ਨਵੀਂ ਦਿੱਲੀ—ਜਿਸ ਤਰ੍ਹਾਂ ਅਸੀਂ ਵੱੱਡਿਆਂ ਨੂੰ ਮਾਊਥ-ਫਰੈਸ਼ਨਰ ਦੀ ਵਰਤੋਂ ਹੁੰਦੀ ਹੈ ਉਸ ਤਰ੍ਹਾਂ ਛੋਟੇ ਬੱਚਿਆਂ ਨੂੰ ਮਾਊਥ ਫਰੈਸ਼ਨਰ ਦੀ ਲੋੜ ਹੁੰਦੀ ਹੈ। ਪਰ ਬਾਜ਼ਾਰ 'ਚ ਵਿਕਣ ਵਾਲੇ ਮਾਊਥ ਫਰੈਸ਼ਨਰ ਉਨ੍ਹਾਂ ਲਈ ਨੁਕਸਾਨਦਾਇਕ ਹੋ ਸਕਦੇ ਹਨ, ਦਰਅਸਲ ਬਾਜ਼ਾਰ 'ਚ ਵਿਕਣ ਵਾਲੇ ਮਾਊਥ ਫਰੈਸ਼ਨਰ 'ਚ ਬਹੁਤ ਜ਼ਿਆਦਾ ਮਾਤਰਾ 'ਚ ਕੈਮੀਕਲਜ਼ ਹੁੰਦੇ ਹਨ। ਅਜਿਹੇ 'ਚ ਉਨ੍ਹਾਂ ਲਈ ਇਕ ਅਜਿਹਾ ਮਾਊਥ ਫਰੈਸ਼ਨਰ ਹੋਣ ਚਾਹੀਦਾ ਜੋ ਪੂਰੀ ਤਰ੍ਹਾਂ ਨੈਚੁਲਰ ਹੋਵੇ ਅਤੇ ਸੁਆਦ ਵੀ ਕੌੜਾ ਨਾ ਹੋਵੇ। ਤੁਸੀਂ ਚਾਹੋ ਤਾਂ ਆਪਣੇ ਬੱਚਿਆਂ ਲਈ ਘਰ 'ਚ ਹੀ ਮਾਊਥ ਫਰੈਸ਼ਨਰ ਤਿਆਰ ਕਰ ਸਕਦੇ ਹੋ। ਅਨਾਰ ਦੇ ਛਿਲਕਿਆਂ ਦੀ ਵਰਤੋਂ ਕਰਕੇ ਮਾਊਥ ਫਰੈਸ਼ਨਰ ਬਣਾਇਆ ਜਾ ਸਕਦਾ ਹੈ। ਇਹ ਮਾਊਥ ਫਰੈਸ਼ਨਰ ਨਾ ਸਿਰਫ ਬੱਚਿਆਂ ਲਈ ਫਾਇਦੇਮੰਦ ਹੈ ਸਗੋਂ ਵੱਡੇ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਅਨਾਰ ਦੇ ਛਿਲਕਿਆਂ 'ਚ ਐਂਟੀ-ਆਕਸੀਡੈਂਟ ਗੁਣ ਪਾਇਆ ਜਾਂਦਾ ਹੈ ਜੋ ਓਰਲ ਹੈਲਥ ਲਈ ਚੰਗਾ ਹੁੰਦਾ ਹੈ। ਅਨਾਰ ਦੇ ਛਿਲਕੇ ਨਾਲ ਤਿਆਰ ਮਾਊਥ ਫਰੈਸ਼ਨਰ ਮੂੰਹ ਦੇ ਅਲਸਰ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਅਨਾਰ ਜਾ ਐਂਟੀ-ਮਾਈਕ੍ਰੋਬਾਇਲ ਐਕਟੀਵਿਟੀ ਸਟਰੇਪਟੋਕੋਕਸ ਮਿਊਟੇਨ ਬੈਕਟੀਰੀਆ ਨੂੰ ਪਨਪਨੇ ਨਹੀਂ ਦਿੰਦਾ ਹੈ।
ਕਿੰਝ ਤਿਆਰ ਕਰੀਏ ਅਨਾਰ ਦੇ ਛਿਲਕੇ ਦਾ ਮਾਊਥ ਫਰੈਸ਼ਨਰ?
—ਅਨਾਰ ਨੂੰ ਕੱਟ ਕੇ ਉਸ ਦੇ ਦਾਣਿਆਂ ਨੂੰ ਸਫਾਈ ਨਾ ਕੱਢ ਲਓ। ਅਨਾਰ ਦੇ ਛਿਲਕਿਆਂ ਨੂੰ ਧੁੱਪ 'ਚ ਸੁੱਕਣ ਲਈ ਰੱਖ ਦਿਓ।
—ਜਦੋਂ ਛਿਲਕੇ ਪੂਰੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਉਨ੍ਹਾਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲਓ।
—ਇਕ ਗਿਲਾਸ ਪਾਣੀ 'ਚ ਇਕ ਚਮਚ ਇਸ ਪਾਊਡਰ ਨੂੰ ਮਿਲਾ ਕੇ ਉਬਾਲੋ। ਇਸ ਨੂੰ ਠੰਡਾ ਹੋਣ ਦਿਓ। ਜਦੋਂ ਇਹ ਘੋਲ ਠੰਡਾ ਹੋ ਜਾਵੇ ਤਾਂ ਇਸ ਨੂੰ ਛਾਣ ਲਓ।
—ਇਸ ਤਰਲ ਨੂੰ ਕਿਸੇ ਭਾਂਡੇ ਜਾਂ ਬੋਤਲ 'ਚ ਭਰ ਕੇ ਰੱਖ ਲਓ। ਤੁਹਾਡਾ ਮਾਊਥ ਫਰੈਸ਼ਨਰ ਤਿਆਰ ਹੈ। ਬੱਚੇ ਜਦੋਂ ਵੀ ਕੁਝ ਖਾਣ ਤਾਂ ਉਸ ਨੂੰ ਮਾਊਥ ਫਰੈਸ਼ਨਰ ਨਾਲ ਮੂੰਹ ਸਾਫ ਕਰਨ ਦੀ ਆਦਤ ਪਾਓ। ਅਜਿਹਾ ਕਰਨ ਨਾਲ ਕੈਵਿਟੀ ਦੀ ਪ੍ਰਾਬਲਮ ਵੀ ਨਹੀਂ ਹੋਵੇਗੀ।
ਇਸ ਮਿਸ਼ਰਣ ਨਾਲ ਹੋ ਸਕਦੀਆਂ ਹਨ ਚਮੜੀ ਦੀਆਂ ਕਈ ਪਰੇਸ਼ਾਨੀਆਂ ਦੂਰ
NEXT STORY