ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 ਦੇ ਸੀਜ਼ਨ 'ਚ ਪਿਛਲੇ ਸੀਜ਼ਨ ਦੀ ਤਰ੍ਹਾਂ ਚੇਨਈ ਸੁਪਰ ਕਿੰਗਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਇਸ ਟੀਮ 'ਚ ਦੁਨੀਆ ਦੇ ਕਈ ਮਸ਼ਹੂਰ ਭਾਰਤੀ ਅਤੇ ਵਿਦੇਸ਼ੀ ਖਿਡਾਰੀ ਖੇਡ ਰਹੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਖਿਡਾਰੀਆਂ ਦੇ ਕਾਰ ਕੁਲੈਕਸ਼ਨ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ-
1. ਮਹਿੰਦਰ ਸਿੰਘ ਧੋਨੀ
ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬਾਈਕ ਅਤੇ ਕਾਰਾਂ ਦੇ ਕਾਫੀ ਸ਼ੌਕੀਨ ਹਨ। ਉਨ੍ਹਾਂ ਨੂੰ ਆਪਣੀ ਕਾਰ ਹਮਰ ਐੱਚ 2 ਨਾਲ ਕਾਫੀ ਪਿਆਰ ਹੈ ਅਤੇ ਉਹ ਜ਼ਿਆਦਾਤਰ ਇਸੇ ਕਾਰ ਦੇ ਨਾਲ ਦਿਸਦੇ ਹਨ। ਜ਼ਿਕਰਯੋਗ ਹੈ ਕਿ ਇਹ ਕਾਰ 6.2 ਲੀਟਰ ਵੀ. 8 ਪੈਟਰੋਲ ਇੰਜਨ ਨਾਲ ਲੈਸ ਹੈ ਅਤੇ ਸਭ ਤੋਂ ਜ਼ਿਆਦਾ 393 ਹਾਰਸਪਾਵਰ ਜੈਨਰੇਟ ਕਰਦੀ ਹੈ। ਕਾਰ ਦਾ ਵਜ਼ਨ ਕਰੀਬ 3 ਟਨ ਤੱਕ ਹੁੰਦਾ ਹੈ।
2. ਸੁਰੇਸ਼ ਰੈਨਾ
ਸੁਰੇਸ਼ ਰੈਨਾ ਕੋਲ ਪੀਲੇ ਰੰਗ ਦੀ ਪੋਰਸ਼ਾ ਬਾਕਸਟਰ ਐੱਸ ਹੈ। ਰੈਨਾ ਦੀ ਇਸ ਕਾਰ ਦਾ ਰੰਗ ਉਨ੍ਹਾਂ ਦੀ ਟੀਮ ਦੀ ਜਰਸੀ ਦੇ ਰੰਗ ਨਾਲ ਵੀ ਮਿਲਦਾ ਹੈ। ਉਹ ਇਸ ਕਾਰ ਨੂੰ ਜ਼ਿਆਦਾਤਰ ਉਨ੍ਹਾਂ ਥਾਵਾਂ 'ਤੇ ਲੈ ਕੇ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਰੁਕਣਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਕਾਰ 'ਚ 3.4-ਲੀਟਰ ਫਲੈਟ 6 ਇੰਜਨ ਲੱਗਾ ਹੋਇਆ ਹੈ ਜਿਸ ਨਾਲ 326 ਹਾਰਸਪਾਵਰ ਪੈਦਾ ਹੁੰਦੀ ਹੈ। ਇਸ ਖੂਬਸੂਰਤ ਕਾਰ ਦੀ ਟਾਪ ਸਪੀਡ 282 ਕਿਲੋਮੀਟਰ ਪ੍ਰਤੀ ਘੰਟਾ ਹੈ।
3. ਹਰਭਜਨ ਸਿੰਘ
ਲੰਬੇ ਸਮੇਂ ਤੱਕ ਮੁੰਬਈ ਇੰਡੀਅਨਜ਼ 'ਚ ਖੇਡਣ ਵਾਲੇ ਸਪਿਨਰ ਹਰਭਜਨ ਸਿੰਘ ਇਸ ਸੀਜ਼ਨ 'ਚ ਚੇਨਈ ਦਾ ਹਿੱਸਾ ਹਨ। ਧੋਨੀ ਦੀ ਹੀ ਤਰ੍ਹਾਂ ਉਨ੍ਹਾਂ ਕੋਲ ਵੀ ਹਮਰ ਐੱਚ 2 ਹੈ। ਉਨ੍ਹਾਂ ਨੂੰ ਲਗਜ਼ਰੀ ਗੱਡੀਆਂ ਦਾ ਕਾਫੀ ਸ਼ੌਕ ਹੈ।
4. ਰਵਿੰਦਰ ਜਡੇਜਾ
ਜਡੇਜਾ ਨੂੰ ਆਊਡੀ ਕਿਊ 7 ਉਨ੍ਹਾਂ ਦੇ ਸਹੁਰੇ ਨੇ ਵਿਆਹ ਤੋਂ ਪਹਿਲਾਂ ਗਿਫਟ ਦੇ ਤੌਰ 'ਤੇ ਦਿੱਤੀ ਸੀ। ਉਹ ਜ਼ਿਆਦਾਤਰ ਮੌਕਿਆਂ 'ਤੇ ਆਪਣੀ ਇਸ ਕਾਰ ਨੂੰ ਡ੍ਰਾਈਵ ਕਰਦੇ ਦਿਸਦੇ ਹਨ। ਇਸ ਕਾਰ 'ਚ ਕਈ ਇੰਜਨ ਆਪਸ਼ਨਸ ਆਉਂਦੇ ਹਨ। ਜਡੇਜਾ ਦੇ ਕੋਲ ਕਾਰ ਦਾ 3.0 ਲੀਟਰ ਵੀ. 6 ਡੀਜ਼ਲ ਇੰਜਨ ਵਾਲਾ ਵੈਰੀਏਂਟ ਹੈ ਜੋ ਜ਼ਿਆਦਾ ਤੋਂ ਜ਼ਿਆਦਾ 245 ਹਾਰਸਪਾਵਰ ਜੈਨਰੇਟ ਕਰਦਾ ਹੈ।
5. ਸ਼ੇਨ ਵਾਟਸਨ
ਕ੍ਰਿਕਟਰ ਸ਼ੇਨ ਵਾਟਸਨ ਦੇ ਕੋਲ ਵੋਲਵੋ ਐੱਕਸ ਸੀ 60 ਹੈ। ਇਹ ਬਿਹਤਰੀਨ ਐੱਸ.ਯੂ.ਵੀ. ਨੂੰ ਦੁਨੀਆ ਦੀਆਂ ਸਭ ਤੋਂ ਸਰੁੱਖਿਅਤ ਕਾਰਾਂ 'ਚ ਇਕ ਮੰਨਿਆ ਜਾਂਦਾ ਹੈ। ਕਰਵੀ ਟੇਲ ਲੈਮਪਸ ਦੀ ਵਜ੍ਹਾ ਨਾਲ ਇਸ ਨੂੰ ਦੁਨੀਆ ਦੀ ਬੈਸਟ ਲੁਕਿੰਗ ਕਾਰਾਂ 'ਚੋਂ ਇਕ ਕਿਹਾ ਜਾਂਦਾ ਹੈ।
ਭਾਰਤ 'ਚ ਇਲੈਕਟ੍ਰਿਕ ਵਾਹਨ ਫੜਨਗੇ ਰਫਤਾਰ!
NEXT STORY