ਜਾਮਣ ਇਕ ਸ਼ਕਤੀਵਰਧਕ ਅਤੇ ਠੰਢਕ ਪ੍ਰਦਾਨ ਕਰਨ ਵਾਲੇ ਫਲ ਦੇ ਰੂਪ ਵਿਚ ਮਸ਼ਹੂਰ ਹੈ। ਦਵਾਈ ਗੁਣਾਂ ਨਾਲ ਭਰਪੂਰ ਇਸ ਨੂੰ ਹੇਠ ਦੱਸੇ ਅਨੁਸਾਰ ਵਰਤੋਂ ਕਰਨ ਨਾਲ ਰੋਗਾਂ ਦੇ ਇਲਾਜ ਵਿਚ ਲਾਭਦਾਇਕ ਹੈ।
1. ਡਾਇਰੀਆ ਦੇ ਇਲਾਜ ਵਿਚ—ਅੰਬ ਅਤੇ ਇਸ ਦੀ ਗੁਠਲੀ ਦੀ ਗਿਰੀ ਅਤੇ ਹਰੜ ਕਾਲੀ ਜਾਂ ਛੋਟੀ ਨੂੰ ਬਰਾਬਰ ਵਜ਼ਨ ਵਿਚ ਮਿਲਾਉਣ ਅਤੇ ਕਪੜੇ ਨਾਲ ਛਾਣ ਕੇ ਪਾਊਡਰ ਬਣਾਉਣ ਦੇ ਬਾਅਦ ਰੋਜ਼ ਸਵੇਰੇ-ਸ਼ਾਮ ਨਿਯਮਤ ਰੂਪ ਨਾਲ ਮਿੱਠੇ ਜਾਂ ਲੱਸੀ ਨਾਲ ਤਿੰਨ ਗ੍ਰਾਮ ਦੀ ਮਾਤਰਾ ਵਿਚ ਵਰਤੋਂ ਕਰਨ ਨਾਲ ਡਾਇਰੀਆ ਅਤੇ ਸ਼ੂਗਰ ਦੇ ਇਲਾਜ ਵਿਚ ਲਾਭਕਾਰੀ ਹੈ।
2. ਖੂਨੀ ਦਸਤ ਦੇ ਇਲਾਜ ਵਿਚ : ਨਿਰੰਤਰ ਤਿੰਨ ਹਫਤੇ ਤੱਕ ਸਵੇਰੇ-ਸ਼ਾਮ ਨੂੰ ਇਸ ਦੀ ਗੁਠਲੀ ਨਾਲ ਬਣੇ ਪਾਊਡਰ ਨੂੰ ਸੌ ਗ੍ਰਾਮ ਦੀ ਮਾਤਰਾ ਵਿਚ ਪਾਣੀ ਦੇ ਨਾਲ ਸੇਵਨ ਕਰਨਾ ਉਕਤ ਰੋਗ ਦੀ ਸਥਿਤੀ ਦੇ ਇਲਾਜ 'ਚ ਲਾਭਕਾਰੀ ਹੈ। ਕੁਝ ਦਿਨਾਂ ਤੱਕ ਲਗਾਤਾਰ ਤਿੰਨ ਗ੍ਰਾਮ ਦੀ ਮਾਤਰਾ ਵਿਚ ਇਸ ਦੀ ਗਿਟਕ ਦੀ ਮੀਂਗ ਨੂੰ ਪਾਣੀ ਵਿਚ ਘਸਾਉਣ ਦੇ ਬਾਅਦ ਸਵੇਰੇ-ਸ਼ਾਮ ਵਰਤੋਂ ਕਰਨ ਕਰਨਾ ਉਕਤ ਰੋਗ ਦੀ ਸਥਿਤੀ ਵਿਚ ਲਾਭਕਾਰੀ ਹੈ।
3. ਤਿੱਲੀ ਅਤੇ ਜਿਗਰ ਦੇ ਇਲਾਜ ਵਿਚ : ਕੁਝ ਦਿਨਾਂ ਤੱਕ ਨਿਰੰਤਰ ਇਸ ਦੇ ਸਿਰਕੇ ਦੀ ਵਰਤੋਂ ਕਰਨੀ ਉੱਕਤ ਰੋਗ ਦੀ ਸਥਿਤੀ ਸਮੇਤ ਮਿਹਦੇ ਦੇ ਰੋਗਾਂ ਦੇ ਇਲਾਜ ਵਿਚ ਗੁਣਕਾਰੀ ਹੈ।
4. ਜ਼ਿਆਦਾ ਮਾਤਰਾ ਵਿਚ ਮਾਸਿਕ ਰਿਸਾਵ ਹੋਣ ਦੇ ਇਲਾਜ ਵਿਚ : ਵੀਹ ਗ੍ਰਾਮ ਦੀ ਮਾਤਰਾ ਵਿਚ ਇਸ ਦੀ ਹਰੀ ਤਾਜ਼ੀ ਛਿੱਲ ਨੂੰ ਸਾਫ ਪਾਣੀ ਵਿਚ ਰਗੜਨ ਅਤੇ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਸਵੇਰੇ-ਸ਼ਾਮ ਵਰਤੋਂ ਕਰਨਾ ਉੱਕਤ ਰੋਗ ਦੀ ਸਥਿਤੀ ਵਿਚ ਇਲਾਜ ਵਿਚ ਲਾਭਕਾਰੀ ਹੈ। ਸ਼ਵੇਤ ਪ੍ਰਦਰ ਦੇ ਇਲਾਜ ਵਿਚ : ਜਾਮਣ ਦੀ ਹਰੀ ਛਿੱਲ ਨੂੰ ਛਾਂ ਵਿਚ ਸੁਕਾਉਣ ਦੇ ਬਾਅਦ ਬਣਾਇਆ ਪਾਊਡਰ ਸ਼ਾਮ ਨੂੰ ਬੱਕਰੀ ਜਾਂ ਗਾਂ ਦੇ ਦੁੱਧ ਨਾਲ ਨਿਯਮਤ ਰੂਪ ਵਿਚ ਖਾਣ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।
5. ਦੰਦਾਂ ਦੀ ਸਫ਼ਾਈ ਦੇ ਇਲਾਜ ਵਿਚ : ਇਸ ਦੀ ਲੱਕੜੀ ਨੂੰ ਸਾੜ ਕੇ ਪਾਊਡਰ ਬਣਾਉਣ ਦੇ ਬਾਅਦ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਨਮਕ (ਸੇਂਧਾ) ਅਤੇ ਪਾਊਡਰ ਮਿਲਾਉਣ ਦੇ ਬਾਅਦ ਰੋਜ਼ ਮੰਜਨ ਦੇ ਰੂਪ ਵਿਚ ਵਰਤੋਂ ਕਰਨ ਨਾਲ ਦੰਦਾਂ ਵਿਚ ਮਜ਼ਬੂਤੀ ਸਮੇਤ ਸਫੈਦੀ ਤੇ ਚਮਕ ਆਉਂਦੀ ਹੈ।
6. ਦੰਦ ਦਰਦ, ਦੰਦਾਂ ਤੇ ਮਸੂੜਿਆਂ ਤੋਂ ਖੂਨ, ਮਸੂੜਿਆਂ ਦੀ ਸੋਜ ਤੇ ਦੰਦ ਹਿੱਲਣ ਦੇ ਇਲਾਜ ਵਿਚ : ਇਸ ਦੀਆਂ ਤਾਜ਼ੀਆਂ ਕਰੂੰਬਲਾਂ ਨਾਲ ਬਣਾਏ ਕਾੜੇ ਨਾਲ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਕੁਰਲਾ ਕਰਨ ਨਾਲ ਉੱਕਤ ਰੋਗ ਤੋਂ ਮੁਕਤੀ ਮਿਲਦੀ ਹੈ ਤੇ ਮਸੂੜੇ ਮਜ਼ਬੂਤ ਹੁੰਦੇ ਹਨ।
7. ਇਸ ਦੀ ਹਰੀ ਛਿੱਲ ਨਾਲ ਬਣਾਏ ਪਾਊਡਰ ਨੂੰ ਨਿਯਮਤ ਰੂਪ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਨ ਨਾਲ ਪਾਇਰੀਆ ਨਾਮੀ ਰੋਗ ਸਮੇਤ ਦੰਦਾਂ ਦੇ ਵੱਖ-ਵੱਖ ਰੋਗਾਂ ਦੇ ਇਲਾਜ ਵਿਚ ਫਾਇਦਾ ਹੁੰਦਾ ਹੈ।
ਇੰਝ ਬਣਾਓ ਮਸਾਲਾ ਦੁੱਧ
NEXT STORY