾਨ ਦੀ ਧਮਕੀ ਮਗਰੋਂ ਪਿੱਛੇ ਹਟਿਆ ਅਮਰੀਕੀ ਜੰਗੀ ਬੇੜਾ
    • our goal is to bring a big change in the lives of farmers
      ਕਿਸਾਨਾਂ ਦੇ ਜੀਵਨ 'ਚ ਵੱਡਾ ਬਦਲਾਅ ਲਿਆਉਣਾ ਸਾਡਾ ਟੀਚਾ: ਰਾਜਨਾਥ ਸਿੰਘ
    • pizza hut catches fire  employees run away to save lives
      ਪਿੱਜ਼ਾ ਹੱਟ ਨੂੰ ਲੱਗੀ ਅੱਗ, ਕਰਮਚਾਰੀਆਂ ਨੇ ਭੱਜ ਕੇ ਬਚਾਈ ਜਾਨ
    • accident occurred in bihar
      ਪਿਕਅੱਪ ਟਰੱਕ ਤੇ ਬੱਸ ਦੀ ਟੱਕਰ 'ਚ 10 ਲੋਕਾਂ ਦੀ ਮੌਤ, ਬਿਹਾਰ 'ਚ ਵਾਪਰਿਆ...
    • punjab kings chased the target of 200 for the 10th time
      Punjab Kings ਨੇ 10ਵੀਂ ਵਾਰ 200+ ਦਾ ਟੀਚਾ ਕੀਤਾ ਚੇਜ, ਸ਼੍ਰੇਅਸ ਅਈਅਰ ਦੀ ਪਾਰੀ...
    • robbers who came as customers and looted cash and fled
      ਗ੍ਰਾਹਕ ਬਣ ਕੇ ਆਏ ਲੁਟੇਰੇ ਨਗਦੀ ਲੁੱਟ ਕੇ ਫਰਾਰ
    • korfball premier league launched in india
      'ਨਵਾਂ ਖੇਡ, ਨਵੀਂ ਸੋਚ': ਭਾਰਤ 'ਚ ਲਾਂਚ ਹੋਇਆ KPL, ਇਕੱਠੇ ਖੇਡਣਗੇ ਮੁੰਡੇ ਤੇ...
    • pnbs explosive 444day fd
      PNB ਦੀ 444 ਦਿਨਾਂ ਵਾਲੀ ਧਮਾਕੇਦਾਰ FD ! 2,50,000 ਰੁਪਏ ਜਮ੍ਹਾਂ ਕਰਵਾਉਣ 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +