ਬੁਢਲਾਡਾ,(ਮਨਜੀਤ)—ਵਿਧਾਨ ਸਭਾ ਸ਼ਾਹਕੋਟ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਭਾਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਨਿਰਾਸ਼ਾ ਪਾਈ ਹੈ ਪਰ ਯੂਥ ਅਕਾਲੀ ਦਲ ਵਲੋਂ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਸ਼ੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਪਾਰਟੀ ਪੱਖੀ ਪ੍ਰਚਾਰ ਨੇ ਕਾਂਗਰਸ ਪਾਰਟੀ ਦੀ ਜਿੱਤ ਨੂੰ ਵੀ ਧੁੰਦਲਾ ਕਰਕੇ ਰੱਖ ਦਿੱਤਾ ਹੈ। ਕਿਉਂਕਿ ਯੂਥ ਵਰਕਰਾਂ ਵੱਲੋਂ ਜੰਗ ਜਿੱਤਾਂਗੇ ਜ਼ਰੂਰ ਹੋਂਸਲੇ ਬੁਲੰਦ ਰੱਖਿਓ, ਅਕਾਲੀ ਸੀ ਅਕਾਲੀ ਰਹਾਂਗੇ, 2022 'ਚ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਸਲੋਗਨ ਸ਼ੋਸ਼ਲ ਮੀਡੀਆ 'ਤੇ ਪੜ੍ਹਨ ਨੂੰ ਮਿਲ ਰਹੇ ਹਨ। ਇਸੇ ਹੀ ਤਰ੍ਹਾਂ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਜਰਨਲ ਸਕੱਤਰ ਰਘੁਵੀਰ ਸਿੰਘ ਮਾਨਸਾ ਅਤੇ ਯੂਥ ਅਕਾਲੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ ਦੀ ਅਗਵਾਈ 'ਚ ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਾਰ ਵੀ ਜਾਂਦੇ ਨੇ, ਸ਼੍ਰੋਮਣੀ ਅਕਾਲੀ ਜਿੰਦਾਬਾਦ ਦੇ ਸਲੋਗਨ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਇਸ ਸੰਬੰਧੀ ਯੂਥ ਆਗੂ ਰਘੁਵੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਹਕੋਟ ਦੀ ਚੋਣ ਕਾਂਗਰਸ ਪਾਰਟੀ ਦੀ ਧੱਕੇਸ਼ਾਹੀਆਂ ਦੀ ਜਿੱਤ ਹੈ, ਜੋ ਕਿ ਲੋਕਤੰਤਰ ਦਾ ਦਿਨ-ਦਿਹਾੜੇ ਕਤਲ ਹੈ ਪਰ ਪੰਜਾਬ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੇ ਹਨ ਤੇ ਖੜ੍ਹੇ ਰਹਿਣਗੇ। ਸ਼ੋਸ਼ਲ ਮੀਡੀਆ 'ਤੇ ਪਾਰਟੀ ਪੱਖੀ ਹੋ ਰਹੇ ਪ੍ਰਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਯੂਥ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਜਗਸੀਰ ਸਿੰਘ ਅੱਕਾਂਵਾਲੀ, ਸੋਹਣਾ ਸਿੰਘ ਕਲੀਪੁਰ, ਸੁਖਵਿੰਦਰ ਸਿੰਘ ਮੰਘਾਣੀਆ, ਐੱਸ. ਸੀ ਵਿੰਗ ਦੇ ਆਗੂ ਰੰਗੀ ਸਿੰਘ ਖਾਰਾ, ਆਈ. ਟੀ. ਵਿੰਡ ਜਿਲ੍ਹਾ ਮਾਨਸਾ ਦੇ ਪ੍ਰਧਾਨ ਹਰਮਨਜੀਤ ਸਿੰਘ ਭੰਮਾ, ਗੁਰਵਿੰਦਰ ਸਿੰਘ ਤਲਵੰਡੀ ਅਕਾਲੀਆ, ਰੇਸ਼ਮ ਸਿੰਘ ਬਣਾਂਵਾਲੀ, ਦਰਸ਼ਨ ਸਿੰਘ ਮੰਡੇਰ ਆਦਿ ਯੂਥ ਆਗੂਆਂ ਨੇ ਕਿਹਾ ਕਿ ਸ਼ਾਹਕੋਟ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਨੂੰ ਚੜਦੀਕਲਾ ਵੱਲ ਲੈ ਕੇ ਜਾਣਗੇ। ਜਿਸ ਦੇ ਨਤੀਜੇ ਸ਼ੋਸ਼ਲ ਮੀਡੀਆ 'ਤੇ ਵਿਰੋਧੀ ਪਾਰਟੀਆਂ ਨੂੰ ਮਿਲਣ ਲੱਗ ਗਏ ਹਨ ।
ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਨੇ ਖਰੀਦੇ ਬੰਗਲੇ, ਲੋਕ ਹੋਏ ਨਾਰਾਜ਼
NEXT STORY