ਜ਼ੀਰਾ ( ਅਕਾਲੀਆਂਵਾਲਾ ) - ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਐਨ. ਐੱਸ. ਯੂ.ਆਈ. ਜ਼ਿਲਾ ਫਿਰੋਜ਼ਪੁਰ ਦਾ ਮੀਤ ਪ੍ਰਧਾਨ ਨਵਦੀਪ ਸਿੰਘ ਬਾਠ ਕਮਾਲਗੜ੍ਹ ਨੂੰ ਨਿਯੁਕਤੀ ਪੱਤਰ ਭੇਂਟ ਕਰਦਿਆਂ ਕਿਹਾ ਕਿ ਨੌਜਵਾਨ ਸਿਆਸੀ ਪਾਰਟੀਆਂ ਲਈ ਬਹੁਮੁੱਲਾ ਸਰਮਾਇਆ ਹੁੰਦੇ ਹਨ। ਪੰਜਾਬ 'ਚ ਕਾਂਗਰਸ ਦੀ ਹਕੂਮਤ ਲਿਆਉਣ 'ਚ ਵੱਡੀ ਭੂਮਿਕਾ ਨਿਭਾਈ ਹੈ, ਜਿਸ ਕਰਕੇ ਇੰਨ੍ਹਾਂ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਸਬੰਧਤ ਜਥੇਬੰਦੀਆਂ 'ਚ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਇਹ ਨਿਯੁਕਤੀ ਪੱਤਰ ਤੇਜ਼ਬੀਰ ਸਿੰਘ ਖਹਿਰਾ ਜ਼ਿਲਾ ਪ੍ਰਧਾਨ, ਪਰਮਿੰਦਰ ਸਿੰਘ ਲੱਕੀ ਬਾਠ ਜਰਨਲ ਸੈਕਟਰੀ ਪੰਜਾਬ ਦੀ ਰਹਿਨੁਮਾਈ ਹੇਠ ਦਿੱਤਾ ਗਿਆ। ਇਹ ਆਗੂ ਪੂਰੇ ਪੰਜਾਬ 'ਚ ਮਿਹਨਤੀ ਨੌਜਵਾਨਾਂ ਨੂੰ ਅੱਗੇ ਲਿਆ ਕੇ ਲੋਕ ਸੇਵਾ ਦੇ ਲਈ ਪ੍ਰੇਰਿਤ ਕਰ ਰਹੇ ਹਨ। ਬਾਠ ਕਮਾਲਗੜ੍ਹ ਨੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਲੱਕੀ ਬਾਠ ਅਤੇ ਖਹਿਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਕੇ ਨੌਜਵਾਨ ਵਰਗ 'ਚ ਚੇਤਨਤਾਂ ਲਿਆਉਣਗੇ। ਉਧਰ ਪ੍ਰਧਾਨ ਮਹਿੰਦਰ ਮਦਾਨ ਨਗਰ ਪੰਚਾਇਤ ਮੱਖੂ, ਹਰੀਸ਼ ਤਾਂਗੜਾ ਪ੍ਰਧਾਨ ਕਰਿਆਨਾ ਯੂਨੀਅਨ ਜ਼ੀਰਾ, ਮਨੋਹਰ ਲਾਲ ਬਜਾਜ ਚੇਅਰਮੈਨ, ਬਲਵਿੰਦਰ ਸਿੰਘ ਬੁੱਟਰ ਨੇ ਇਸ ਜਥੇਬੰਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਨੂੰ ਕਾਂਗਰਸ ਪਾਰਟੀ ਲਈ ਵਰਦਾਨ ਦੱਸਿਆ।
ਟ੍ਰਿਪਲ ਰਿਅਰ ਕੈਮਰਾ ਸੈੱਟਅਪ ਨਾਲ ਆਏਗਾ Oppo ਦਾ ਨਵਾਂ ਸਮਾਰਟਫੋਨ, ਤਸਵੀਰ ਲੀਕ
NEXT STORY